ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐੱਡ.) ਨੇ ਸ਼ਹਿਰ ਦੇ ਘਰੇਲੂ ਤੇ ਗ਼ੈਰ-ਘਰੇਲੂ ਖ਼ਪਤਕਾਰਾਂ ਲਈ ਬਿਜਲੀ ਬਿਲਿੰਗ ਦੇ ਚੱਕਰ ’ਚ ਵੱਡੀ ਤਬਦੀਲੀ ਕਰਦਿਆਂ ਹੁਣ ਹਰ ਮਹੀਨੇ ਬਿੱਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 19 ਜਨਵਰੀ ਤੋਂ ਪ੍ਰਭਾਵੀ ਫ਼ੈਸਲੇ ਨਾਲ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੋ-ਮਾਸਿਕ ਬਿਲਿੰਗ ਪ੍ਰਣਾਲੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਏ ਫ਼ੈਸਲੇ ਦਾ ਮਕਸਦ ਖ਼ਪਤਕਾਰਾਂ ਨੂੰ ਇੱਕੋ ਵਾਰ ਭਾਰੀ ਬਿੱਲਾਂ ਦੀ ਮਾਰ ਤੋਂ ਬਚਾਉਣਾ ਅਤੇ ਬਿਲਿੰਗ ਪ੍ਰਕਿਰਿਆ ’ਚ ਵਧੇਰੇ ਪਾਰਦਰਸ਼ਤਾ ਲਿਆਉਣਾ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਕੂਲਾਂ ਨੂੰ ਵੱਡੀ ਚਿਤਾਵਨੀ, ਇਸ ਤਾਰੀਖ਼ ਤੱਕ ਮਿਲਿਆ ਆਖ਼ਰੀ ਮੌਕਾ
ਕੰਪਨੀ ਦਾ ਮੰਨਣਾ ਹੈ ਕਿ ਹੁਣ ਵਸਨੀਕ ਹਰ ਮਹੀਨੇ ਮੀਟਰ ਰੀਡਿੰਗ ਤੇ ਖ਼ਪਤ ਦਾ ਸਹੀ ਹਿਸਾਬ ਰੱਖ ਸਕਣਗੇ। ਇਸ ਨਾਲ ਘਰੇਲੂ ਬਜਟ ਵਿਗੜਨ ਦਾ ਖ਼ਤਰਾ ਘੱਟ ਹੋਵੇਗਾ। ਸੀ. ਪੀ. ਡੀ. ਐੱਲ. ਮੁਤਾਬਕ ਇਹ ਬਦਲਾਅ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਤੇ ਨਵੀਂ ਤਕਨਾਲੋਜੀ ਨੂੰ ਅਪਣਾਉਣ ਦਾ ਹਿੱਸਾ ਹੈ। ਇਸ ਪ੍ਰਣਾਲੀ ਨਾਲ ਨਾ ਸਿਰਫ਼ ਮੀਟਰ ਰੀਡਿੰਗ ’ਚ ਸ਼ੁੱਧਤਾ ਆਵੇਗੀ, ਸਗੋਂ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਤੇਜ਼ੀ ਨਾਲ ਹੋ ਸਕੇਗਾ। ਕੰਪਨੀ ਨੇ ਸਪੱਸ਼ਟ ਕੀਤਾ ਕਿ ਮਾਸਿਕ ਬਿਲਿੰਗ ਨਾਲ ਖ਼ਪਤਕਾਰਾਂ ਨੂੰ ਬਿੱਲ ਦੇ ਭੁਗਤਾਨ ’ਚ ਆਸਾਨੀ ਹੋਵੇਗੀ ਤੇ ਉਹ ਮੋਬਾਇਲ ਰਾਹੀਂ ਵੀ ਡੁਪਲੀਕੇਟ ਬਿੱਲ ਹਾਸਲ ਕਰ ਸਕਣਗੇ।
ਇਹ ਵੀ ਪੜ੍ਹੋ : PUNJAB : ਚਾਈਨਾ ਡੋਰ ਨੇ ਜੈਕਟ ਤੇ ਕਮੀਜ਼ ਫਾੜ੍ਹ ਕੀਤਾ ਲਹੂ-ਲੁਹਾਨ, ਸੜਕ 'ਤੇ ਹੀ ਡਿੱਗਿਆ ਨੌਜਵਾਨ
ਵਟਸਐਪ ਨੰਬਰ 9240216666 ’ਤੇ ਕਰੋ ਬਿਜਲੀ ਸਬੰਧੀ ਸ਼ਿਕਾਇਤ
ਬਿਜਲੀ ਸਬੰਧੀ ਕਿਸੇ ਵੀ ਜਾਣਕਾਰੀ ਜਾਂ ਸ਼ਿਕਾਇਤ ਲਈ 24 ਘੰਟੇ ਚੱਲਣ ਵਾਲੇ ਕਾਲ ਸੈਂਟਰ ਨੰਬਰ 19121 ਜਾਂ ਵਟਸਐਪ ਨੰਬਰ 9240216666 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸੀ. ਪੀ. ਡੀ. ਐੱਲ. ਐਪ ਤੇ ਵੈੱਬਸਾਈਟ ਰਾਹੀਂ ਵੀ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਸ਼ਹਿਰ ’ਚ ਸਥਿਤ 14 ਸ਼ਿਕਾਇਤ ਕੇਂਦਰ ਤੇ 10 ਸਬ-ਡਵੀਜ਼ਨ ਦਫ਼ਤਰ ਵੀ ਖ਼ਪਤਕਾਰਾਂ ਦੀ ਸਹਾਇਤਾ ਲਈ ਹਮੇਸ਼ਾ ਤਿਆਰ ਰਹਿਣਗੇ। ਕੰਪਨੀ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਨਿੱਜੀ ਜਾਣਕਾਰੀ ਜਾਂ ਓ. ਟੀ. ਪੀ. ਕਿਸੇ ਨਾਲ ਸਾਂਝਾ ਨਾ ਕਰਨ ਤੇ ਸਿਰਫ਼ ਅਧਿਕਾਰਤ ਸਰੋਤਾਂ ’ਤੇ ਹੀ ਭਰੋਸਾ ਕਰਨ। ਸੀ. ਪੀ. ਡੀ. ਐੱਲ. ਨੇ ਇਸ ਸੁਧਾਰ ਰਾਹੀਂ ਚੰਡੀਗੜ੍ਹ ’ਚ ਬਿਜਲੀ ਵੰਡ ਪ੍ਰਣਾਲੀ ਨੂੰ ਵਧੇਰੇ ਜਵਾਬਦੇਹ ਬਣਾਉਣ ਦਾ ਦਾਅਵਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PUNJAB : ਚਾਈਨਾ ਡੋਰ ਨੇ ਜੈਕਟ ਤੇ ਕਮੀਜ਼ ਫਾੜ੍ਹ ਕੀਤਾ ਲਹੂ-ਲੁਹਾਨ, ਸੜਕ 'ਤੇ ਹੀ ਡਿੱਗਿਆ ਨੌਜਵਾਨ
NEXT STORY