ਚੰਡੀਗੜ੍ਹ— ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਪਟਿਆਲਾ ਦੀ ਅਨਾਜ ਮੰਡੀ ਥਾਣੇ 'ਚ 14 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਸਹਾਇਕ ਸਬ-ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀ ਦਾ ਸਹਿਯੋਗ ਕਰਨ ਵਾਲੇ ਦੋ ਹੋਰ ਪੁਲਸ ਅਧਿਕਾਰੀਆਂ 'ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪਟਿਆਲਾ ਦੇ ਅਬਚਾਲ ਨਗਰ ਦੇ ਰਹਿਣ ਵਾਲੇ ਤਰਨਜੀਤ ਸਿੰਘ ਨੇ ਵਿਜੀਲੈਂਸ ਕਮਿਸ਼ਨ ਸਾਹਮਣੇ ਸ਼ਿਕਾਇਤ ਦਰਜ ਕਰਵਾ ਕੇ ਕਿਹਾ ਸੀ ਕਿ ਏ. ਐੱਸ. ਆਈ. ਗੁਰਮੀਤ ਸਿੰਘ ਨੇ ਉਨ੍ਹਾਂ ਖਿਲਾਫ ਜਾਅਲੀ ਮਾਮਲਾ ਦਰਜ ਕਰਾਉਣ ਦੀ ਧਮਕੀ ਦੇ ਕੇ 30,000 ਰੁਪਏ ਦੀ ਮੰਗ ਕੀਤੀ ਸੀ। ਜਿਸ ਉਪਰੰਤ ਦੋਵਾਂ ਵਿਚਾਲੇ 20 ਹਜ਼ਾਰ ਰੁਪਏ 'ਤੇ ਸਹਿਮਤੀ ਬਣੀ। ਬੁਲਾਰੇ ਨੇ ਦੱਸਿਆ ਕਿ ਜਾਣਕਾਰੀ ਦੀ ਪੁਸ਼ਟੀ ਤੋਂ ਬਾਅਦ ਵਿਜੀਲੈਂਸ ਟੀਮ ਨੇ ਯੋਜਨਾ ਬਣਾਈ ਅਤੇ ਰਿਸ਼ਵਤ ਦੇ ਰੂਪ 'ਚ 14,000 ਰੁਪਏ ਦੀ ਪਹਿਲੀ ਕਿਸਤ ਲੈਂਦੇ ਹੋਏ ਏ. ਐੱਸ. ਆਈ. ਨੂੰ ਗ੍ਰਿਫਤਾਰ ਕਰ ਲਿਆ।
ਪਿਸਤੌਲ ਦੀ ਨੋਕ 'ਤੇ ਬਲੈਰੋ ਗੱਡੀ ਖੋਹਣ ਵਾਲਾ ਵਿਅਕਤੀ ਕਾਬੂ
NEXT STORY