ਜਲੰਧਰ (ਵਰੁਣ)–ਐੱਨ. ਆਰ. ਆਈਜ਼ ਦੇ ਰਿਸ਼ਤੇ ਕਰਵਾਉਣ ਦਾ ਝਾਂਸਾ ਦੇ ਕੇ ਇਕ ਕਰੋੜ ਤੋਂ ਵੱਧ ਪੈਸੇ ਠੱਗ ਚੁੱਕੇ ਮੁਲਜ਼ਮਾਂ ਖ਼ਿਲਾਫ਼ ਕਮਿਸ਼ਨਰੇਟ ਪੁਲਸ ਨੂੰ ਆਨਲਾਈਨ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕਈ ਐੱਨ. ਆਰ. ਆਈਜ਼ ਨੇ ਕਮਿਸ਼ਨਰੇਟ ਪੁਲਸ ਨੂੰ ਈਮੇਲ ਭੇਜ ਕੇ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਸਾਫ਼ ਹੈ ਕਿ ਹੁਣ ਇਨ੍ਹਾਂ ਲੋਕਾਂ ਵੱਲੋਂ ਠੱਗੀ ਦੀ ਰਕਮ ਹੋਰ ਵਧ ਸਕਦੀ ਹੈ। ਮੁਲਜ਼ਮ 3 ਦਿਨਾਂ ਦੇ ਰਿਮਾਂਡ ’ਤੇ ਹਨ। ਪੁਲਸ ਮੁਲਜ਼ਮਾਂ ਨੂੰ ਦੋਬਾਰਾ ਰਿਮਾਂਡ ’ਤੇ ਲੈ ਸਕਦੀ ਹੈ ਕਿਉਂਕਿ ਮੁਲਜ਼ਮਾਂ ਤੋਂ ਅਜੇ ਪੁਲਸ ਨੇ ਕਾਫ਼ੀ ਡੂੰਘਾਈ ਨਾਲ ਪੁੱਛਗਿੱਛ ਕਰਨੀ ਹੈ। ਸੂਤਰਾਂ ਦੀ ਮੰਨੀਏ ਤਾਂ ਵਿਦੇਸ਼ ਤੋਂ ਵੀ ਇਕ ਇਨਵੈਸਟੀਗੇਸਨ ਟੀਮ ਆ ਕੇ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਸਕਦੀ ਹੈ ਪਰ ਫਿਲਹਾਲ ਅਜੇ ਤਕ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਜਾਂਚ ਵਿਚ ਪਤਾ ਲੱਗਾ ਹੈ ਕਿ ਆਪਣਾ ਭੇਤ ਲੁਕਾਉਣ ਲਈ ਮੁਲਜ਼ਮ ਜ਼ਿਆਦਾ ਸਮੇਂ ਤਕ ਸਟਾਫ਼ ਨਹੀਂ ਰੱਖਦੇ ਸਨ। ਜਿਸ ਸਮੇਂ ਪੁਲਸ ਨੇ ਮੁਲਜ਼ਮਾਂ ਦੇ ਦਫ਼ਤਰ ਵਿਚ ਰੇਡ ਕੀਤੀ, ਉਦੋਂ ਸਟਾਫ਼ ਨਵਾਂ ਰੱਖਿਆ ਗਿਆ ਸੀ, ਜਿਸ ਨੂੰ ਟਰੇਨਿੰਗ ਦਿੱਤੀ ਜਾ ਰਹੀ ਸੀ। ਹਾਲਾਂਕਿ ਮੁਲਜ਼ਮਾਂ ਦੇ ਕੁਝ ਸਾਥੀਆਂ ਦੀ ਪੁਲਸ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਨਸ਼ੇ ਦਾ ਕਹਿਰ, ਫਲਾਈਓਵਰ ’ਤੇ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ਼ ਨੇ ਛਿਨਮਸਤਿਕਾ ਬਿਲਡਿੰਗ ਦੀ ਚੌਥੀ ਮੰਜ਼ਿਲ ’ਤੇ ਰੇਡ ਕਰਕੇ ਫਰਜ਼ੀ ਐੱਨ. ਆਰ. ਆਈਜ਼ ਮੈਰਿਜ ਸਰਵਿਸ ਨਾਂ ਦੇ ਦਫ਼ਤਰ ’ਤੇ ਰੇਡ ਕਰ ਕੇ ਮਾਲਕ ਰੋਹਿਤ ਪੁੱਤਰ ਰੰਜਨ ਨਿਵਾਸੀ ਉਪਕਾਰ ਨਗਰ ਅਤੇ ਆਨੰਦ ਸ਼ੁਕਲਾ ਪੁੱਤਰ ਰਾਮ ਭਵਨ ਨਿਵਾਸੀ ਨਿਊ ਅਮਰੀਕ ਨਗਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਨੇ ਐੱਨ. ਆਰ. ਆਈ. ਮੈਰਿਜ ਸਰਵਿਸ ਦੇ ਨਾਂ ਦਾ ਐਪ ਵੀ ਬਣਾਇਆ ਹੋਇਆ ਸੀ, ਜਿਸ ਵਿਚ ਉਨ੍ਹਾਂ ਵਰਚੁਅਲ ਨੰਬਰ ਪਾਏ ਹੋਏ ਸਨ, ਜਦਕਿ ਹੋਰ ਰਜਿਸਟਰੇਸ਼ਨ ਮੈਟਰੀਮੋਨੀਅਲ ਵੈੱਬਸਾਈਟਾਂ ਤੋਂ ਉਕਤ ਮੁਲਜ਼ਮ ਨੌਜਵਾਨਾਂ ਦੀਆਂ ਪ੍ਰੋਫਾਈਲ ਕਾਪੀ ਕਰਕੇ ਉਸ ਨੂੰ ਮੋਡੀਫਾਈ ਕਰਨ ਉਪਰੰਤ ਆਪਣੇ ਐਪ ਵਿਚ ਪਾ ਦਿੰਦੇ ਸਨ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ: ਬਜ਼ੁਰਗ ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ 'ਚ ਨਸ਼ੇ ਦਾ ਕਹਿਰ, ਫਲਾਈਓਵਰ ’ਤੇ ਮਿਲੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
NEXT STORY