ਜਲੰਧਰ, (ਸੁਨੀਲ)- ਕਰਤਾਰਪੁਰ ਵਿਧਾਨ ਸਭਾ ਖੇਤਰ 'ਚ ਆਉਂਦੇ ਪਿੰਡ ਬੁਲੰਦਪੁਰ 'ਚ ਕਈ ਜਗ੍ਹਾ 2 ਤੋਂ 3 ਫੁੱਟ ਤੱਕ ਸੜਕ ਧਸ ਗਈ ਹੈ। ਜਿਸ ਕਾਰਨ ਇੱਥੋਂ ਲੋਕਾਂ ਦਾ ਨਿਕਲਣਾ ਕਾਫੀ ਮੁਸ਼ਕਲ ਹੋ ਗਿਆ, ਉੱਥੇ ਸੜਕ ਧਸਣ ਨਾਲ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਪਿੰਡ 'ਚ ਸੀਵਰੇਜ ਪਾਉਣ ਦੇ ਬਾਅਦ ਇਹ ਸੜਕ ਪੀ. ਡਬਲਿਊ. ਡੀ. ਨੇ ਲਗਭਗ 4 ਸਾਲ ਪਹਿਲਾਂ ਬਣਾਈ ਸੀ। ਆਲਮ ਇਹ ਹੈ ਕਿ ਇਸ ਸੜਕ 'ਤੇ ਜਗ੍ਹਾ-ਜਗ੍ਹਾ ਬਣੇ ਟੋਇਆਂ ਕਾਰਨ ਲੋਕ ਪੈਦਲ ਵੀ ਇਸ ਸੜਕ 'ਤੇ ਨਹੀਂ ਚਲ ਪਾ ਰਹੇ ਹਨ, ਜਦਕਿ ਬੁਲੰਦਪੁਰ ਤੋਂ ਟਰਾਂਸਪੋਰਟ ਨਗਰ ਜਾਣ ਵਾਲੀ ਸੜਕ ਦੀ ਹਾਲਤ ਵੀ ਕਾਫੀ ਤਰਸਯੋਗ ਹੈ। ਟਰਾਂਸਪੋਰਟ ਨਗਰ ਨੂੰ ਜਾਂਦੀ ਸੜਕ 'ਤੇ ਪਿਛਲੇ ਕਾਫੀ ਸਾਲਾਂ ਤੋਂ ਲੋਕਾਂ ਨੇ ਪੈਸੇ ਇੱਕਠੇ ਕਰਕੇ ਮਿੱਟੀ ਪੁਆਈ ਸੀ ਅਤੇ ਸੜਕ ਨੂੰ ਆਉਣ-ਜਾਣ ਲਾਇਕ ਬਣਾਇਆ ਸੀ ਪਰ ਹੁਣ ਫਿਰ ਤੋਂ ਇਹ ਸੜਕ ਕਾਫੀ ਖਸਤਾ ਹਾਲਤ ਹੋ ਚੁੱਕੀ ਹੈ। ਪਿੰਡ ਬੁਲੰਦਪੁਰ ਦੀ ਇਕ ਸੋਸਾਇਟੀ ਪਿਛਲੇ ਕਾਫੀ ਸਮੇਂ ਤੋਂ ਧਸੀ ਹੋਈ ਸੜਕ 'ਤੇ ਮਿੱਟੀ ਪੁਆ ਕੇ ਆਉਣ-ਜਾਣ ਲਈ ਰਸਤਾ ਬਣਾ ਰਹੀ ਹੈ। ਸਥਾਨਕ ਵਾਸੀਆਂ ਨੇ ਵਿਧਾਇਕ ਸੁਰਿੰਦਰ ਚੌਧਰੀ ਤੋਂ ਮੰਗ ਕੀਤੀ ਕਿ ਉਕਤ ਸੜਕਾਂ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਜਾਂ ਨਵੀਆਂ ਬਣੀਆਂ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕੀ ਕਹਿਣਾ ਹੈ ਵਿਧਾਇਕ ਦਾ- ਇਸ ਸਬੰਧੀ ਵਿਧਾਇਕ ਸੁਰਿੰਦਰ ਚੌਧਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਈ ਸੜਕਾਂ ਨੂੰ ਬਣਵਾਉਣ ਦਾ ਪ੍ਰਪੋਜ਼ਲ ਤਿਆਰ ਕਰ ਦਿੱਤਾ ਗਿਆ ਹੈ। ਜਲਦ ਹੀ ਸੜਕਾਂ ਬਣਾ ਦਿੱਤੀਆਂ ਜਾਣਗੀਆਂ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ।
ਯੂਥ ਅਕਾਲੀ ਦਲ ਨੇ ਜਗਦੀਸ਼ ਟਾਈਟਲਰ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY