ਫਿਰੋਜ਼ਪੁਰ (ਕੁਮਾਰ) : ਇੱਥੇ ਬੀ. ਐੱਸ. ਐੱਫ. ਨੇ ਫਿਰੋਜ਼ਪੁਰ-ਭਾਰਤ-ਪਾਕਿਸਤਾਨ ਸਰਹੱਦ 'ਤੇ ਸਤਲੁਜ ਦਰਿਆ ਰਾਹੀਂ ਕਿਸ਼ਤੀ 'ਚ ਪਾਕਿਸਤਾਨੀ ਤਸਕਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਖੇਪ ਨੂੰ ਬਰਾਮਦ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਬੀ. ਐੱਸ. ਐਫ. ਦੀ ਮੋਟਰ ਬੋਟ ਨਾਕਾ ਪਾਰਟੀ ਨੇ ਸਤਲੁਜ ਦਰਿਆ 'ਚ ਪਾਕਿਸਤਾਨ ਵੱਲੋਂ ਆਈ ਇਕ ਕਿਸ਼ਤੀ ਦੇਖੀ ਤਾਂ ਸਰਚ ਮੁਹਿੰਮ ਜਾਰੀ ਕਰ ਦਿੱਤੀ, ਜਿਸ ਤੋਂ ਬਾਅਦ ਜਵਾਨਾਂ ਨੂੰ ਪਲਾਸਟਿਕ ਦੀਆਂ 2 ਬੋਤਲਾਂ ਮਿਲੀਆਂ, ਜਿਨ੍ਹਾਂ 'ਚ 2 ਕਿੱਲੋ 980 ਗ੍ਰਾਮ ਹੈਰੋਇਨ ਬਰਾਮਦ ਹੋਈ। ਓਲਡ ਮੁਹੰਮਦੀ ਵਾਲਾ ਚੈੱਕ ਪੋਸਟ ਦੇ ਇਲਾਕੇ 'ਚ ਫੜ੍ਹੀ ਗਈ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਕੋਰੋਨਾ ਵਾਇਰਸ ਨਾਲ ਜੂਝ ਰਹੇ ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲਿਆਂ ਦਾ ਦਿਹਾਂਤ
NEXT STORY