ਤਲਵੰਡੀ ਸਾਬੋ (ਮਨੀਸ਼ ਗਰਗ) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ’ਚ ਆਪਣੇ ਲਾਡਲੇ ਪੁੱਤਰ ਨੂੰ ਹੀ ਪਰਿਵਾਰ ਨੇ ਘਰ ’ਚ ਪਰਿਵਾਰਕ ਮੈਂਬਰਾਂ ਨੇ ਜ਼ੰਜੀਰਾਂ ਨਾਲ ਬੰਨ ਕੇ ਰੱਖਿਆ ਹੋਇਆ ਹੈ। ਆਪਣੇ ਦੋ ਭਰਾਵਾਂ ਦਾ ਵਿਚਕਾਰਲਾ ਭਰਾ ਦਿਮਾਗੀ ਤੌਰ ਤੋਂ ਪ੍ਰੇਸ਼ਾਨ ਹੋਣ ਕਰਕੇ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਪ੍ਰੇਸ਼ਾਨ ਕਰਦਾ ਹੈ ਜਿਸ ਕਰਕੇ ਪਰਿਵਾਰ ਨੇ ਉਸ ਨੂੰ ਘਰ ਵਿੱਚ ਕਿਸੇ ਕੈਦੀ ਦੀ ਤਰ੍ਹਾਂ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਹੈ। ਗਰੀਬ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਕ ਨੌਜਵਾਨ ਦਾ ਇਲਾਜ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀ ਹੋਇਆ। ਹੁਣ ਨੌਜਵਾਨ ਦੀ ਮਾਤਾ ਰੋ-ਰੋ ਕੇ ਨਵੀ ਆਪ ਸਰਕਾਰ ਤੋਂ ਇਸ ਨੌਜਵਾਨ ਦਾ ਇਲਾਜ ਕਰਵਾਉਣ ਦੀ ਗੁਹਾਰ ਲਗਵਾ ਰਹੀ ਹੈ।
ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮਲਕਾਣਾ ਵਿਖੇ ਤਰਾਸਦੀ ਦੀਆਂ ਇਹ ਤਸਵੀਰਾਂ ਤੁਹਾਨੂੰ ਵੀ ਇੱਕ ਵਾਰ ਬੇਚੈਨ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ
ਜਾਣਕਾਰੀ ਮੁਤਾਬਕ ਮਲਕਾਣਾ ਦੀ ਅਨਾਜ ਮੰਡੀ ’ਚ ਰਹਿੰਦੇ ਗਰੀਬ ਪਰਿਵਾਰ ਦਾ ਇਹ ਨੌਜਵਾਨ ਕਾਫੀ ਸਮੇਂ ਤੋਂ ਬਿਮਾਰ ਹੈ ਜਿਸ ਕਰਕੇ ਉਹ ਹੁਣ ਕਈ ਵਾਰ ਪਿੰਡ ਵਾਸੀਆਂ ਅਤੇ ਪਰਿਵਾਰ ਮੈਬਰਾਂ ਨੂੰ ਇਸ ਕਦਰ ਪ੍ਰੇਸ਼ਾਨ ਕਰਦਾ ਹੈ ਕਿ ਉਨ੍ਹਾਂ ਦੇ ਪੱਥਰ ਤੱਕ ਮਰਦਾ ਹੈ ਜਾਂ ਨੰਗਾ ਹੋ ਕੇ ਪਿੰਡ ’ਚ ਘੁੰਮਦਾ ਹੈ ਜਿਸ ਤੋਂ ਪ੍ਰੇਸ਼ਾਨ ਪਰਿਵਾਰ ਨੇ ਉਸ ਨੂੰ ਸੰਗਲਾਂ ਨਾਲ ਬੰਨ ਕੇ ਰੱਖਿਆ ਹੋਇਆ ਹੈ। ਨੌਜਵਾਨ ਦੀ ਮਾਤਾ ਆਪਣੇ ਪੁੱਤਰ ਦਾ ਹਾਲ ਦੇਖ ਕੇ ਸਾਰਾ ਦਿਨ ਰੋ ਰੋ ਕੇ ਆਪਣਾ ਦਿਨ ਟਪਾਉਂਦੀ ਹੈ ਤੇ ਪ੍ਰਮਾਤਮਾ ਅੱਗੇ ਉੁਸ ਨੂੰ ਠੀਕ ਕਰਨ ਦੀਆਂ ਅਰਦਾਸਾਂ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ : ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ
ਭਰੇ ਮਨ ਨਾਲ ਉਸ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰਾਂ ’ਚੋਂ ਇਹ ਵਿਚਾਲੜਾ ਪੁੱਤਰ ਹੈ, ਜੋ ਕਿ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੈ ਤੇ ਪਿੰਡ ਅਤੇ ਪਰਿਵਾਰ ਨੂੰ ਤੰਗ ਕਰਦਾ ਹੈ ਜਿਸ ਕਰਕੇ ਉਸ ਨੂੰ ਸੰਗਲ ਨਾਲ ਬੰਨ ਕੇ ਰੱਖ ਰਹੇ ਹਾਂ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਇਲਾਜ ਵੀ ਘਰ ਦੀ ਗਰੀਬੀ ਅਨੁਸਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਰਕ ਨਹੀ ਪਿਆ। ਹੁਣ ਪਰਿਵਾਰ ਮੈਂਬਰ ਵੀ ਸਰਕਾਰ ਤੋਂ ਇਸ ਦਾ ਇਲਾਜ ਕਰਵਾਉਣ ਦੀ ਮੰਗ ਕਰ ਰਹੇ ਹਨ। ਉੱਧਰ ਪਰਿਵਾਰਕ ਮੈਂਬਰ ਆਪਣਾ ਦਿਹਾੜੀ ਕਰਕੇ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦਾ ਹੈ ਤੇ ਪਿੰਡ ਵਾਸੀ ਵੀ ਹੁਣ ਇਸ ਗਰੀਬ ਪਰਿਵਾਰ ਦੇ ਲੜਕੇ ਦੇ ਇਲਾਜ ਲਈ ਸਰਕਾਰ ਤੋਂ ਗੁਹਾਰ ਲਗਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਭਿਆਨਕ ਗਰਮੀ ਨੇ ਆੜ੍ਹਤੀਆਂ ਨੂੰ ਆਰਥਿਕ ਮੰਦੇ ਵੱਲ ਧਕੇਲਿਆ, ਮੰਡੀ ’ਚ ਸਵੇਰੇ 9 ਵਜੇ ਦੀ ਪਸਰ ਜਾਂਦੈ ਸੰਨਾਟਾ
NEXT STORY