ਪਟਿਆਲਾ (ਬਲਜਿੰਦਰ) : ਸ਼ਹਿਰ ਤੋਂ ਕੁਝ ਦੂਰੀ ’ਤੇ ਸਕੇ ਭੈਣ-ਭਰਾ ਨੇ ਭਾਖੜਾ ਨਹਿਰ ’ਚ ਛਾਲ ਮਾਰ ਦਿੱਤੀ। ਇਨ੍ਹਾਂ ’ਚੋਂ ਭੈਣ ਨੂੰ ਗੋਤਾਖੋਰਾਂ ਨੇ ਬਚਾ ਲਿਆ, ਜਦੋਂ ਕਿ ਭਰਾ ਪਾਣੀ ’ਚ ਰੁੜ੍ਹ ਗਿਆ। ਕੁੜੀ ਅਜੇ ਬੇਹੋਸ਼ ਹੈ ਅਤੇ ਹਸਪਤਾਲ ’ਚ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਦਿੱਲੀ ਤੱਕ 'ਸਕਾਲਰਸ਼ਿਪ ਘਪਲੇ' ਦੀ ਗੂੰਜ, ਕੇਂਦਰ ਕਰਵਾਏਗਾ ਜਾਂਚ!
ਪਹਿਲਾਂ ਮਾਮਲਾ ਥਾਣਾ ਬਖਸ਼ੀਵਾਲਾ ਕੋਲ ਪਹੁੰਚਿਆ ਪਰ ਉਨ੍ਹਾਂ ਨੇ ਥਾਣਾ ਤ੍ਰਿਪੜੀ ਨੂੰ ਸੂਚਿਤ ਕਰ ਦਿੱਤਾ। ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੁੜੀ ਦੀ ਪਛਾਣ ਗਗਨਵੀਰ ਕੌਰ (30) ਦੇ ਰੂਪ ’ਚ ਹੋਈ, ਜਦੋਂ ਕਿ ਭਰਾ ਦਾ ਨਾਂ ਗਗਨਦੀਪ ਸਿੰਘ ਵਾਸੀ ਨਿਊ ਮਿਹਰ ਸਿੰਘ ਕਾਲੋਨੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ 'ਕਲੀਨਿਕਲ ਅਸਟੈਬਲਿਸ਼ਮੈਂਟ' ਬਿੱਲ ਪਾਸ, ਜਾਣੋ ਕੀ ਹੈ ਖ਼ਾਸੀਅਤ
ਉਨ੍ਹਾਂ ਦੀ ਮਾਤਾ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਪਿਤਾ ਇਸੇ ਸਾਲ ਮਾਰਚ ’ਚ ਰੱਬ ਨੂੰ ਪਿਆਰੇ ਹੋ ਗਏ ਸਨ, ਜਿਸ ਦਾ ਗਮ ਦੋਵੇਂ ਭੈਣ-ਭਰਾ ਬਰਦਾਸ਼ਤ ਨਾ ਕਰ ਸਕੇ।
ਇਹ ਵੀ ਪੜ੍ਹੋ : ਪੰਜਾਬ ਦੇ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਨੌਕਰੀ ਖ਼ੁੱਸਣ 'ਤੇ ਵੀ ਮਿਲੇਗੀ 3 ਮਹੀਨਿਆਂ ਦੀ 'ਤਨਖਾਹ'
ਦੋਵੇਂ ਭੈਣ-ਭਰਾ ਵਿਆਹੇ ਹੋਏ ਹਨ। ਐੱਸ. ਐੱਚ. ਓ. ਢਿੱਲੋਂ ਨੇ ਦੱਸਿਆ ਕਿ ਕਿਉਂਕਿ ਕੁੜੀ ਹੋਸ਼ ’ਚ ਨਹੀਂ ਹੈ ਅਤੇ ਬਿਆਨ ਦੇਣ ਦੇ ਕਾਬਲ ਨਹੀਂ। ਇਸ ਲਈ ਬਿਆਨਾਂ ਤੋਂ ਬਾਅਦ ਹੀ ਕੁਝ ਸਪੱਸ਼ਟ ਹੋ ਸਕੇਗਾ।
ਲੁਧਿਆਣਾ ਦੇ ਮੁਕਾਬਲੇ ਜਲੰਧਰ ਜ਼ਿਲ੍ਹੇ 'ਚ 'ਕੋਰੋਨਾ' ਦੀ ਰਫ਼ਤਾਰ ਦੁੱਗਣੀ, ਸਾਹਮਣੇ ਆਈ ਹੈਰਾਨ ਕਰਦੀ ਰਿਪੋਰਟ
NEXT STORY