ਖੰਨਾ (ਸੁਨੀਲ) : ਪਿੰਡ ਭਾਦਲਾ ਨੀਵਾਂ 'ਚ ਦੀਵਾਰ ਦੀ ਉਸਾਰੀ ਦੇ ਨਾਲ-ਨਾਲ ਪੈਸੇ ਦੇ ਲੇਣ-ਦੇਣ ਨੂੰ ਲੈ ਕੇ 2 ਭਰਾ ਆਪਸ 'ਚ ਭਿੜ ਗਏ, ਜਿਸ ਕਾਰਨ ਦੋਵੇਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਹਿਲੀ ਧਿਰ ਦੇ ਕਾਲ਼ਾ ਪੁੱਤਰ ਬੂਟਾ ਸਿੰਘ ਤੇ ਬੂਟਾ ਸਿੰਘ ਪੁੱਤਰ ਤਰਲੋਕ ਸਿੰਘ ਨੇ ਦੱਸਿਆ ਕਿ ਉਸਨੇ ਕੁਝ ਸਮਾਂ ਪਹਿਲਾਂ ਆਪਣੇ ਭਰਾ ਦੇ ਘਰ ਮਿੱਟੀ ਚੁੱਕਣ ਦੇ ਨਾਲ-ਨਾਲ ਲੇਬਰ ਦਾ ਕੰਮ ਕੀਤਾ ਸੀ, ਜਿਸ ਕਰਕੇ ਪੈਸਿਆਂ ਦੇ ਰੂਪ 'ਚ ਉਸਨੇ ਉਸ ਤੋਂ 10 ਹਜ਼ਾਰ ਰੁਪਏ ਲੈਣੇ ਸਨ। ਕਈ ਵਾਰ ਮੀਟਿੰਗ ਕਰਨ ਉਪਰੰਤ ਵੀ ਉਹ ਪੈਸੇ ਨਹੀਂ ਦੇ ਰਿਹਾ ਸੀ।
ਘਟਨਾ ਵਾਲੇ ਦਿਨ ਜਦੋਂ ਉਹ ਨਾਲ ਦੀ ਇਕ ਦੁਕਾਨ 'ਚ ਕਰਿਆਨੇ ਦਾ ਸਾਮਾਨ ਲੈਣ ਗਿਆ ਤਾਂ ਉੱਥੇ ਉਸਦਾ ਭਰਾ ਬੈਠਾ ਸੀ, ਜੋ ਉਸਨੂੰ ਗਾਲ੍ਹਾਂ ਕੱਢਣ ਲੱਗਾ। ਇਸ ਦੌਰਾਨ ਉਸਨੇ ਉਸਨੂੰ ਦੁਕਾਨ ਦੇ ਬਾਹਰ ਬੁਰੀ ਤਰ੍ਹਾਂ ਕੁੱਟਿਆ। ਬੂਟਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਆ ਗਿਆ ਤਾਂ ਉਸਦਾ ਭਰਾ ਵੀ ਉਸਦੇ ਪਿੱਛੇ ਉਸਦੇ ਘਰ ਆ ਗਿਆ, ਜਿਸ ਨੇ ਘਰ 'ਚ ਬੈਠੇ ਉਸਦੇ ਬੇਟੇ ਕਾਲਾ ਦੀ ਬਾਂਹ 'ਤੇ ਲੋਹੇ ਦੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਵੀ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ।
ਇਸ ਸੰਬੰਧੀ ਉਸਦੇ ਭਰਾ ਸਿਕੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਉਪਰੋਕਤ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇ-ਬੁਨਿਆਦ ਦੱਸਦੇ ਹੋਏ ਕਿਹਾ ਕਿ ਉਸਨੇ ਆਪਣੇ ਭਰਾ ਦਾ ਕੋਈ ਪੈਸਾ ਨਹੀਂ ਦੇਣਾ ਹੈ। ਉਲਟਾ ਉਸਨੇ ਦੀਵਾਰ ਦੀ ਉਸਾਰੀ ਦੌਰਾਨ ਉਸਨੇ ਇੱਟਾਂ ਦੇ ਨਾਲ-ਨਾਲ ਹੋਰ ਸਾਮਾਨ ਦੇ ਪੈਸੇ ਵੀ ਲੈਣੇ ਹਨ, ਜੋ ਬੂਟਾ ਸਿੰਘ ਦੇ ਨਹੀਂ ਰਿਹਾ ਹੈ। ਅੱਜ ਫਿਰ ਪੈਸਿਆਂ ਦੀ ਮੰਗ 'ਤੇ ਉਸਨੇ ਆਪਣੇ ਬੇਟੇ ਨਾਲ ਮਿਲਕੇ ਉਸਨੂੰ ਕੁੱਟਿਆ ਅਤੇ ਕੁੱਟਣ ਦੇ ਬਾਅਦ ਉਸਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ।
ਬੱਸ ਸਟੈਂਡ ਨੇੜੇ ਗੈਰ ਕਾਨੂੰਨੀ ਨਿਰਮਾਣ ਢਾਹੁਣ ਗਈ ਨਿਗਮ ਟੀਮ ਦਾ ਵਿਰੋਧ (ਵੀਡੀਓ)
NEXT STORY