ਫ਼ਿਰੋਜ਼ਪੁਰ (ਕੁਮਾਰ): ਫ਼ਿਰੋਜ਼ਪੁਰ ਸੈਕਟਰ ’ਚ ਬੀ.ਐੱਸ.ਐੱਫ. ਨੇ 2 ਘੁਸਪੈਠੀਆਂ ਨੂੰ ਢੇਰ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਕਮ ਡੀ.ਆਈ.ਜੀ. ਨੇ ਦੱਸਿਆ ਕਿ ਫ਼ਿਰੋਜ਼ਪੁਰ ਸੈਕਟਰ ਦੇ ਅਮਰਕੋਟ ਏਰੀਏ ਦੀ ਪੀ.ਓ.ਕੇ. ਥੇਹਕਲਾਂ ਦੇ ਏਰੀਏ ’ਚ ਬੀ.ਐੱਸ.ਐੱਫ. ਦੀ 103 ਬਟਾਲੀਅਨ ਦੇ ਡਿਊਟੀ ’ਤੇ ਤਾਇਨਾਤ ਜਵਾਨਾਂ ਨੇ ਪਾਕਿਸਤਾਨ ਵਲੋਂ ਸ਼ੱਕੀ ਗਤੀਵਿਧੀਆਂ ਦੇਖੀਆਂ ਅਤੇ ਪਿਲਰ ਨੰਬਰ 129/13 ਤੋਂ 129/14 ’ਚ ਭਾਰਤੀ ਸਰਹੱਦ ਵਲੋਂ ਵੱਧ ਰਹੇ ਸ਼ੱਕੀ ਪਾਕਿਸਤਾਨੀਆਂ ਨੂੰ ਲਲਕਾਰਿਆ ਅਤੇ ਜਦੋਂ ਉਹ ਨਹੀਂ ਰੁਕੇ ਅਤੇ ਫੇਸਿੰਗ ਵੱਲ ਵਧੇ ਤਾਂ ਬੀ.ਐੱਸ.ਐੱਫ. ਦੇ ਜਵਾਨਾਂ ਨੇ ਗੋਲੀਆਂ ਚਲਾਉਂਦੇ ਹੋਏ ਉਨ੍ਹਾਂ ਨੂੰ ਢੇਰ ਕਰ ਦਿੱਤਾ।
ਇਹ ਵੀ ਪੜ੍ਹੋ : ਨਰੂਆਣਾ ਦੇ ਕਾਤਲ ਨੂੰ ਮੈਡੀਕਲ ਲਈ ਬਠਿੰਡਾ ਲਿਆਈ ਪੁਲਸ, ਰਿਮਾਂਡ 'ਤੇ ਲੈ ਕੇ ਕੀਤੀ ਜਾਵੇਗੀ ਪੁੱਛਗਿੱਛ
ਬੀ.ਐੱਸ.ਐੱਫ. ਵਲੋਂ ਉਸ ਏਰੀਏ ’ਚ ਸਰਚ ਮੁਹਿੰਮ ਚਲਾਇਆ ਗਿਆ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਪਾਕਿਸਤਾਨ ਘੁਸਪੈਠੀਏ ਪਾਕਿਸਤਾਨ ਵਲੋਂ ਇਸ ਸੀਮਾ ’ਚ ਕੋਈ ਨਸ਼ੀਲੇ ਪਦਾਰਥ ਅਤੇ ਹਥਿਆਰ ਆਦਿ ਸਾਮਾਨ ਤਾਂ ਨਹੀਂ ਲੈ ਕੇ ਆਏ ਸਨ?
ਇਹ ਵੀ ਪੜ੍ਹੋ : ਵੱਡੀ ਖ਼ਬਰ: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਸਰਕਾਰੀ ਸਕੂਲ ਦੀ ਗਰਾਉਂਡ ’ਚੋਂ ਮਿਲਿਆ ਅਣਚੱਲਿਆ ਬੰਬ
ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਫਤਿਹਗੜ੍ਹ ਸਾਹਿਬ ਪਹੁੰਚੇ ਨਵਜੋਤ ਸਿੱਧੂ
NEXT STORY