ਪਟਿਆਲਾ (ਬਲਜਿੰਦਰ) : ਪਟਿਆਲਾ ਤੋਂ ਕੁਝ ਦੂਰੀ ’ਤੇ ਸਥਿਤ ਪਿੰਡ ਬੋਲੜ ਕਲਾਂ ਵਿਖੇ ਬੀਤੇ ਦਿਨ ਇੱਕ ਨੌਜਵਾਨ ਨੇ ਆਪਣੀ ਚਾਚੇ ਦੀ ਕੁੜੀ ਨੂੰ ਇਸ ਲਈ ਸਿਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਕਿਉਂਕਿ ਕੁੜੀ ਜਦੋਂ ਫੋਨ ’ਤੇ ਗੱਲ ਕਰ ਰਹੀ ਸੀ ਤਾਂ ਉਸ ਨੂੰ ਸ਼ੱਕ ਹੋ ਗਿਆ ਕਿ ਸ਼ਾਇਦ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਹੈ ਅਤੇ ਘਰੋਂ ਜਾਣ ਬਾਰੇ ਕਹਿ ਰਹੀ ਹੈ। ਸਿਰ 'ਚ ਗੋਲੀ ਲੱਗਣ ਨਾਲ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਨੀਤ ਕੌਰ (18) ਵਜੋਂ ਹੋਈ।
ਇਹ ਵੀ ਪੜ੍ਹੋ : ਸਕੂਲ ਦੇ ਬਾਥਰੂਮ 'ਚ ਬੱਚੇ ਨਾਲ ਗੰਦੀ ਹਰਕਤ ਕਰਦਾ ਸੀ ਗਾਰਡ, ਮਾਪਿਆਂ ਅੱਗੇ ਇੰਝ ਖੁੱਲ੍ਹਿਆ ਭੇਤ
ਗੋਲੀ ਮਾਰਨ ਤੋਂ ਬਾਅਦ ਹਰਨੀਤ ਦੇ ਤਾਏ ਦਾ ਮੁੰਡਾ ਗੁਰਵਿੰਦਰ ਸਿੰਘ (24) ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕਾ ਹਰਨੀਤ ਕੌਰ ਦੀ ਮਾਂ ਕਰਮਜੀਤ ਕੌਰ ਦੇ ਬਿਆਨ ਦੇ ਆਧਾਰ ’ਤੇ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਨੋਰ ਦੇ ਐਸ. ਐਚ. ਓ. ਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਗਿਆ ਅਤੇ ਲਾਸ਼ ਪੋਸਟਮਾਰਟਮ ਲਈ ਦੇਰ ਸ਼ਾਮ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭੇਜ ਦਿੱਤੀ ਗਈ, ਜਿੱਥੇ ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਰਾਹੁਲ ਦੀ ਪੰਜਾਬ ਫੇਰੀ ਕਾਰਨ ਮੁਸੀਬਤ 'ਚ 'ਕਾਂਗਰਸ', ਕੈਪਟਨ ਅੱਗੇ ਖੜ੍ਹੀ ਹੋਈ ਵੱਡੀ ਚੁਣੌਤੀ
ਇੱਥੇ ਇਹ ਦੱਸਣਯੋਗ ਹੈ ਕਿ ਹਰਨੀਤ ਕੌਰ ਅਤੇ ਗੁਰਵਿੰਦਰ ਸਿੰਘ ਦਾ ਘਰ ਆਹਮੋ-ਸਾਹਮਣੇ ਸੀ ਅਤੇ ਪਿਛਲੇ ਤਿੰਨ ਮਹੀਨੇ ਤੋਂ ਹਰਨੀਤ ਕੌਰ ਆਪਣੇ ਤਾਏ ਦੇ ਘਰ ਹੀ ਰਹਿ ਰਹੀ ਸੀ। ਹਰਨੀਤ ਦਾ 28 ਅਕਤੂਬਰ ਨੂੰ ਵਿਆਹ ਵੀ ਰੱਖਿਆ ਹੋਇਆ ਸੀ। ਗੁਰਵਿੰਦਰ ਸਿੰਘ ਅਕਸਰ ਆਪਣੀ ਚਚੇਰੀ ਭੈਣ ਦੀ ਕੁੱਟਮਾਰ ਕਰਦਾ ਸੀ ਅਤੇ ਫੋਨ ਕਰਨ ਤੋਂ ਰੋਕਦਾ ਸੀ ਅਤੇ ਉਸ ਨੂੰ ਸ਼ੱਕ ਸੀ ਕਿ ਵਿਆਹ ਤੋਂ ਪਹਿਲਾਂ ਹਰਨੀਤ ਕੌਰ ਘਰ ਤੋਂ ਨਾ ਚਲੀ ਜਾਵੇ।
ਇਹ ਵੀ ਪੜ੍ਹੋ : Navaratri 2020 : 'ਮਾਤਾ ਵੈਸ਼ਨੋ ਦੇਵੀ' ਦੇ ਭਗਤਾਂ ਲਈ ਖ਼ੁਸ਼ਖ਼ਬਰੀ, ਰੋਜ਼ਾਨਾ ਇੰਨੇ ਸ਼ਰਧਾਲੂ ਕਰ ਸਕਣਗੇ ਦਰਸ਼ਨ
ਬੀਤੇ ਦਿਨ ਵੀ ਹਰਨੀਤ ਕੌਰ ਫੋਨ ’ਤੇ ਗੱਲ ਕਰ ਰਹੀ ਸੀ ਤਾਂ ਗੁਰਵਿੰਦਰ ਸਿੰਘ ਨੂੰ ਫਿਰ ਤੋਂ ਸ਼ੱਕ ਹੋ ਗਿਆ ਅਤੇ ਗੁਰਵਿੰਦਰ ਸਿੰਘ ਨੇ ਹਰਨੀਤ ਕੌਰ ਦੇ ਸਿਰ 'ਚ 2 ਗੋਲੀਆਂ ਮਾਰੀਆਂ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਇਧਰ ਪੁਲਸ ਨੇ ਫਿਲਹਾਲ ਗੁਰਵਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਜਿਹੜੀ ਪਿਸਤੌਲ ਨਾਲ ਗੋਲੀ ਚਲਾਈ ਗਈ, ਉਹ ਪਿਸਤੌਲ ਲਾਈਸੈਂਸੀ ਜਾਂ ਫਿਰ ਨਹੀਂ।
ਸਾਬਕਾ ਅਕਾਲੀ ਆਗੂ ਦੀ ਕਰਤੂਤ: ਪਾਰਟੀ ਬਾਰੇ ਗੱਲਬਾਤ ਕਰਨ ਲਈ ਸੱਦ ਕੇ ਖਿੱਚੀਆਂ ਅਸ਼ਲੀਲ ਤਸਵੀਰਾਂ
NEXT STORY