ਮਾਨਸਾ (ਚਾਹਲ) : ਮਾਨਸਾ ਦੇ ਪਿੰਡ ਹੀਰੇਵਾਲਾ ’ਚ ਕਟਿੰਗ ਦੀ ਦੁਕਾਨ ’ਤੇ ਕੰਮ ਕਰਦੇ ਕ੍ਰਿਸ਼ਨ ਸਿੰਘ ਨੇ ਕੰਮ ਤੋਂ ਹਟਾ ਦੇਣ ਕਾਰਣ ਦੁਕਾਨ ਦੇ ਮਾਲਕ ਬਿੰਦਰ ਸਿੰਘ (36) ਦਾ ਕਤਲ ਕਰ ਦਿੱਤਾ। ਦੋਸ਼ੀ ਕ੍ਰਿਸ਼ਨ ਸਿੰਘ ਸੋਮਵਾਰ ਦੀ ਦੇਰ ਰਾਤ ਬਿੰਦਰ ਸਿੰਘ ਨੂੰ ਗੱਲਾਂ ’ਚ ਲਗਾਕੇ ਘਰੋਂ ਲੈ ਆਇਆ ਤੇ ਕੁੱਟਮਾਰ ਕਰਕੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪਿੰਡ ਦੇ ਛੱਪੜ ’ਚ ਸੁੱਟ ਗਿਆ। ਜਿਸ ’ਤੇ ਥਾਣਾ ਸਦਰ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਦੋਸ਼ੀ ਕ੍ਰਿਸ਼ਨ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਦਕਿ ਦੋਸ਼ੀ ਹਾਲੇ ਪੁਲਿਸ ਦੀ ਪਕੜ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਵਹਿਸ਼ੀਪੁਣੇ ਦੀ ਹੱਦ! ਪਤਨੀ ਨੂੰ ਲਗਾਇਆ ਹੱਥ ਤਾਂ 12 ਸਾਲਾ ਨਾਬਾਲਗ ਨੂੰ ਨੰਗਾ ਕਰਕੇ ਡੰਡਿਆਂ ਨਾਲ ਕੁੱਟਿਆ
ਜਾਣਕਾਰੀ ਮੁਤਾਬਕ ਮਾਨਸਾ ਦੇ ਪਿੰਡ ਹੀਰੇਵਾਲਾ ਵਿੱਚ ਕ੍ਰਿਸ਼ਨ ਸਿੰਘ, ਬਿੰਦਰ ਸਿੰਘ ਦੀ ਕਟਿੰਗ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ 2/3 ਮਹੀਨੇ ਪਹਿਲਾਂ ਬਿੰਦਰ ਸਿੰਘ ਨੇ ਕ੍ਰਿਸ਼ਨ ਸਿੰਘ ਨੂੰ ਕੰਮ ਤੋਂ ਹਟਾ ਦਿੱਤਾ ਸੀ। 16 ਮਈ ਦੀ ਰਾਤ ਕ੍ਰਿਸ਼ਨ ਸਿੰਘ ਨੇ ਬਿੰਦਰ ਸਿੰਘ ਨੂੰ ਘਰੋਂ ਬਾਹਰ ਬੁਲਾਇਆ ਤੇ ਗੱਲਾਂ ਵਿੱਚ ਲਗਾ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਪ੍ਰਗਟ ਸਿੰਘ ਅਤੇ ਰਿਸ਼ਤੇਦਾਰ ਜੰਟਾ ਸਿੰਘ ਨੇ ਦੱਸਿਆ ਕਿ 16 ਮਈ ਦੀ ਰਾਤ ਨੂੰ ਕ੍ਰਿਸ਼ਨ ਸਿੰਘ ਨੇ ਫੋਨ ਕਰਕੇ ਬਿੰਦਰ ਸਿੰਘ ਨੂੰ ਘਰੋਂ ਬਾਹਰ ਬੁਲਾਇਆ ਤੇ ਪਿੰਡ ਦੇ ਛੱਪੜ ਦੇ ਨੇੜੇ ਕੁੱਟਮਾਰ ਕਰਨ ਤੋਂ ਬਾਅਦ ਬਿੰਦਰ ਸਿੰਘ ਦੀ ਲਾਸ਼ ਛੱਪੜ ਵਿੱਚ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਕੱਲ ਬਿੰਦਰ ਸਿੰਘ ਦੀ ਲਾਸ਼ ਛੱਪੜ ਵਿੱਚ ਪਈ ਮਿਲੀ ਤੇ ਛੱਪੜ ਦੇ ਨੇੜੇ ਉਸਦੀ ਸ਼ਰਟ ਪਈ ਸੀ। ਉਨ੍ਹਾਂ ਸ਼ੱਕ ਜਤਾਇਆ ਕਿ ਬਿੰਦਰ ਸਿੰਘ ਦਾ ਕਤਲ 3-4 ਲੋਕਾਂ ਨੇ ਕੀਤਾ ਹੈ ਕਿਉਂਕਿ ਇਹ ਇੱਕ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ
ਉੱਧਰ, ਥਾਣਾ ਸਦਰ ਪੁਲਸ ਨੇ ਮ੍ਰਿਤਕ ਦੇ ਭਰਾ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਦੇ ਬਿਆਨ ’ਤੇ ਦੋਸ਼ੀ ਕ੍ਰਿਸ਼ਨ ਸਿੰਘ ਦੇ ਖ਼ਿਲਾਫ਼ IPC ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਬੋਘਾ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਮੇਰਾ ਭਰਾ ਬਿੰਦਰ ਸਿੰਘ, ਜੋ ਕਿ ਮੇਰੇ ਨਾਲ ਹੀ ਰਹਿੰਦਾ ਹੈ ਅਤੇ ਕਟਿੰਗ ਦੀ ਦੁਕਾਨ ਕਰਦਾ ਸੀ। ਉਸਨੇ ਦੱਸਿਆ ਕਿ ਬਿੰਦਰ ਸਿੰਘ ਕੋਲ ਦੁਕਾਨ ’ਤੇ ਕ੍ਰਿਸ਼ਨ ਸਿੰਘ ਕੰਮ ਕਰਦਾ ਸੀ, ਜਿਸਨੂੰ ਕੁਝ ਸਮਾਂ ਪਹਿਲਾਂ ਹਟਾ ਦਿੱਤਾ ਗਿਆ ਸੀ, ਜਿਸ ਕਾਰਨ ਉਹ ਰੰਜਿਸ਼ ਰੱਖਦਾ ਸੀ ਅਤੇ 16 ਮਈ ਦੀ ਰਾਤ ਨੂੰ ਉਸਨੇ ਬਿੰਦਰ ਸਿੰਘ ਨੂੰ ਘਰੋਂ ਬਾਹਰ ਬੁਲਾ ਲਿਆ ਤੇ ਛੱਪੜ ਦੇ ਨੇੜੇ ਉਸਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਕ੍ਰਿਸ਼ਨ ਸਿੰਘ ਖਿਲਾਫ IPC ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਆਪਣੇ ਲਾਡਲੇ ਪੁੱਤ ਨੂੰ ਜੰਜ਼ੀਰਾਂ ’ਚ ਬਣ ਕੇ ਰੱਖਦੇ ਨੇ ਮਾਪੇ, ਦੁੱਖ ਪੜ੍ਹ ਝੰਜੋੜਿਆ ਜਾਵੇਗਾ ਦਿਲ
NEXT STORY