ਹੁਸ਼ਿਆਰਪੁਰ, (ਜਸਵਿੰਦਰਜੀਤ)- ਅੱਜ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਹਲਕਾ ਪ੍ਰਧਾਨ ਬੀਬੀ ਮਹਿੰਦਰ ਕੌਰ ਦੀ ਅਗਵਾਈ ਵਿਚ ਭਾਰੀ ਇਕੱਠ ਰਹੀਮਪੁਰ ਚੌਕ ’ਚ ਹੋਇਆ। ਇਸ ਦੌਰਾਨ ਬਸਪਾ ਆਗੂਆਂ ਤੇ ਵਰਕਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ. ਐੱਸ. ਐੱਸ. ਦਾ ਪੁਤਲਾ ਫੂਕ ਕੇ ਸੰਵਿਧਾਨ ਦੀਆਂ ਕਾਪੀਆਂ ਸਾੜਨ ਵਿਰੁੱਧ ਰੋਸ ਵਿਖਾਵਾ ਕੀਤਾ ਗਿਆ।
ਬਸਪਾ ਆਗੂਆਂ ਨੇ ਪਿਛਲੇ ਦਿਨੀਂ ਸੰਵਿਧਾਨ ਦੀਆਂ ਕਾਪੀਆਂ ਸਾੜਨ ਦੀ ਸਖਤ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਠੇਕੇਦਾਰ ਭਗਵਾਨ ਦਾਸ ਸਿੱਧੂ ਲੋਕ ਸਭਾ ਤੇ ਜ਼ੋਨ ਇੰਚਾਰਜ , ਜ਼ਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ, ਇੰਜ. ਮਹਿੰਦਰ ਸੰਧਰਾਂ ਇੰਚਾਰਜ ਚੱਬੇਵਾਲ ਤੇ ਲੋਕ ਸਭਾ, ਦਿਨੇਸ਼ ਪੱਪੂ ਇੰਚਾਰਜ ਹੁਸ਼ਿਆਰਪੁਰ, ਉਂਕਾਰ ਸਿੰਘ ਝੱਮਟ ਇੰੰਚਾਰਜ ਚੱਬੇਵਾਲ, ਮਦਨ ਸਿੰਘ ਬੈਂਸ ਇੰਚਾਰਜ ਹੁਸ਼ਿਆਰਪੁਰ, ਅਮਰਜੀਤ ਭੱਟੀ ਯੂਥ ਆਗੂ ਹੁਸ਼ਿਆਰਪੁਰ, ਜਗਮੋਹਨ ਸੱਜਣਾ ਇੰਚਾਰਜ ਹੁਸ਼ਿਆਰਪੁਰ, ਸੁਖਦੇਵ ਬਿੱਟਾ ਇੰਚਾਰਜ ਹੁਸ਼ਿਆਰਪੁਰ, ਮੋਹਣ ਲਾਲ ਭਟੋਆ ਯੂਥ ਪ੍ਰਧਾਨ ਹੁਸ਼ਿਆਰਪੁਰ, ਹਰਭਜਨ ਲਾਲ ਭੱਟੀ, ਮਨਦੀਪ ਕਲਸੀ ਇੰਚਾਰਜ ਸ਼ਾਮਚੁਰਾਸੀ, ਹਰਦਿਆਲ ਸਿੰਘ ਐਡਵੋਕੇਟ, ਪਵਨ ਕੁਮਾਰ ਪ੍ਰਧਾਨ ਵਿਧਾਨ ਸਭਾ ਹੁਸ਼ਿਆਰਪੁਰ, ਵਿਜੇ ਕੁਮਾਰ, ਕਿਰਨ ਬਾਲਾ ਮਹਿਲਾ ਵਿੰਗ ਹੁਸ਼ਿਆਰਪੁਰ, ਰਾਜ ਰਾਣੀ ਸੁਭਾਸ਼ ਨਗਰ ਬਸਪਾ ਆਗੂ, ਮੋਹਣ ਲਾਲ ਬਾਮਸੇਫ ਹੁਸ਼ਿਆਰਪੁਰ, ਰਾਜਵੰਤ ਕੌਰ ਇੰਦਰਾ ਵਿਕਾਸ ਕਾਲੋਨੀ, ਭਾਗ ਰਾਮ ਬਾਮਸੇਫ ਬਜਵਾਡ਼ਾ, ਜੋਗਿੰਦਰ ਕੌਰ ਰਹੀਮਪੁਰ, ਰੋਹਿਤ ਕੁਮਾਰ ਬੇਗਮਪੁਰਾ ਮੁਹੱਲਾ, ਬਲਜੀਤ ਸਿੰਘ ਅਟੱਲਗਡ਼੍ਹ ਬਸਪਾ ਯੂਥ ਆਗੂ, ਸੋਹਣ ਲਾਲ ਪੁਰਹੀਰਾਂ ਬਸਪਾ ਆਗੂ, ਕਮਲਜੀਤ ਦਰਦੀ ਅੰਬੇਡਕਰੀ ਰਹੀਮਪੁਰ ਆਦਿ ਹਾਜ਼ਰ ਸਨ।
ਨਸ਼ੇ ਦਾ ਟੀਕਾ ਲੱਗਣ ਨਾਲ 1 ਵਿਅਕਤੀ ਦੀ ਮੌਤ
NEXT STORY