ਜਲੰਧਰ (ਸੋਨੂੰ)— ਜਲੰਧਰ ਦੇ ਬੀ. ਐੱਸ. ਐੱਫ. ਚੌਕ ਨੇੜੇ ਸੋਮਵਾਰ ਦੀ ਦੁਪਹਿਰ ਨੂੰ ਇਕ ਕਾਰ ਚਾਲਕ ਨੂੰ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇਕ ਘੋੜਾ ਉਸ ਦੀ ਗੱਡੀ ਦੀ ਡਿੱਕੀ 'ਤੇ ਚੜ੍ਹ ਗਿਆ। ਘੋੜਾ ਗੱਡੇ ਦੇ ਮਾਲਕ ਮੁਤਾਬਕ ਜਦੋਂ ਉਹ ਚੌਕ ਦੇ ਟਰੈਫਿਕ ਸਿਗਨਲ 'ਤੇ ਖੜ੍ਹੇ ਸਨ ਤਾਂ ਅਚਾਨਕ ਹੀ ਪਿੱਛੇ ਕਾਰ ਦਾ ਹਾਰਨ ਵੱਜਿਆ ਅਤੇ ਘੋੜਾ ਡਰ ਗਿਆ। ਹਾਰਨ ਦੀ ਆਵਾਜ਼ ਨਾਲ ਡਰ ਕੇ ਘੋੜਾ ਕਾਰ ਦੀ ਡਿੱਕੀ 'ਤੇ ਚੜ੍ਹ ਗਿਆ।
ਇਸ ਤੋਂ ਬਾਅਦ ਉਥੇ ਮੌਕੇ 'ਤੇ ਥਾਣਾ ਬਾਰਾਦਰੀ ਦੀ ਪੁਲਸ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਘੋੜੇ ਅਤੇ ਉਸ ਦੇ ਮਾਲਕ ਨੂੰ ਥਾਣੇ ਲੈ ਆਉਂਦਾ। ਇੰਨਾ ਹੀ ਨਹੀਂ ਸਗੋਂ ਜਾਂਚ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਉਥੇ ਇਕ ਔਰਤ ਅਤੇ ਉਸ ਦੇ ਬੱਚੇ ਨੂੰ ਵੀ ਹਲਕੀ ਜਿਹੀ ਸੱਟ ਲੱਗੀ ਸੀ ਪਰ ਸਭ ਤੋਂ ਵੱਡੀ ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ।
ਕਿਸਾਨਾਂ ਨੇ ਰੇਲਵੇ ਟ੍ਰੈਕ ਜਾਮ ਕਰ ਰੋਕੀ ਰੇਲ ਗੱਡੀ, ਲਾਇਆ ਧਰਨਾ (ਵੀਡੀਓ)
NEXT STORY