ਬੰਗਾ( ਚਮਨ ਲਾਲ/ਰਾਕੇਸ਼)-ਬੀਤੇ ਦਿਨੀਂ ਥਾਣਾ ਬਹਿਰਾਮ ਅਧੀਨ ਆਉਂਦੀ ਚੌਂਕੀ ਮੇਹਲੀ ਵਿਖੇ ਪੈਂਦੇ ਇਕ ਸ਼ਰਾਬ ਦੇ ਠੇਕੇ ਦੇ ਨਾਲ ਬਣੇ ਅਹਾਤੇ ਦੇ ਬਾਹਰ ਦੋਸਤ ਵੱਲੋਂ ਆਪਣੇ ਹੀ ਇਕ ਦੋਸਤ ਨੂੰ ਉਸ ਦੇ ਸਿਰ ਅਤੇ ਮੂੰਹ 'ਤੇ ਲੋਹੇ ਦੀ ਰਾਡ ਦੇ ਕਈ ਵਾਰ ਕਰ ਉਸ ਦਾ ਕਤਲ ਕਰ ਦਿੱਤਾ ਸੀ। ਉਕਤ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਵਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਚਰਨਜੀਤ ਸਿੰਘ ਵਾਸੀ ਗਲੀ ਨੰਬਰ 1 ਬਸੰਤ ਨਗਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਇਕ ਨਿੱਜੀ ਮੋਟਰ ਗੈਰਿਜ਼ ਵਿੱਚ ਕੰਮ ਕਰਦਾ ਹੈ। ਉਹ ਕਿਰਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਮੇਹਲੀ ਦਾ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਇਕ ਸਫਿੱਟ ਕਾਰ ਨੰਬਰੀ ਪੀ. ਬੀ. 91 ਪੀ 9906 ਵਿੱਚ ਫਰਾਰ ਹੋ ਗਿਆ ਸੀ। ਗ੍ਰਿਫ਼ਤਾਰ ਕਰਨ ਲਈ ਜ਼ਿਲ੍ਹਾ ਸੀਨੀਅਰ ਪੁਲਸ ਕਪਤਾਨ ਭਗੀਰਥ ਸਿੰਘ ਮੀਣਾ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਤਹਿਤ ਡੀ. ਐੱਸ. ਪੀ. ਬੰਗਾ ਸਰਵਨ ਸਿੰਘ ਬੱਲ ਦੀ ਅਗਵਾਈ ਵਿੱਚ ਥਾਣਾ ਬਹਿਰਾਮ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜੀਵ ਕੁਮਾਰ ਅਤੇ ਸੀ. ਆਈ. ਏ. ਸਟਾਫ਼ ਨਵਾਸ਼ਹਿਰ ਦੇ ਇੰਸਪੈਕਟਰ ਅਵਤਾਰ ਸਿੰਘ ਵੱਲੋਂ ਚਲਾਏ ਸਾਂਝੇ ਅਪਰੇਸ਼ਨ ਦੌਰਾਨ ਉਕਤ ਮੁਲਜ਼ਮ ਨੂੰ ਜ਼ੀਰਕਪੁਰ ਤੋਂ ਸਮੇਤ ਸਫਿੱਟ ਕਾਰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ : ਸ਼ਾਹਕੋਟ 'ਚ ਵੱਡੀ ਘਟਨਾ, ਪ੍ਰੇਮਿਕਾ ਨੂੰ ਮਿਲਣ ਘਰ ਗਿਆ ਸੀ ਪ੍ਰੇਮੀ, ਰੌਲਾ ਪੈਣ ਮਗਰੋਂ ਪ੍ਰੇਮੀ ਜੋੜੇ ਨੇ ਨਿਗਲੀ ਸਲਫ਼ਾਸ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਡੀ. ਐੱਸ. ਪੀ. ਬੰਗਾ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਉਕਤ ਕਤਲ ਮਾਮੂਲੀ ਲੈਣ ਦੇਣ ਨੂੰ ਲੈ ਕੇ ਹੋਈ ਤਕਰਾਰ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਿਰਪਾਲ ਸਿੰਘ ਉਰਫ਼ ਪਾਲਾ ਨਿਵਾਸੀ ਮੇਹਲੀ ਨੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ 50 ਹਾਜ਼ਾਰ ਰੁਪਏ ਦੀ ਰਕਮ ਉਧਾਰ ਦਿੱਤੀ ਹੋਈ ਸੀ, ਜੋ ਉਸ ਨੇ ਵਾਪਸ ਲੈਣੇ ਸਨ । ਉਨ੍ਹਾਂ ਦੱਸਿਆ ਕਿ ਮਿਤੀ 27 ਅਪ੍ਰੈਲ ਨੂੰ ਕਿਰਪਾਲ ਸਿੰਘ ਘਰ ਇਹ ਦੱਸ ਕੇ ਗਿਆ ਸੀ ਕਿ ਉਹ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਉਧਾਰ ਦਿੱਤੇ ਪੈਸੇ ਵਾਪਸ ਲੈ ਜਾ ਰਿਹਾ ਹੈ ਅਤੇ ਜਦੋਂ ਕਾਫ਼ੀ ਸਮਾਂ ਬੀਤ ਜਾਣ ਮਗਰੋਂ ਉਹ ਘਰ ਵਾਪਸ ਨਾ ਪੁੱਜਾ ਤਾਂ ਕਿਰਪਾਲ ਸਿੰਘ ਉਰਫ਼ ਪਾਲਾ ਦਾ ਲੜਕਾ ਸੰਦੀਪ ਸਿੰਘ ਉਸ ਨੂੰ ਲੱਭਣ ਲਈ ਗਿਆ।
ਉਨ੍ਹਾਂ ਦੱਸਿਆ ਕਿ ਜਿਵੇਂ ਹੀ ਸੰਦੀਪ ਸਿੰਘ ਪਿੰਡ ਮੇਹਲੀ ਵਿਖੇ ਠੇਕਾ ਸ਼ਰਾਬ ਦੇ ਨਾਲ ਬਣੇ ਅਹਾਤੇ ਦੇ ਨਜ਼ਦੀਕ ਪੁੱਜਾ ਤਾ ਉਸ ਨੇ ਵੇਖਿਆ ਕਿ ਉਸ ਦੇ ਪਿਤਾ ਕਿਰਪਾਲ ਸਿੰਘ ਅਤੇ ਵਿੱਕੀ ਆਪਸ ਵਿੱਚ ਬਹਿਸ ਕਰ ਰਹੇ ਹਨ, ਜਿਸ ਤੋਂ ਬਾਅਦ ਵਿੱਕੀ ਨੇ ਆਪਣੇ ਹੱਥ ਵਿੱਚ ਫੜੀ ਲੋਹੇ ਦੀ ਰਾਡ ਨਾਲ ਉਨ੍ਹਾਂ ਦੇ ਸਿਰ-ਮੂੰਹ 'ਤੇ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਨ੍ਹਾਂ ਦੇ ਪਿਤਾ ਦੀ ਮੌਕੇ 'ਤੇ ਮੋਤ ਹੋ ਗਈ ਅਤੇ ਵਿੱਕੀ ਮੌਂਕੇ ਤੋਂ ਇਕ ਕਾਰ ਵਿੱਚ ਫਰਾਰ ਹੋ ਗਿਆ। ਜਿਸ ਨੂੰ ਪੁਲਸ ਵੱਲੋਂ ਚਲਾਏ ਸਾਂਝੇ ਅਪਰੇਸ਼ਨ ਦੋਰਾਨ 48 ਘੰਟਿਆਂ ਅੰਦਰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਕਰਮਜੀਤ ਸਿੰਘ ਉਰਫ਼ ਵਿੱਕੀ 'ਤੇ ਪਹਿਲਾਂ ਵੀ 406, 420 ਤਹਿਤ ਥਾਣਾ ਸਦਰ ਫਗਵਾੜਾ ਵਿੱਚ ਇਕ ਮੁਕਦੱਮਾ ਦਰਜ਼ ਹੈ ,ਜਿਸ ਨੂੰ ਅੱਜ ਡਾਕਟਰੀ ਜਾਂਚ ਉਪੰਰਤ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਲੰਧਰ: ਸਾਈਬਰ ਠੱਗਾਂ ਦਾ ਕਾਰਨਾਮਾ ਕਰੇਗਾ ਹੈਰਾਨ, ਕੁੜੀ ਦੇ ਵਟਸਐਪ ਜ਼ਰੀਏ ਇੰਝ ਠੱਗੇ 40 ਹਜ਼ਾਰ ਰੁਪਏ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ
‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੇ ਗੜ੍ਹ ਜਲੰਧਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਕੀਤਾ ਰੋਡ ਸ਼ੋਅ
NEXT STORY