ਗੁਰਦਾਸਪੁਰ (ਹਰਮਨ): ਪੰਜਾਬ ’ਚ ਅਕਤੂਬਰ ਮਹੀਨੇ ਦੌਰਾਨ ਹੋਈ ਬੇਮੌਸਮੀ ਬਾਰਿਸ਼ ਨੇ ਖੇਤੀਬਾੜੀ ਦੇ ਨਾਲ-ਨਾਲ ਹੁਣ ਇਮਾਰਤੀ ਸਮੱਗਰੀ ਦੀਆਂ ਕੀਮਤਾਂ ਨੂੰ ਵੀ ਅੱਗ ਲਗਾ ਦਿੱਤੀ ਹੈ। ਗੁਰਦਾਸਪੁਰ ਜ਼ਿਲੇ ’ਚ ਇੱਟਾਂ ਦੀ ਭਾਰੀ ਕਿੱਲਤ ਅਤੇ ਕੀਮਤਾਂ ’ਚ ਵਾਧੇ ਕਾਰਨ ਆਮ ਘਰ ਬਣਾਉਣ ਵਾਲੇ ਲੋਕਾਂ ਤੋਂ ਲੈ ਕੇ ਉਸਾਰੀ ਠੇਕੇਦਾਰਾਂ ਤੱਕ ਦੀਆਂ ਚਿੰਤਾਵਾਂ ਵਧ ਗਈਆਂ ਹਨ। ਤਿੰਨ ਮਹੀਨੇ ਪਹਿਲਾਂ ਜੋ ਇੱਟ 7,500 ਤੋਂ 8,000 ਰੁਪਏ ਪ੍ਰਤੀ ਹਜ਼ਾਰ ਮਿਲ ਰਹੀ ਸੀ, ਉਸ ਦਾ ਰੇਟ ਹੁਣ ਵਧ ਕੇ 11,000 ਰੁਪਏ ਪ੍ਰਤੀ ਹਜ਼ਾਰ ਤੱਕ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ 16 ਯਾਤਰੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ, ਮਾਮਲਾ ਜਾਣ ਹੋਵੇਗੀ ਹੈਰਾਨੀ
ਜ਼ਿਲੇ ਦੇ ਕੁੱਲ 160 ਦੇ ਕਰੀਬ ਇੱਟਾਂ ਦੇ ਭੱਠਿਆਂ ’ਚੋਂ ਲਗਭਗ 80 ਫ਼ੀਸਦੀ ਭੱਠੀਆਂ ’ਤੇ ਤਿਆਰ ਇੱਟਾਂ ਦਾ ਸਟਾਕ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਆਮ ਤੌਰ ’ਤੇ 15 ਸਤੰਬਰ ਤੋਂ ਨਵੇਂ ਸੀਜ਼ਨ ਦੀ ਤਿਆਰੀ ਸ਼ੁਰੂ ਹੁੰਦੀ ਹੈ ਪਰ ਇਸ ਵਾਰ ਪਹਿਲਾਂ ਮਜ਼ਦੂਰਾਂ ਦੀ ਘਾਟ ਅਤੇ ਬਾਅਦ ’ਚ 7, 11 ਅਤੇ 14 ਅਕਤੂਬਰ ਨੂੰ ਪਈ ਬਾਰਿਸ਼ ਨੇ ਭੱਠਾ ਮਾਲਕਾਂ ਦਾ ਕਾਫ਼ੀ ਨੁਕਸਾਨ ਕੀਤਾ ਹੈ। ਬਾਰਿਸ਼ ਦੇ ਪਾਣੀ ਨਾਲ ਹਜ਼ਾਰਾਂ ਕੱਚੀਆਂ ਇੱਟਾਂ ਘੁਲ ਕੇ ਖ਼ਰਾਬ ਹੋ ਗਈਆਂ, ਜਿਸ ਕਾਰਨ ਨਵੇਂ ਸੀਜ਼ਨ ਦੀ ਸ਼ੁਰੂਆਤ ਵੀ ਪਛੜ ਗਈ ਹੈ।
ਇਹ ਵੀ ਪੜ੍ਹੋ-ਵੱਡੀ ਵਾਰਦਾਤ: ਪਰਵਿੰਦਰ ਝੋਟੇ ਵਾਂਗ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਗਏ ਇਕ ਹੋਰ ਵਿਅਕਤੀ ਦਾ ਕਤਲ
ਕੋਲੇ ਦੀਆਂ ਕੀਮਤਾਂ ਤੇ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦਾ ਦੋਹਰਾ ਪਏਗਾ ਅਸਰ
ਗੁਰਦਾਸਪੁਰ ਨਾਲ ਸਬੰਧਤ ਭੱਠਾ ਮਾਲਕ ਕਸ਼ਮੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਘੱਟ ਆਮਦ ਅਤੇ ਮਜ਼ਦੂਰਾਂ ਦੇ ਵਿਦੇਸ਼ਾਂ ਵੱਲ ਰੁਖ਼ ਕਾਰਨ ਕੱਚੀਆਂ ਇੱਟਾਂ ਦੀ ਪਥਾਈ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਤਿੰਨ ਮਹੀਨੇ ਪਹਿਲਾਂ 14,000 ਰੁਪਏ ਪ੍ਰਤੀ ਟਨ ਮਿਲਣ ਵਾਲਾ ਕੋਲਾ ਹੁਣ ਵਧ ਕੇ 19,000 ਰੁਪਏ ਪ੍ਰਤੀ ਟਨ ਹੋ ਗਿਆ ਹੈ। ਈਂਧਨ ਅਤੇ ਮਜ਼ਦੂਰੀ ਦੇ ਖ਼ਰਚੇ ਵਧਣ ਨਾਲ ਉਤਪਾਦਨ ਲਾਗਤ ’ਚ ਭਾਰੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ- ਤਰਨਤਾਰਨ: 1 ਕਰੋੜ ਦੀ ਫਿਰੌਤੀ ਨਾ ਦੇਣ 'ਤੇ ਇਮੀਗ੍ਰੇਸ਼ਨ ਸੈਂਟਰ ਦੇ ਮਾਲਕ ਘਰ ਫਾਇਰਿੰਗ, ਪਹਿਲਾਂ ਵੀ ਹੋ ਚੁੱਕੀ ਵਾਰਦਾਤ
ਮਕਾਨ ਬਣਾਉਣ ਵਾਲਿਆਂ ਤੇ ਠੇਕੇਦਾਰਾਂ ਦਾ ਬਜਟ ਹਿੱਲਿਆ
ਇੱਟਾਂ ਦੀਆਂ ਕੀਮਤਾਂ ’ਚ ਆਏ ਅਚਾਨਕ ਉਛਾਲ ਨਾਲ ਨਵੇਂ ਮਕਾਨਾਂ ਦੀ ਉਸਾਰੀ ਕਰਵਾ ਰਹੇ ਪਰਿਵਾਰਾਂ ਦਾ ਬਜਟ ਪੂਰੀ ਤਰ੍ਹਾਂ ਵਿਗੜ ਗਿਆ ਹੈ। ਕਈ ਲੋਕਾਂ ਨੂੰ ਆਪਣੇ ਘਰਾਂ ਦਾ ਕੰਮ ਵਿਚਾਲੇ ਰੋਕਣਾ ਪੈ ਰਿਹਾ ਹੈ ਜਾਂ ਉਸਾਰੀ ਦੀ ਰਫ਼ਤਾਰ ਹੌਲੀ ਕਰਨੀ ਪੈ ਰਹੀ ਹੈ। ਪਹਿਲਾਂ ਤੋਂ ਤੈਅ ਰੇਟਾਂ ’ਤੇ ਕੰਮ ਕਰ ਰਹੇ ਉਸਾਰੀ ਠੇਕੇਦਾਰਾਂ ਲਈ ਵੀ ਇਹ ਵਾਧਾ ਵੱਡੀ ਚੁਣੌਤੀ ਬਣ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ ਲੋੜ: ਡਾ. ਜਿਤੇਂਦਰ ਸਿੰਘ
NEXT STORY