ਨੰਗਲ (ਗੁਰਭਾਗ) : ਊਨਾ ਕਾਲਜ ਦੇ ਬੀ. ਐੱਸ. ਸੀ. ਪਹਿਲੇ ਸਮੈਸਟਰ ਦੇ 18 ਸਾਲਾ ਵਿਦਿਆਰਥੀ ਦੀ ਟਰੇਨ ਦੀ ਚਪੇਟ ਵਿਚ ਆਉਣ ਕਰ ਕੇ ਮੌਤ ਹੋ ਗਈ। ਵਿਦਿਆਰਥੀ ਅਕਸ਼ੇ ਰਾਣਾ ਪੁੱਤਰ ਜਗਮਾਨ ਸਿੰਘ ਨਿਵਾਸੀ ਹੰਡੋਲਾ, ਜੋ ਕਿ ਨੰਗਲ ਤੋਂ ਕੁਝ ਦੂਰੀ ’ਤੇ ਹੀ ਹੈ, ਦਾ ਰਹਿਣ ਵਾਲਾ ਸੀ। ਰੇਲਵੇ ਲਾਈਨ ਮਲਾਹਤ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ। ਵਿਦਿਆਰਥੀ ਰੇਲਵੇ ਲਾਈਨ ਵੱਲ ਕਿਉਂ ਗਿਆ, ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਰੇਲਵੇ ਪੁਲਸ ਨੇ ਸੂਚਨਾ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਊਨਾ ਭਿਜਵਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪਿੰਡ ਮਲਾਹਤ ਰੇਲਵੇ ਟ੍ਰੈਕ ਉੱਤੇ ਕਰੀਬ 12 ਵਜੇ ਸਹਾਰਨਪੁਰ ਤੋਂ ਪੈਸੇਂਜਰ ਟ੍ਰੇਨ ਊਨਾ ਆ ਰਹੀ ਸੀ। ਇਸ ਵਿਚ ਊਨਾ ਕਾਲਜ ਬੀ.ਐੱਸ.ਸੀ. ਦਾ ਵਿਦਿਆਰਥੀ ਅਕਸ਼ੇ ਰਾਣਾ ਰੇਲਵੇ ਟ੍ਰੈਕ ’ਤੇ ਇਸ ਟ੍ਰੇਨ ਦੀ ਚਪੇਟ ਵਿਚ ਆ ਗਿਆ। ਇਸ ਤੋਂ ਪਹਿਲਾਂ ਕਿ ਬਚਾਅ ਵਿਚ ਅਕਸ਼ੇ ਨੂੰ ਕੁੱਝ ਪਤਾ ਲੱਗੇ, ਉਹ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਿਆ।
ਆਨਨ ਫਾਨਨ ਵਿਚ ਉਸਨੂੰ ਖੇਤਰੀ ਹਸਪਤਾਲ ਊਨਾ ਪਹੁੰਚਾਇਆ ਗਿਆ। ਜਿੱਥੇ ਉਸਨੂੰ ਡਾਕਟਰਾਂ ਵੱਲੋਂ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦੀ ਮੰਨੀਏ ਤਾਂ ਅਕਸ਼ੇ ਘਰ ਤੋਂ ਸਵੇਰੇ ਊਨਾ ਕਾਲਜ ਵਿਚ ਪੜ੍ਹਾਈ ਲਈ ਆਇਆ ਸੀ ਪਰ ਹਾਦਸੇ ਦੀ ਖਬਰ ਸੁਣ ਕੇ, ਉਨ੍ਹਾਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਹੀ ਖਿਸਕ ਗਈ। ਉਥੇ ਹੀ ਊਨਾ ਕਾਲਜ ਤੋਂ ਦੂਰ ਅਕਸ਼ੇ ਦੀ ਰੇਲਵੇ ਟ੍ਰੈਕ ਮਲਾਹਤ ਦੇ ਕੋਲ ਮੌਤ ਵੀ ਕਈ ਸਵਾਲ ਖੜ੍ਹੇ ਕਰ ਰਹੀ ਹੈ ਜਿਸਦੀ ਜਾਂਚ ਵਿਚ ਪੁਲਸ ਜੁੱਟ ਗਈ ਹੈ। ਏ.ਐੱਸ.ਪੀ. ਪ੍ਰਵੀਨ ਧੀਮਾਨ ਨੇ ਦੱਸਿਆ ਕਿ ਪੁਲਸ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਫਿਰੋਜ਼ਪੁਰ ’ਚ ਵਿਆਹ ਵਾਲੇ ਘਰ ਪਿਆ ਚੀਕ-ਚਿਹਾੜਾ, ਡੀ. ਜੇ. ’ਤੇ ਚੱਲੀਆਂ ਗੋਲ਼ੀਆਂ ਦੌਰਾਨ ਇਕ ਦੀ ਮੌਤ
NEXT STORY