ਗੁਰਦਾਸਪੁਰ (ਹੇਮੰਤ) : ਥਾਣਾ ਸਿਟੀ ਪੁਲਸ ਨੇ ਜੇਲ੍ਹ ’ਚ ਬੰਦ ਆਪਣੇ ਭਰਾ ਨੂੰ ਨਸ਼ੀਲੀ ਗੋਲੀਆਂ ਅਤੇ ਮੋਬਾਈਲ ਦੇਣ ਆਏ ਭਰਾ ਸਣੇ ਹਵਾਲਾਤੀ ਭਰਾ ’ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਆਈ ਵਰਿੰਦਰ ਪਾਲ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰਡੰਟ ਦੇ ਪੱਤਰ ਨੰਬਰ 5649 ਮਿਤੀ 21-12-2022 ਤੇ ਉਕਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 21 ਦਸੰਬਰ 2022 ਨੂੰ ਹਵਾਲਾਤੀ ਪਵਨ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਗਾਂਧੀ ਕੈਂਪ ਬਟਾਲਾ ਨਾਲ ਮੁਲਾਕਾਤ ਕਰਨ ਲਈ ਉਸਦਾ ਭਰਾ ਸਾਹਿਲ ਪੁੱਤਰ ਸੱਤਪਾਲ ਵਾਸੀ ਗਾਂਧੀ ਕੈਂਟ ਬਟਾਲਾ ਆਇਆ ਤਾਂ ਮੁਲਾਕਾਤ ਦਾ ਸਮਾਂ ਲੰਘ ਚੁੱਕਾ ਸੀ ।
ਫਿਰ ਸਾਹਿਲ ਵਲੋਂ ਬਾਹਰ ਬਰੂਨੀ ਗੇਟ ’ਤੇ ਪਵਨ ਕੁਮਾਰ ਦੇ ਕੱਪੜੇ ਜਿਸ ਵਿਚ ਇੱਕ ਪੈਂਟ, ਇੱਕ ਟੀ-ਸ਼ਰਟ ਅਤੇ ਇੱਕ ਕਾਲੇ ਰੰਗ ਦੀ ਜੈਕਟ ਜਮਾਂ ਕਰਵਾਈ ਗਈ ਸੀ । ਜਦ ਇੰਨਾ ਕੱਪੜਿਆਂ ਦੀ ਤਲਾਸ਼ੀ ਹੈੱਡ ਵਾਰਡਰ ਮੋਹਨ ਲਾਲ ਵਲੋਂ ਕੀਤੀ ਗਈ ਤਾਂ ਜੈਕਟ ਵਿਚੋਂ 85 ਗੋਲੀਆਂ ਨਸ਼ੀਲੀਆਂ ਬਰਾਮਦ ਹੋਈਆਂ ਅਤੇ ਦੋਸ਼ੀ ਸਾਹਿਲ ਦੀ ਤਲਾਸ਼ੀ ਕਰਨ ’ਤੇ ਉਸ ਕੋਲੋਂ ਇਕ ਨੀਲੇ ਰੰਗ ਦਾ ਮੋਬਾਇਲ ਫੋਨ ਮਾਰਕਾ ਏਸ ਕੀ-ਪੈਡ ਸਮੇਤ ਸਿਮ ਕਾਰਡ (ਵੋਡਾਫੋਨ) ਬਰਾਮਦ ਹੋਇਆ ਹੈ।
ਮੂਸੇਵਾਲਾ ਕਤਲ ਕਾਂਡ 'ਚ ਨਵਾਂ ਖ਼ੁਲਾਸਾ, ਗੁਆਂਢੀ ਜਗਤਾਰ ਨੂੰ ਲੈ ਕੇ ਸਾਹਮਣੇ ਆਈ ਵੱਡੀ ਗੱਲ
NEXT STORY