ਲੁਧਿਆਣਾ (ਖੁਰਾਣਾ) : ਪੰਜਾਬ 'ਚ 'ਆਪ' ਸਰਕਾਰ ਵਲੋਂ ਮਾਈਨਿੰਗ ਪਾਲਿਸੀ ਨਾ ਬਣਾਏ ਜਾਣ ਕਾਰਨ ਸੂਬੇ ਭਰ ਦੇ ਅੱਧੇ ਇੱਟਾਂ ਦੇ ਭੱਠੇ ਬੰਦ ਪਏ ਹਨ। ਜੇਕਰ ਅਜਿਹਾ ਹੀ ਰਿਹਾ ਤਾਂ ਇਸ ਨਾਲ ਭੱਠਿਆਂ 'ਤੇ ਕੰਮ ਕਰ ਰਹੇ 5 ਲੱਖ ਦੇ ਕਰੀਬ ਮਜ਼ਦੂਰਾਂ ਅਤੇ ਉਨ੍ਹਾਂ ਦੇ 25-30 ਲੱਖ ਪਰਿਵਾਰਕ ਮੈਂਬਰ ਬੇਰੁਜ਼ਗਾਰ ਹੋ ਜਾਣਗੇ। ਦਰਅਸਲ ਪੰਜਾਬ 'ਚ ਰੋਜ਼ਾਨਾ ਵੱਡੀ ਗਿਣਤੀ 'ਚ ਕਾਂਡਲਾ ਪੋਰਟ ਤੋਂ ਮਿਕਸਿੰਗ ਦਾ ਮਾਮਲਾ ਲਗਾਤਾਰ ਤੂਲ ਫੜ੍ਹਦਾ ਜਾ ਰਿਹਾ ਹੈ। ਕੋਲੇ 'ਚ ਮਿਕਸਿੰਗ ਅਤੇ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਦਾ ਭੱਠਾ ਉਦਯੋਗ ਤਬਾਹੀ ਦੀ ਕਗਾਰ 'ਤੇ ਪਹੁੰਚ ਚੁੱਕਾ ਹੈ। ਨਤੀਜੇ ਵਜੋਂ ਪੰਜਾਬ ਦੇ ਸਿਰ 'ਤੇ ਵੱਡੇ ਪੱਧਰ 'ਤੇ ਬੇਰੁਜ਼ਗਾਰੀ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਉਕਤ ਦੋਸ਼ ਪੰਜਾਬ ਵੈਲਫੇਅਰ ਭੱਠਾ ਐਸੋਸੀਏਸ਼ਨ ਵਲੋਂ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਲਾਏ ਗਏ ਹਨ।
ਇਹ ਵੀ ਪੜ੍ਹੋ : PUNJAB : ਚਾਈਨਾ ਡੋਰ ਨੇ ਜੈਕਟ ਤੇ ਕਮੀਜ਼ ਫਾੜ੍ਹ ਕੀਤਾ ਲਹੂ-ਲੁਹਾਨ, ਸੜਕ 'ਤੇ ਹੀ ਡਿੱਗਿਆ ਨੌਜਵਾਨ
ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਦੀ ਅਗਵਾਈ 'ਚ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਭੱਠਾ ਮਾਲਕਾਂ ਨੇ ਕਿਹਾ ਕਿ ਸੂਬੇ 'ਚ ਕੋਈ ਮਾਈਨਿੰਗ ਪਾਲਿਸੀ ਨਾ ਹੋਣ ਕਾਰਨ ਪੰਜਾਬ ਦਾ ਭੱਠਾ ਉਦਯੋਗ ਪਹਿਲਾਂ ਤੋਂ ਹੀ ਵੈਂਟੀਲੇਟਰ 'ਤੇ ਹੈ, 2800 'ਚੋਂ 1400 ਮਤਲਬ ਕਿ ਅੱਧੇ ਭੱਠੇ ਬੰਦ ਪਏ ਹਨ। ਜੇਕਰ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਸਮਾਂ ਰਹਿੰਦਿਆਂ ਭੱਠਾ ਉਦਯੋਗ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤਾਂ ਨਾ ਸਿਰਫ ਭੱਠਿਆਂ 'ਤੇ ਕੰਮ ਕਰ ਰਹੇ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ, ਸਗੋਂ ਪੰਜਾਬ ਦਾ ਭੱਠਾ ਉਦਯੋਗ ਇਤਿਹਾਸ ਦੇ ਪੰਨਿਆਂ 'ਚ ਦਫ਼ਨ ਹੋ ਕੇ ਰਹਿ ਜਾਵੇਗਾ, ਜਿਸ ਦੀ ਸਿੱਧੀ ਜ਼ਿੰਮੇਵਾਰ ਕੇਂਦਰ ਅਤੇ ਪੰਜਾਬ ਸਰਕਾਰ ਹੋਵੇਗੀ।
ਇਹ ਵੀ ਪੜ੍ਹੋ : ਹੁਣ ਹਰ ਮਹੀਨੇ ਆਵੇਗਾ ਬਿਜਲੀ ਦਾ ਬਿੱਲ, ਲਾਗੂ ਹੋਇਆ ਨਵਾਂ ਨਿਯਮ, ਪੁਰਾਣਾ ਸਿਸਟਮ ਕੀਤਾ ਗਿਆ ਖ਼ਤਮ
ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀਆਂ ਨੇ ਦੱਸਿਆ ਕਿ ਕਾਂਡਲਾ ਪੋਰਟ ਤੋਂ ਪੰਜਾਬ ਭਰ ਦੇ ਭੱਠਿਆਂ 'ਤੇ ਪੁੱਜਣ ਵਾਲੇ ਕੋਲ 'ਚ ਨਾ ਸਿਰਫ ਘਟੀਆ ਕੁਆਲਿਟੀ ਦਾ ਕੋਲਾ ਮਿਕਸ ਕੀਤਾ ਜਾ ਰਿਹਾ ਹੈ, ਸਗੋਂ ਕੋਲੇ ਨਾਲ ਭਰੀਆਂ ਗੱਡੀਆਂ 'ਤੇ ਪਾਣੀ ਦੀਆਂ ਵਾਛੜਾਂ ਮਾਰ ਕੇ ਕੋਲੇ ਦੇ ਵਜ਼ਨ ਨੂੰ 100 ਕੁਇੰਟਲ ਤੋਂ ਵਧਾ ਕੇ 125 ਕੁਇੰਟਲ ਤੱਕ ਕਰਕੇ ਪੰਜਾਬੀਆਂ ਅਤੇ ਪੰਜਾਬ ਦੇ ਅਧਿਕਾਰਾਂ 'ਤੇ ਖੁੱਲ੍ਹੇਆਮ ਡਾਕਾ ਮਾਰਿਆ ਜਾ ਰਿਹਾ ਹੈ। ਜਨਰਲ ਸਕੱਤਰ ਸਿੰਗਲਾ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਮੁੱਖ ਮੰਤਰੀ ਅਤੇ ਡੀ. ਜੀ. ਪੀ. ਪੰਜਾਬ ਨੂੰ ਮਾਮਲੇ ਦੀ ਜਾਂਚ ਲਈ ਈ-ਮੇਲ ਕਰਕੇ ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਜਾਵੇਗੀ ਤਾਂ ਜੋ ਕਰੋੜਾਂ ਰੁਪਿਆਂ ਦਾ ਘਪਲਾ ਕਰਨ ਵਾਲੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਧੱਕਿਆ ਜਾ ਸਕੇ।
ਪ੍ਰਧਾਨ ਵਾਲੀਆ ਅਤੇ ਚੇਅਰਮੈਨ ਕਵੇਲ ਕ੍ਰਿਸ਼ਨ ਗੋਇਲ ਵਲੋਂ ਭੱਠਾ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਭੱਠਿਆਂ 'ਤੇ ਟੈਸਟਿੰਗ ਮਸ਼ੀਨਾਂ ਲਗਾਉਣ, ਜਿਸ ਨਾਲ ਸਾਰੀ ਸੱਚਾਈ ਸਾਹਮਣੇ ਆ ਸਕੇ। ਉਨ੍ਹਾਂ ਨੇ ਸਾਫ਼ ਕਿਹਾ ਕਿ ਜੇਕਰ ਸਰਕਾਰ ਵਲੋਂ ਭੱਠਾ ਮਾਲਕਾਂ ਦੇ ਨਾਲ ਹੋ ਰਹੀ ਧੋਖਾਧੜੀ 'ਤੇ ਜਲਦੀ ਲਗਾਮ ਨਹੀਂ ਕੱਸੀ ਗਈ ਤਾਂ ਪੰਜਾਬ ਭਰ ਦੇ ਭੱਠਾ ਮਾਲਕਾਂ ਦੀ ਸੂਬਾ ਪੱਧਰੀ ਮੀਟਿੰਗ ਬੁਲਾ ਕੇ ਵੱਡਾ ਅੰਦੋਲਨ ਛੇੜਨ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Big Breaking: ਪੰਜਾਬ 'ਚ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ
NEXT STORY