ਲੁਧਿਆਣਾ (ਪੰਕਜ) : 2 ਦਿਨ ਪਹਿਲਾਂ ਪ੍ਰਾਪਰਟੀ ਵਿਵਾਦ ’ਚ ਭੈਣ ਦਾ ਕਤਲ ਕਰ ਕੇ ਫਰਾਰ ਹੋਏ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਵਾਲੇ ਮੁਲਜ਼ਮ ਭਰਾ ਨੂੰ ਤਾਂ ਪੁਲਸ ਨੇ ਕਾਬੂ ਕਰ ਲਿਆ ਹੈ ਪਰ ਪੋਸਟਮਾਰਟਮ ਰਿਪੋਰਟ ਨੇ ਪੂਰੇ ਮਾਮਲੇ ਨੂੰ ਹੀ ਬਦਲਦੇ ਹੋਏ ਇਸ ਨੂੰ ਕਤਲ ਨਹੀਂ ਖੁਦਕੁਸ਼ੀ ਦੀ ਘਟਨਾ ਸਾਬਤ ਕੀਤਾ ਹੈ।
ਸ਼ੁੱਕਰਵਾਰ ਸ਼ਾਮ ਨੂੰ ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਪ੍ਰੀਤ ਨਗਰ ਵਾਸੀ ਬਜ਼ੁਰਗ ਔਰਤ ਆਸ਼ਾ ਰਾਣੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੋਸ਼ ਲਗਾਇਆ ਸੀ ਕਿ ਉਸ ਦਾ ਬੇਟਾ ਪ੍ਰਿੰਸ ਉਰਫ ਪਿੰਚੂ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਾਸੀ ਇਕ ਵਿਆਹੀ ਔਰਤ ਨਾਲ ਲਿਵ-ਇਨ ਰਿਲੇਸ਼ਨ ’ਚ ਰਹਿ ਰਿਹਾ ਹੈ। ਘਰ ’ਚ ਉਸ ਦੇ ਨਾਲ ਉਸ ਦਾ ਦੂਜਾ ਬੇਟਾ ਤਰਸੇਮ ਅਤੇ ਬੇਟੀ ਜਯੋਤੀ ਰਹਿੰਦੇ ਸਨ। ਪ੍ਰਿੰਸ ਅਕਸਰ ਮਕਾਨ ’ਚ ਹਿੱਸੇ ਨੂੰ ਲੈ ਕੇ ਉਨ੍ਹਾਂ ਨਾਲ ਲੜਾਈ-ਝਗੜਾ ਕਰਦਾ ਸੀ ਅਤੇ ਜਯੋਤੀ ਜੋ ਕਿ ਬੀ. ਐੱਡ. ਦੀ ਵਿਦਿਆਰਥਣ ਸੀ, ਉਸ ਨੂੰ ਅਕਸਰ ਅਜਿਹਾ ਕਰਨ ਤੋਂ ਰੋਕਦੀ ਸੀ।
ਇਹ ਵੀ ਪੜ੍ਹੋ : ਭਿਆਨਕ ਅੱਗ ਨਾਲ ਦਹਿਲਿਆ ਲੁਧਿਆਣਾ, ਕਈ ਕਿਲੋਮੀਟਰ ਦੂਰ ਤੱਕ ਫੈਲਿਆ ਜ਼ਹਿਰੀਲੇ ਧੂੰਏਂ ਦਾ ਭਾਂਬੜ
ਸ਼ੁੱਕਰਵਾਰ ਸ਼ਾਮ ਨੂੰ ਜਦੋਂ ਉਸ ਦਾ ਦੂਜਾ ਬੇਟਾ ਤਰਸੇਮ, ਜੋ ਕਿ ਗੱਡੀ ਚਲਾਉਂਦਾ ਸੀ ਅਤੇ ਬਾਹਰ ਕੰਮ ’ਤੇ ਗਿਆ ਹੋਇਆ ਸੀ। ਉਦੋਂ ਪ੍ਰਿੰਸ ਘਰ ’ਚ ਆਇਆ ਅਤੇ ਉਸ ਦੇ ਅਤੇ ਜਯੋਤੀ ਨਾਲ ਹਿੱਸੇ ਨੂੰ ਲੈ ਕੇ ਝਗੜਾ ਕਰਨ ਲੱਗਾ। ਰੌਲਾ ਸੁਣ ਕੇ ਗੁਆਂਢ ’ਚ ਰਹਿਣ ਵਾਲੀਆਂ 2 ਔਰਤਾਂ ਰਿਸ਼ਤੇਦਾਰ ਵੀ ਉਨ੍ਹਾਂ ਦੇ ਘਰ ਆ ਗਈਆਂ ਅਤੇ ਪ੍ਰਿੰਸ ਨੂੰ ਸਮਝਾਉਣ ਲੱਗੀਆਂ ਪਰ ਅਚਾਨਕ ਉਹ ਜਯੋਤੀ ਨੂੰ ਘੜੀਸ ਕੇ ਕਮਰੇ ’ਚ ਲੈ ਗਿਆ ਅਤੇ ਉਸ ਦੇ ਗਲ਼ੇ ’ਚ ਪਾਈ ਚੁੰਨੀ ਨਾਲ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।
ਆਸ਼ਾ ਦੇਵੀ ਦੇ ਬਿਆਨਾਂ ’ਚ ਪੁਲਸ ਨੇ ਮੁਲਜ਼ਮ ਪ੍ਰਿੰਸ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਸੀ ਅਤੇ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਉਥੇ ਐਤਵਾਰ ਨੂੰ ਸਿਵਲ ਹਸਪਤਾਲ ’ਚ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਨੇ ਜਯੋਤੀ ਦੀ ਹੋਈ ਮੌਤ ਦੇ ਪਿੱਛੇ ਦੀ ਅਸਲ ਵਜ੍ਹਾ ਦੱਸ ਕੇ ਪੂਰਾ ਮਾਮਲਾ ਹੀ ਬਦਲ ਦਿੱਤਾ। ਸੂਤਰਾਂ ਦੀ ਮੰਨੀਏ ਤਾਂ ਜਯੋਤੀ ਦੀ ਮੌਤ ਗਲਾ ਘੁੱਟਣ ਨਾਲ ਨਹੀਂ, ਸਗੋਂ ਖੁਦਕੁਸ਼ੀ ਕਰਨ ਨਾਲ ਹੋਈ ਸੀ। ਮਾਂ ਆਸ਼ਾ ਦੇਵੀ ਵਲੋਂ ਦਿੱਤੇ ਬਿਆਨਾਂ ਤੋਂ ਬਾਅਦ ਮੁਲਜ਼ਮ ਪ੍ਰਿੰਸ ’ਤੇ ਕਤਲ ਦੇ ਦੋਸ਼ ਦਾ ਮਾਮਲਾ ਦਰਜ ਕਰਨ ਵਾਲੀ ਪੁਲਸ ਹੁਣ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।
ਓਧਰ, ਸ਼ਿਮਲਾਪੁਰੀ ਪੁਲਸ ਨੇ ਐਤਵਾਰ ਨੂੰ ਮੁਲਜ਼ਮ ਪ੍ਰਿੰਸ ਨੂੰ ਕਾਬੂ ਕਰ ਲਿਆ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਅਸਲ ’ਚ ਪ੍ਰਿੰਸ ਅਕਸਰ ਹੀ ਘਰ ’ਚ ਆ ਕੇ ਲੜਾਈ-ਝਗੜਾ ਕਰਦਾ ਸੀ, ਜਿਸ ਦਾ ਸਭ ਤੋਂ ਜ਼ਿਆਦਾ ਜਯੋਤੀ ਵਿਰੋਧ ਕਰਦੀ ਸੀ ਅਤੇ ਇਹੀ ਵਜ੍ਹਾ ਸੀ ਕਿ ਪ੍ਰਿੰਸ ਉਸ ਨਾਲ ਅਕਸਰ ਕੁੱਟਮਾਰ ਵੀ ਕਰਦਾ ਸੀ। ਘਰ ’ਚ ਭਰਾ ਵਲੋਂ ਕਲੇਸ਼ ਪਾਉਣ ਅਤੇ ਉਸ ਨਾਲ ਕੁੱਟਮਾਰ ਕਰਨ ਕਾਰਨ ਜਯੋਤੀ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ : ਨਸ਼ੇ ਦੀ ਸਪਲਾਈ ਦੇਣ ਜਾ ਰਹੀ ਮਹਿਲਾ ਸਮੱਗਲਰ ਹੈਰੋਇਨ ਸਣੇ ਗ੍ਰਿਫ਼ਤਾਰ
ਕੀ ਕਹਿੰਦੇ ਹਨ ਏਡੀਸੀਪੀ
ਜਦੋਂ ਇਸ ਮਾਮਲੇ ਸਬੰਧੀ ਏ. ਡੀ. ਸੀ. ਪੀ.-2 ਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ’ਤੇ ਪੁਲਸ ਵਲੋਂ ਮੁਲਜ਼ਮ ਖਿਲਾਫ ਕਤਲ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਲਾਸ਼ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ, ਜਿਸ ਤੋਂ ਬਾਅਦ ਮਾਮਲੇ ’ਚ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਤੜਕਸਾਰ ਹੋ ਗਈ ਵੱਡੀ ਵਾਰਦਾਤ, ਤੇਜਬੀਰ ਸਿੰਘ ਖਾਲਸਾ ਦੀ ਗੋਲ਼ੀ ਲੱਗਣ ਨਾਲ ਹੋ ਗਈ ਮੌਤ
NEXT STORY