ਲੁਧਿਆਣਾ (ਮਹਿਰਾ)-ਵਧੀਕ ਸੈਸ਼ਨ ਜੱਜ ਡਾ. ਅਜੀਤ ਅੱਤਰੀ ਦੀ ਅਦਾਲਤ ਨੇ ਮੁਲਜ਼ਮ ਏ. ਐੱਸ. ਆਈ. ਜਗਤਾਰ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਦੋ ਵੱਖ-ਵੱਖ ਧਾਰਾਵਾਂ ਤਹਿਤ 5-5 ਸਾਲ ਦੀ ਸਖ਼ਤ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਵੇਂ ਸਜ਼ਾਵਾਂ ਇਕੱਠੇ ਚਲਾਉਣ ਦਾ ਹੁਕਮ ਦਿੱਤਾ। ਮੁੱਦਈ ਧਿਰ ਮੁਤਾਬਕ 12 ਅਗਸਤ 2017 ਨੂੰ ਆਰਥਿਕ ਵਿੰਗ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵੱਲੋਂ ਏ. ਐੱਸ. ਆਈ. ਜਗਤਾਰ ਸਿੰਘ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 13 (2) ਤਹਿਤ ਕੇਸ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਵਿਰੁੱਧ ਲੜਾਈ ’ਚ ਪੰਜਾਬ ਪੁਲਸ ਨੂੰ ਮਿਲੀ ਸਫ਼ਲਤਾ, 14 ਪਿੰਡਾਂ ਨੇ ਪਾਸ ਕੀਤੇ ਇਹ ਮਤੇ
ਸ਼ਿਕਾਇਤਕਰਤਾ ਗਗਨ ਕੁਮਾਰ ਨਿਵਾਸੀ ਪਿੰਡ ਖੰਗੂੜਾ, ਫਗਵਾੜਾ ਮੁਤਾਬਕ ਉਸ ਨੇ ਇਕ ਸਥਾਨਕ ਫਾਈਨਾਂਸ ਕੰਪਨੀ ਤੋਂ 50 ਹਜ਼ਾਰ ਦਾ ਕਰਜ਼ਾ ਲਿਆ ਸੀ। ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਹ ਉਕਤ ਫਾਈਨਾਂਸ ਕੰਪਨੀ ਨੂੰ ਕੁਝ ਕਿਸ਼ਤਾਂ ਨਹੀਂ ਅਦਾ ਕਰ ਸਕਿਆ, ਜਿਸ ਕਾਰਨ ਉਕਤ ਫਾਈਨਾਂਸ ਕੰਪਨੀ ਦੇ ਮਾਲਕ ਨੇ ਆਪਣੇ ਪੁੱਤ ਨਾਲ ਮਿਲ ਕੇ 6 ਅਗਸਤ 2017 ਨੂੰ ਸ਼ਿਕਾਇਤਕਰਤਾ ਨਾਲ ਕੁੱਟਮਾਰ ਕੀਤੀ, ਜਿਸ ਦੀ ਸ਼ਿਕਾਇਤ ਉਸ ਨੇ 11 ਅਗਸਤ 2017 ਨੂੰ ਫਗਵਾੜਾ ਪੁਲਸ ਨੂੰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਅਲ ਬਦਰ ਦੇ ‘ਹਾਈਬ੍ਰਿਡ’ ਅੱਤਵਾਦੀ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ
ਉਕਤ ਸ਼ਿਕਾਇਤ ਦੀ ਜਾਂਚ ਮੁਲਜ਼ਮ ਏ. ਐੱਸ. ਆਈ. ਜਗਤਾਰ ਸਿੰਘ ਨੂੰ ਸੌਂਪੀ ਗਈ। ਇਸ ਤੋਂ ਬਾਅਦ ਜਦੋਂ ਸ਼ਿਕਾਇਤਕਰਤਾ ਦੀ ਮੁਲਾਕਾਤ ਮੁਲਜ਼ਮ ਏ. ਐੱਸ. ਆਈ. ਨਾਲ ਹੋਈ ਤਾਂ ਉਸ ਨੇ ਮਾਮਲੇ ’ਤੇ ਕਾਰਵਾਈ ਕਰਨ ਬਦਲੇ ਰਿਸ਼ਵਤ ਦੀ ਮੰਗ ਕੀਤੀ, ਜਿਸ ’ਤੇ ਸ਼ਿਕਾਇਤਕਰਤਾ ਨੇ ਆਪਣੇ ਦੋਸਤ ਦੀ ਸਲਾਹ ’ਤੇ ਉਕਤ ਏ. ਐੱਸ. ਆਈ. ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਇਕਲੌਤੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਪਿਓ ਦੀ ਦੁਬਈ ’ਚ ਹੋ ਗਈ ਸੀ ਮੌਤ, ਮਹੀਨੇ ਬਾਅਦ ਘਰ ਪੁੱਜੀ ਲਾਸ਼
ਇਸ ਤੋਂ ਬਾਅਦ ਨਿਗਰਾਨ ਬਿਊਰੋ ਨੇ ਯੋਜਨਾ ਤਹਿਤ 12 ਅਗਸਤ 2017 ਨੂੰ ਮੁਲਜ਼ਮ ਏ. ਐੱਸ. ਆਈ. ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਹਾਲਾਂਕਿ ਮੁਕੱਦਮੇ ਦੌਰਾਨ ਮੁਲਜ਼ਮ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਪਰ ਮੁੱਦਈ ਧਿਰ ਦੇ ਸਬੂਤਾਂ ਤੋਂ ਸੰਤੁਸ਼ਟ ਹੋ ਕੇ ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ ਉਕਤ ਸਜ਼ਾ ਸੁਣਾਈ।
ਅਹਿਮ ਖ਼ਬਰ : ਸੈਲਾਨੀਆਂ ਲਈ ਭਲਕੇ ਤੋਂ ਮੁੜ ਖੁੱਲ੍ਹ ਜਾਣਗੇ ਇਹ ਅਜਾਇਬਘਰ
NEXT STORY