ਗੁਰਦਾਸਪੁਰ (ਵਿਨੋਦ)-ਅੱਜ ਸਵੇਰੇ ਘਰੋਂ ਸੈਰ ਕਰਨ ਲਈ ਨਿਕਲੀ ਇਕ ਵਿਆਹੁਤਾ ਨੂੰ ਆਵਾਰਾ ਕੁੱਤਿਆਂ ਦੇ ਝੂੰਡ ਨੇ ਆਪਣਾ ਸ਼ਿਕਾਰ ਬਣਾ ਲਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਵਿਆਹੁਤਾ ਬੀ.ਐੱਸ.ਐੱਫ ਜਵਾਨ ਦੀ ਪਤਨੀ ਅਤੇ ਉਸ ਦੇ ਦੋ ਬੱਚੇ ਵੀ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰ ਵਿਚ ਆਵਾਰਾ ਕੁੱਤਿਆਂ ਦੇ ਝੁੰਡ ਨੇ ਇਕ ਔਰਤ ਨੂੰ ਉਸ ਸਮੇਂ ਆਪਣਾ ਸ਼ਿਕਾਰ ਬਣਾਇਆ, ਜਦੋਂ ਉਹ ਤੜਕਸਾਰ 5 ਵਜੇ ਘਰੋਂ ਸੈਰ ਕਰਨ ਦੇ ਲਈ ਨਿਕਲੀ ਸੀ, ਜਿਸ ਦੇ ਚੱਲਦੇ ਉਸ ਦੀ ਮੌਤ ਹੋ ਗਈ।ਮ੍ਰਿਤਕਾ ਇਸ ਸਮੇਂ ਆਪਣੇ ਪੇਕੇ ਘਰ ਆਈ ਹੋਈ ਸੀ।
ਇਹ ਵੀ ਪੜ੍ਹੋ- ਰੁੱਸੀ ਪਤਨੀ ਨੂੰ ਘਰ ਲਿਜਾ ਰਿਹਾ ਸੀ ਨੌਜਵਾਨ, ਰਾਹ 'ਚ ਹੀ ਵਾਪਰ ਗਿਆ ਭਾਣਾ
25 ਸਾਲਾ ਵਿਆਹੁਤਾ ਮ੍ਰਿਤਕ ਹਰਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਹਰਜੀਤ ਕੌਰ ਦਾ ਵਿਆਹ ਪਿੰਡ ਖੋਜਕੀਪੁਰ ਵਾਸੀ ਹਰਜਿੰਦਰ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਬੀ.ਐੱਸ.ਐੱਫ ਵਿਚ ਨੌਕਰੀ ਕਰਦਾ ਹੈ ਅਤੇ ਉਸ ਦਾ ਇਕ ਅੱਠ ਸਾਲ ਅਤੇ ਇਕ ਚਾਰ ਸਾਲ ਦਾ ਮੁੰਡਾ ਹੈ। ਹਰਜੀਤ ਕੌਰ ਪਿਛਲੇ ਕੁਝ ਦਿਨਾਂ ਤੋਂ ਆਪਣੇ ਪੇਕੇ ਘਰ ਕਿਸ਼ਨਪੁਰ ਵਿਚ ਆਈ ਹੋਈ ਸੀ। ਜਦੋਂ ਉਹ ਅੱਜ ਸਵੇਰੇ ਕਰੀਬ 5 ਵਜੇ ਸੈਰ ਕਰਨ ਦੇ ਲਈ ਘਰ ਤੋਂ ਨਿਕਲੀ ਸੀ , ਪਰ ਜਦੋਂ ਕਾਫੀ ਸਮੇਂ ਬਾਅਦ ਘਰ ਵਾਪਸ ਨਾ ਆਈ ਤਾਂ ਭਾਲ ਕਰਨ ਤੇ ਪਤਾ ਲੱਗਾ ਕਿ ਉਸ ਦੀ ਲਾਸ਼ ਪਿੰਡ ਜਾਗੋਵਾਲ ਬੇਟ ਦੇ ਸਮਸ਼ਾਨਘਾਟ ਦੇ ਕੋਲ ਪਈ ਹੋਈ ਹੈ। ਜਦਕਿ ਆਵਾਰਾਂ ਕੁੱਤਿਆ ਦਾ ਝੁੰਡ ਵੀ ਨਜ਼ਦੀਕ ਬੈਠਾ ਹੋਇਆ ਸੀ। ਦੂਜੇ ਪਾਸੇ ਭੈਣੀ ਮੀਆਂ ਖਾਂ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।
ਇਹ ਵੀ ਪੜ੍ਹੋ- ਇਟਲੀ ’ਚ ਸਿੱਖ ਭਾਈਚਾਰੇ ਨੂੰ ਮਿਲੀ ਵੱਡੀ ਰਾਹਤ, ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSF ਦੀ ਨਿਗਰਾਨੀ ਹੇਠਾਂ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ
NEXT STORY