ਗੁਰਦਾਸਪੁਰ/ਦੀਨਾਨਗਰ (ਵਿਨੋਦ/ਹਰਜਿੰਦਰ ਸਿੰਘ ਗੋਰਾਇਆ) ਦੀਨਾਨਗਰ ਪੁਲਸ ਅਤੇ BSF ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਪਿੰਡ ਹਸਨਪੁਰ ਵਿਚ ਇਕ ਕਿਸਾਨ ਦੇ ਗੰਨੇ ਦੇ ਖੇਤ ਵਿੱਚੋਂ 500.41 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਦੋਰਾਂਗਲਾ ਥਾਣੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ।
ਇਹ ਖ਼ਬਰ ਵੀ ਪੜ੍ਹੋ - ਨਵੇਂ ਹੁਕਮ ਜਾਰੀ! ਅਗਲੇ 2 ਮਹੀਨਿਆਂ 'ਚ ਪੰਜਾਬ ਦੇ ਹਰ ਘਰ ਵਿਚ...
ਇਸ ਸਬੰਧੀ ਡੀ.ਐੱਸ.ਪੀ. ਰਜਿੰਦਰ ਮਿਹਨਾਸ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਪਿੰਡ ਠਾਕੁਰਪੁਰ ਧੁੱਸੀ ਬੰਨ੍ਹ 'ਤੇ ਮੌਜੂਦ ਸੀ, ਜਦੋਂ 68 ਬਟਾਲੀਅਨ ਬੀ.ਓ.ਪੀ ਠਾਕੁਰਪੁਰ ਦੇ ਬੀ.ਐੱਸ.ਐੱਫ. ਕੰਪਨੀ ਕਮਾਂਡਰ ਅਨੁਜ ਕੁਮਾਰ ਉੱਥੇ ਪਹੁੰਚੇ। ਉਨ੍ਹਾਂ ਨਾਲ ਕਮਾਦ ਦੇ ਖੇਤ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਤਾਂ ਹਸਨਪੁਰ ਦੇ ਰਹਿਣ ਵਾਲੇ ਇਕ ਕਿਸਾਨ ਦੇ ਕਮਾਦ ਦੇ ਖੇਤ ਵਿਚ ਪੀਲੀ ਟੇਪ ਵਿਚ ਲਪੇਟਿਆ ਇਕ ਲਿਫਾਫਾ ਪਿਆ ਮਿਲਿਆ। ਜਦੋਂ ਇਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਸ ਵਿੱਚੋਂ 500 ਗ੍ਰਾਮ 41 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ 'ਤੇ ਹੈਰੋਇਨ ਜ਼ਬਤ ਕਰ ਲਈ ਗਈ ਅਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਿਲ੍ਹਾ ਫਾਜ਼ਿਲਕਾ 'ਚ 13 ਸਤੰਬਰ ਨੂੰ ਲੱਗੇਗੀ ਅਗਲੀ 'ਕੌਮੀ ਲੋਕ ਅਦਾਲਤ'
NEXT STORY