ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਸਰਚ ਮੁਹਿੰਮ ਤਹਿਤ ਢਾਣੀ ਗੁਰਮੁੱਖ ਸਿੰਘ ਦੇ ਏਰੀਏ ਵਿੱਚੋਂ ਚਾਰ ਕਿੱਲੋ ਹੈਰੋਇਨ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਰਾਜਬੀਰ ਸਿੰਘ ਗੁਰੂਹਰਸਹਾਏ ਥਾਣਾ ਮੁਖੀ ਗੁਰਜੰਟ ਸਿੰਘ ਨੇ ਦੱਸਿਆ ਕਿ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਨੇ ਸਾਂਝੇ ਆਪਰੇਸ਼ਨ ਤਹਿਤ ਦੌਰਾਨੇ ਸਰਚ ਢਾਣੀ ਗੁਰਮੁੱਖ ਸਿੰਘ ਦੇ ਏਰੀਏ ਵਿੱਚੋਂ 6 ਪੈਕਟ ਹੈਰੋਇਨ, ਜਿਨ੍ਹਾਂ ਉੱਪਰ ਖਾਕੀ ਰੰਗ ਦੀ ਟੇਪ ਲਪੇਟੀ ਹੋਈ ਸੀ, ਬਰਾਮਦ ਕੀਤੇ।
ਇਨ੍ਹਾਂ ਦਾ ਕੁੱਲ ਵਜ਼ਨ 4 ਕਿੱਲੋਗ੍ਰਾਮ ਹੈ ਅਤੇ ਇਸ ਦੇ ਨਾਲ ਹੀ ਇਕ ਜੋੜਾ ਸਪੋਰਟ ਸ਼ੂਅ ਮਿੱਟੀ ਨਾਲ ਲਿਬੜੇ ਹੋਏ ਅਤੇ ਇੱਕ ਕਾਲੇ ਰੰਗ ਦੀ ਜੈਕਟ ਤੇ ਇੱਕ ਕਾਲੇ ਰੰਗ ਦਾ ਝੋਲਾ ਵੀ ਬਰਾਮਦ ਹੋਇਆ। ਉਨ੍ਹਾਂ ਨੇ ਦੱਸਿਆ ਕਿ ਬੀ. ਐੱਸ. ਐੱਫ. ਦੇ ਅਧਿਕਾਰੀ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੰਜਾਬ ਪੁਲਸ ਦੇ ਮੁਲਾਜ਼ਮ ਦੀ ਪਤਨੀ ਨਾਲ ਹੀ ਹੋ ਗਿਆ ਕਾਂਡ!
NEXT STORY