ਆਦਮਪੁਰ(ਦਿਲਬਾਗੀ, ਹੇਮਰਾਜ, ਕਮਲਜੀਤ)— ਬਹੁਜਨ ਸਮਾਜ ਪਾਰਟੀ ਹਲਕਾ ਆਦਮਪੁਰ ਵੱਲੋਂ ਆਦਮਪੁਰ ਦੀਆਂ ਸਮੱਸਿਆਵਾਂ ਅਤੇ ਪੰਜਾਬ ਅਤੇ ਦੇਸ਼ ਅੰਦਰ ਦਲਿਤਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਬਸਪਾ ਦੇ ਪੰਜਾਬ ਪੱਧਰ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਅਤੇ ਸੇਵਾ ਸਿੰਘ ਰੱਤੂ ਦੀ ਅਗਵਾਈ ਹੇਠ ਬੀਤੇ ਦਿਨ ਰੋਸ ਦਾ ਪ੍ਰਗਟਾਵਾ ਰੋਸ ਮਾਰਚ ਦੌਰਾਨ ਕੀਤਾ ਗਿਆ। ਇਹ ਮਾਰਚ ਗਾਜ਼ੀਪੁਰ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਆਦਮਪੁਰ ਵਿਖੇ ਪਹੁੰਚਿਆ, ਜਿੱਥੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਹਰ ਫਰੰਟ 'ਤੇ ਫੇਲ ਹੋਣ ਲਈ ਨਿੰਦਾ ਕੀਤੀ ਗਈ।
ਬਸਪਾ ਵੱਲੋਂ ਆਦਮਪੁਰ ਦੀਆਂ ਸਮੱਸਿਆਵਾਂ ਸੰਬੰਧੀ ਇਕ ਮੰਗ-ਪੱਤਰ ਮਾਣਯੋਗ ਰਾਜਪਾਲ ਪੰਜਾਬ ਚੰਡੀਗੜ੍ਹ ਦੇ ਨਾਂ ਨਾਇਬ ਤਹਿਸੀਲਦਾਰ ਪ੍ਰਦੀਪ ਕੁਮਾਰ ਨੂੰ ਸੌਂਪਿਆ ਗਿਆ। ਮੰਗ-ਪੱਤਰ ਵਿਚ ਪੰਜਾਬ ਸਰਕਾਰ ਵੱਲੋਂ ਆਦਮਪੁਰ ਵਿਖੇ ਕਰੀਬ ਇਕ ਸਾਲ ਪਹਿਲਾਂ ਸ਼ੁਰੂ ਹੋਏ ਆਈ. ਟੀ. ਆਈ. ਕਾਲਜ ਨੂੰ ਬੰਦ ਕਰ ਦਿੱਤਾ ਗਿਆ ਹੈ, ਨੂੰ ਮੁੜ ਚਾਲੂ ਕਰਵਾਉਣ, ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਉਪਲਬਧ ਕਰਵਾਉਣ, ਲੋੜਵੰਦ ਵਿਅਕਤੀਆਂ ਅਤੇ ਪਰਿਵਾਰਾਂ ਦੇ ਕਰਜ਼ੇ ਮੁਆਫ ਕਰਨ, ਨਕੋਦਰ ਵਿਖੇ ਬਸਪਾ ਆਗੂ ਦੇ ਭਰਾ ਸਤਵਿੰਦਰ ਕੁਮਾਰ 'ਤੇ ਹੋਏ ਕਾਤਲਾਨਾ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਇਸ ਦੌਰਾਨ ਸੁਖਵਿੰਦਰ ਸਿੰਘ ਕੋਟਲੀ, ਸੇਵਾ ਸਿੰਘ ਰੱਤੂ, ਮਦਨ ਲਾਲ, ਮਾ. ਰਾਮ ਲੁਭਾਇਆ, ਮਹਿੰਦਰ ਪਾਲ, ਸਤਨਾਮ ਕਲਸੀ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ, ਰਾਕੇਸ਼ ਕੁਮਾਰ ਬੱਗਾ, ਮਹਿੰਦਰ ਪ੍ਰਧਾਨ, ਰਾਮ ਰਤਨ ਪੱਪੀ, ਰਮੇਸ਼, ਮਹਿੰਦਰ ਕੌਰ, ਜੀਵਨ ਕਠਾਰ, ਪ੍ਰੇਮਪਾਲ, ਅਵਤਾਰ ਬਸਰਾ, ਲਵਪ੍ਰੀਤ ਭੋਗਪੁਰ, ਚਮਨ ਘੋੜਾਵਾਹੀ, ਕਾਲਾ ਕੋਟਲੀ, ਧਰਮਪਾਲ ਕਠਾਰ, ਸੋਹਨ ਲਾਲ ਜੋਸ਼ੀ, ਕੁਲਬੀਰ ਘੁੜਿਆਲ, ਰਵਿੰਦਰ ਬੱਧਣ, ਹਰਨੇਕ ਖਾਂਬਰਾ, ਲਲਿਤ ਕੁਮਾਰ, ਨਰਿੰਦਰ ਕਠਾਰ, ਬਨਾਰਸੀ ਦਾਸ, ਡਾ. ਮੁਕੇਸ਼, ਹਰਜੀਤ ਕਲਸੀ ਤੇ ਸਰੋਆ ਕਿੰਗਰਾ ਆਦਿ ਸ਼ਾਮਲ ਹੋਏ।
ਹਨੀਪ੍ਰੀਤ ਦੇ ਸਾਬਕਾ ਪਤੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦਰਜ ਕਰਵਾਈ ਸ਼ਿਕਾਇਤ
NEXT STORY