ਮੋਗਾ, (ਆਜ਼ਾਦ)- ਪਤੀ-ਪਤਨੀ ਵਿਚਕਾਰ ਚੱਲ ਰਹੇ ਝਗੜੇ ਨੂੰ ਲੈ ਕੇ ਪੰਚਾਇਤੀ ਤੌਰ 'ਤੇ ਰਾਜ਼ੀਨਾਮਾ ਕਰਨ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਪਹੁੰਚੀਆਂ ਦੋਵਾਂ ਧਿਰਾਂ ਵਿਚਕਾਰ ਹੋਏ ਝਗੜੇ ਦੌਰਾਨ ਗੁੱਸੇ 'ਚ ਆਏ ਪਤੀ ਵੱਲੋਂ ਆਪਣੀ ਪਤਨੀ ਅਤੇ ਬਜ਼ੁਰਗ ਸੱਸ-ਸਹੁਰੇ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ ਉਨ੍ਹਾਂ ਨੂੰ ਜ਼ਖਮੀ ਕੀਤੇ ਜਾਣ ਦੇ ਇਲਾਵਾ ਬਜ਼ੁਰਗ ਸਹੁਰੇ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪਰਮਿੰਦਰ ਸਿੰਘ ਪੁੱਤਰ ਕਰਮ ਸਿੰਘ ਨਿਵਾਸੀ ਪਿੰਡ ਦੁੰਨੇਕੇ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ, ਜੋ ਆਈਲੈਟਸ ਪਾਸ ਸੀ ਅਤੇ ਉਸ ਦੇ ਸਾਢੇ 7 ਬੈਂਡ ਸਨ, ਦਾ ਵਿਆਹ 17 ਫਰਵਰੀ, 2016 ਨੂੰ ਪਿੰਡ ਰੌਲੀ ਨਿਵਾਸੀ ਪਰਮਜੀਤ ਸਿੰਘ ਪੁੱਤਰ ਸਤਨਾਮ ਸਿੰਘ ਨਾਲ ਧਾਰਮਿਕ ਰੀਤੀ-ਰਿਵਾਜਾਂ ਨਾਲ ਧੂੜਕੋਟ ਦੇ ਮੈਰਿਜ ਪੈਲੇਸ 'ਚ ਕੀਤਾ ਸੀ। ਵਿਆਹ ਸਮੇਂ ਸਾਡੀ ਇਹ ਗੱਲ ਤਹਿ ਹੋਈ ਸੀ ਕਿ ਅਸੀਂ ਆਪਣੇ ਬੇਟੇ ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਬੇਟੀ ਨੂੰ ਵਿਦੇਸ਼ ਭੇਜਾਂਗੇ ਅਤੇ ਸਾਰਾ ਖਰਚਾ ਕਰਾਂਗੇ, ਜਿਸ ਕਾਰਨ ਮੈਂ ਵਿਆਹ ਲਈ ਤਿਆਰ ਹੋ ਗਿਆ ਪਰ ਉਨ੍ਹਾਂ ਮੇਰੀ ਬੇਟੀ ਨੂੰ ਵਿਦੇਸ਼ ਤਾਂ ਕੀ ਭੇਜਣਾ ਸੀ, ਸਗੋਂ ਉਸ ਦਾ ਪਤੀ ਅਤੇ ਸੁਹਰੇ ਪਰਿਵਾਰ ਵਾਲੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਏ ਅਤੇ ਮਾਪਿਆਂ ਤੋਂ ਹੋਰ ਨਕਦੀ ਅਤੇ ਜਾਇਦਾਦ 'ਚੋਂ ਹਿੱਸਾ ਲਿਆਉਣ ਲਈ ਕਹਿਣ ਲੱਗੇ, ਜਿਸ ਕਾਰਨ ਮੇਰੀ ਬੇਟੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਈ, ਜਿਸ ਬਾਰੇ ਉਸ ਨੇ ਮੈਨੂੰ ਦੱਸਿਆ ਅਤੇ ਮੈਂ ਆਪਣੀ ਬੇਟੀ ਦੇ ਪਤੀ ਤੇ ਸਹੁਰੇ ਪਰਿਵਾਰ ਨੂੰ ਸਮਝਾਉਣ ਦਾ ਬਹੁਤ ਯਤਨ ਕੀਤਾ। ਮੈਂ ਆਪਣੀ ਬੇਟੀ ਦੀ ਖੁਸ਼ੀ ਲਈ ਉਸ ਦੇ ਸਹੁਰੇ ਪਰਿਵਾਰ ਦੇ ਕਹਿਣ 'ਤੇ ਕਰੀਬ 8-9 ਲੱਖ ਰੁਪਏ ਆਪਣੀ ਕਾਰ ਵੇਚ ਕੇ ਅਤੇ ਐੱਚ. ਡੀ. ਐੱਫ. ਸੀ. ਬੈਂਕ ਤੋਂ ਕਰਜ਼ਾ ਲੈ ਕੇ ਦਿੱਤੇ। ਕਰੀਬ 6 ਮਹੀਨੇ ਪਹਿਲਾਂ ਉਨ੍ਹਾਂ ਮੇਰੀ ਬੇਟੀ ਨੂੰ ਕੁੱਟ-ਮਾਰ ਕਰ ਕੇ ਘਰੋਂ ਕੱਢ ਦਿੱਤਾ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।
45 ਸਾਲਾਂ ਤੋਂ ਅਪਗਰੇਡ ਹੋਣ ਦਾ ਇੰਤਜ਼ਾਰ ਕਰ ਰਿਹੈ ਸਰਕਾਰੀ ਮਿਡਲ ਸਕੂਲ ਭਰਿਆਲ
NEXT STORY