ਫ਼ਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ’ਚ ਭਾਰਤ-ਪਾਕਿਸਤਾਨ ਬਾਰਡਰ ’ਤੇ ਬੀ. ਐੱਸ. ਐੱਫ. ਨੇ ਸਰਚ ਮੁਹਿੰਮ ਦੌਰਾਨ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਦਿੰਦੇ ਹੋਏ ਬੀ. ਐੱਸ. ਐੱਫ਼. ਪੰਜਾਬ ਫਰੰਟੀਅਰ ਦੇ ਜਨਸੰਪਰਕ ਅਧਿਕਾਰੀ ਨੇ ਦੱਸਿਆ ਕਿ ਸਰਹੱਦੀ ਪਿੰਡ ਕਿਲਚੇ ਦੇ ਇਕ ਕਣਕ ਦੇ ਖੇਤਾਂ ’ਚੋਂ ਇਕ ਜੁਰਾਬ ’ਚ ਰੱਖਿਆ ਹੋਇਆ ਪੈਕੇਟ ਮਿਲਿਆ ਹੈ, ਜਿਸ ’ਚ ਤਕਰੀਬਨ ਇਕ ਕਿੱਲੋ ਹੈਰੋਇਨ ਹੈ, ਜੋ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ’ਚ ਭੇਜੀ ਗਈ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ’ਚ ਕੀਮਤ ਲੱਗਭਗ 5 ਕਰੋੜ ਰੁਪਏ ਦੱਸੀ ਜਾਂਦੀ ਹੈ ਅਤੇ ਇਸ ਬਰਾਮਦਗੀ ਨਾਲ ਪਾਕਿਸਤਾਨੀ ਅਤੇ ਭਾਰਤੀ ਤਸਕਰਾਂ ਦੇ ਨਾਪਾਕ ਇਰਾਦੇ ਇਕ ਵਾਰ ਫਿਰ ਤੋਂ ਅਸਫ਼ਲ ਹੋ ਗਏ ਹਨ।
ਫਗਵਾੜਾ ਦੇ ਸਰਕਾਰੀ ਸਕੂਲ ਦੇ ਅਧਿਆਪਕ ਦੀ ਬੇਹੱਦ ਸ਼ਰਮਨਾਕ ਕਰਤੂਤ, ਕਾਰਨਾਮਾ ਅਜਿਹਾ ਸੁਣ ਉੱਡਣਗੇ ਹੋਸ਼
NEXT STORY