ਮਲੋਟ, (ਜੁਨੇਜਾ)- ਅੱਜ ਵਿਜੀਲੈਂਸ ਬਿਊਰੋ ਦੀ ਟੀਮ ਨੇ ਕਿਸਾਨ ਦੀ ਸ਼ਿਕਾਇਤ ’ਤੇ ਨਹਿਰੀ ਪਟਵਾਰੀ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਮਲੋਟ ਉਪ ਮੰਡਲ ਦੇ ਪਿੰਡ ਖਾਨੇ ਕੀ ਢਾਬ ਦੇ ਇਕ ਕਿਸਾਨ ਹਰਪਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਕੀਤੀ ਕਿ ਉਸ ਦੀ ਦਫਾ 68 ਦੀ ਕੱਚੀ ਵਾਰੀ ਨੂੰ ਪੱਕਾ ਕਰਨ ਲਈ ਨਹਿਰੀ ਪਟਵਾਰੀ ਗੁਰਚਰਨ ਸਿੰਘ 70 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਜਦੋਂ ਪਟਵਾਰੀ ਗੁਰਚਰਨ ਸਿੰਘ ਇਸ ’ਚੋਂ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਲਈ ਕਿਸਾਨ ਦੇ ਘਰ ਪੁੱਜਾ ਤਾਂ ਫਾਜ਼ਿਲਕਾ ਵਿਜੀਲੈਂਸ ਬਿਊਰੋਂ ਦੇ ਇੰਸਪੈਕਟਰ ਅਮਨਦੀਪ ਸਿੰਘ, ਏ. ਐੱਸ. ਆਈ. ਜਗਜੀਤ ਸਿੰਘ, ਏ. ਐੱਸ. ਆਈ. ਮਹਿੰਦਰ ਸਿੰਘ ਅਤੇ ਐੱਚ. ਸੀ. ਕਸ਼ਮੀਰ ਸਿੰਘ ਸਮੇਤ ਵਿਜੀਲੈਂਸ ਦੀ ਟੀਮ ਨਾਲ ਉਸ ਨੂੰ ਮੌਕੇ ’ਤੇ ਰੰਗੇ ਹੱਥੀਂ ਫਡ਼ ਲਿਆ। ਵਿਜੀਲੈਂਸ ਨੇ ਪਟਵਾਰੀ ਗੁਰਚਰਨ ਸਿੰਘ ਵਿਰੁੱਧ ਵਿਜੀਲੈਂਸ ਥਾਣਾ ਫਿਰੋਜ਼ਪੁਰ ਵਿਖੇ ਕੁਰੱਪਸ਼ਨ ਐਕਟ ਤਹਿਤ ਮੁਕੱਦਮਾ ਨੰਬਰ-19 ਦਰਜ ਕਰ ਦਿੱਤਾ ਹੈ।
ਬੁਨਿਆਦੀ ਸਹੂਲਤਾਂ ਤੋਂ ਵਾਂਝੈ ਰੋਜ਼ਾਨਾ 40 ਲੱਖ ‘ਕਮਾਉਣ’ ਵਾਲਾ ਰੇਲਵੇ ਸਟੇਸ਼ਨ
NEXT STORY