ਚੰਡੀਗੜ੍ਹ/ਫ਼ਰੀਦਕੋਟ (ਵੈੱਬ ਡੈਸਕ): ਕਾਊਂਟਰ ਇੰਟੈਲੀਜੈਂਸ ਫ਼ਰੀਦਕੋਟ ਅਤੇ ਬੀ. ਐੱਸ. ਐੱਫ਼ ਵੱਲੋਂ ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਅਸਲੇ ਅਤੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਹ ਕਾਰਵਾਈ ਥਾਣਾ ਸਦਰ ਫਾਜ਼ਿਲਕਾ ਦੇ ਅਧੀਨ ਪੈਂਡੇ ਪਿੰਡ ਤੇਜਾ ਰਹੇਲਾ ਵਿਖੇ ਹੋਈ ਹੈ, ਜਿੱਥੇ ਬੀ. ਐੱਸ. ਐੱਫ਼. ਵੱਲੋਂ ਤਸਕਰਾਂ ਉੱਪਰ ਫ਼ਾਇਰਿੰਗ ਵੀ ਕੀਤੀ ਗਈ।
ਪੁਲਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ, ਪਾਕਿਸਤਾਨ ਸਥਿਤ ਤਸਕਰਾਂ ਨੇ ਜ਼ੀਰੋ ਲਾਈਨ ਪਾਰ ਕੀਤੀ ਅਤੇ ਰਾਤ ਦੇ ਹਾਲਾਤ ਅਤੇ ਸੰਘਣੀ ਧੁੰਦ ਦਾ ਫਾਇਦਾ ਚੁੱਕ ਕੇ ਭਾਰਤੀ ਖੇਤਰ ਵਿਚ ਹਥਿਆਰ ਅਤੇ ਨਸ਼ੀਲੇ ਪਦਾਰਥ ਭੇਜਣ ਦੀ ਕੋਸ਼ਿਸ਼ ਕੀਤੀ। ਅਲਰਟ ਬੀ.ਐੱਸ.ਐੱਫ. ਦੇ ਜਵਾਨਾਂ ਨੇ ਉਲੰਘਣਾ ਨੂੰ ਰੋਕਣ ਲਈ ਕਈ ਗੋਲ਼ੀਆਂ ਚਲਾਈਆਂ, ਜਿਸ ਤੋਂ ਬਾਅਦ ਇਕ ਸਾਂਝੀ ਸਰਚ ਮੁਹਿੰਮ ਚਲਾਈ ਗਈ। ਇਸ ਦੌਰਾਨ ਇਕ ਗੱਫਰ ਸਕਿਊਰਿਟੀ ਪਿਸਤੌਲ (ਐੱਮ.ਪੀ.-5 ਕਿਸਮ), 20 ਪਿਸਤੌਲਾਂ, 39 ਮੈਗਜ਼ੀਨ, 310 ਜ਼ਿੰਦਾ ਰਾਉਂਡ (9 ਐੱਮ.ਐੱਮ.), 2 ਬੈਕਪੈਕ ਅਤੇ 2.160 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਮੈਡੀਕਲ ਸਟੋਰ ਤੋਂ 4600 ਤੋਂ ਵੱਧ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ
NEXT STORY