ਲੁਧਿਆਣਾ (ਤਰੁਣ)- ਕਾਰਾਬਾਰ ਚੌਕ ਪੈਟਰੋਲ ਪੰਪ ਨੇੜੇ ਇਕ ਗੌਦਾਮ ਦੇ ਪਿੱਛੇ ਸੁੰਨਸਾਨ ਜਗ੍ਹਾ ’ਤੇ ਇਕ ਨੌਜਵਾਨ ਦਾ ਗਲ਼ਾ ਘੁੱਟ ਕੇ ਕੀਤੇ ਕਤਲ ਦੇ ਮਾਮਲੇ ’ਚ ਪੁਲਸ ਦੇ ਹੱਥ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। 60 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ।
ਕਤਲ ਤੋਂ ਪਹਿਲਾਂ ਨੌਜਵਾਨ ਦੇ ਹੱਥਾਂ ਨੂੰ ਤਾਰਾਂ ਨਾਲ ਬੰਨ੍ਹਿਆ ਗਿਆ ਸੀ। 72 ਘੰਟੇ ਬੀਤ ਜਾਣ ਤੋਂ ਬਾਅਦ ਸ਼ਨੀਵਾਰ ਨੂੰ ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਹੋਵੇਗਾ। ਥਾਣਾ ਦਰੇਸੀ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਮ੍ਰਿਤਕ ਦੀ ਪਛਾਣ ਕਰਨ ’ਚ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸੁਤੰਤਰਤਾ ਦਿਵਸ ਮੌਕੇ ਸਾਰੇ ਪੁਲਸ ਮੁਲਾਜ਼ਮ ਡਿਊਟੀਆਂ ’ਤੇ ਵਿਅਸਤ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ, ਸੰਗਤਾਂ ਨੇ ਦੋਸ਼ੀ ਦਾ ਰੱਜ ਕੇ ਚਾੜ੍ਹਿਆ ਕੁਟਾਪਾ
ਫਿਲਹਾਲ ਪੁਲਸ ਨੇ ਵਾਰਦਾਤ ਵਾਲੀ ਜਗ੍ਹਾ ਦੇ ਆਲੇ-ਦੁਆਲੇ ਦੇ ਇਲਾਕੇ ਦੀਆਂ ਕਈ ਸੀ.ਸੀ.ਟੀ.ਵੀ. ਫੁਟੇਜ ਚੈੱਕ ਕਰ ਰਹੇ ਹਨ। ਸ਼ਨੀਵਾਰ ਨੂੰ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਹੋਵੇਗਾ, ਜਿਸ ਤੋਂ ਬਾਅਦ ਹੀ ਪੁਲਸ ਦੇ ਹੱਥ ਕੋਈ ਸੁਰਾਗ ਲੱਗ ਸਕਦੇ ਹਨ।
ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨਗਨ ਹਾਲਤ ’ਚ ਸੀ, ਜਿਸ ਦੇ ਨੇੜੇ ਕਾਲੇ ਰੰਗ ਦੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਪਈ ਹੋਈ ਸੀ। ਮਾਰਨ ਤੋਂ ਪਹਿਲਾਂ ਨੌਜਵਾਨ ਦੇ ਸਾਰੇ ਕੱਪੜੇ ਉਤਾਰੇ ਗਏ। ਫ਼ਿਰ ਉਸ ਦੀ ਹੀ ਟੀ-ਸ਼ਰਟ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ। ਫਿਲਹਾਲ ਇਹ ਮਾਮਲਾ ਨਾਜਾਇਜ਼ ਸਬੰਧਾਂ ਦਾ ਹੋਣ ਦੇ ਕਿਆਸ ਲਗਾਏ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੁਲਸ ਮੁਲਾਜ਼ਮਾਂ ਨੇ ਸਿਵਲ ਸਰਜਨ ਨੂੰ ਆਜ਼ਾਦੀ ਸਮਾਗਮ 'ਚ ਜਾਣ ਤੋਂ ਰੋਕਿਆ, ਕਮਿਸ਼ਨਰ ਨੇ ਕੀਤਾ ਸਸਪੈਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੰਮ ਤੋਂ ਘਰ ਜਾ ਰਹੀਆਂ ਔਰਤਾਂ ਨੂੰ ਬਿਨਾਂ ਨੰਬਰੀ ਕਾਰ ਨੇ ਕੁਚਲਿਆ, 1 ਦੀ ਹੋਈ ਦਰਦਨਾਕ ਮੌਤ, 2 ਹੋਰ ਜ਼ਖ਼ਮੀ
NEXT STORY