ਬੁਢਲਾਡਾ,(ਮਨਜੀਤ)- ਵਧੀਆ ਸੇਵਾਵਾਂ ਅਤੇ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖਣ ਲਈ ਮਹਿਲਾ ਡੀ. ਐੱਸ. ਪੀ. ਪ੍ਰਭਜੋਤ ਕੌਰ ਨੂੰ ਗਣਤੰਤਰ ਦਿਵਸ ਮੌਕੇ ਪਰੇਡ ’ਚ ਕਮਾਂਡਰ ਤੌਰ ’ਤੇ ਭਾਗ ਲੈਣ ਸਮੇਂ ਸਿੱਖਿਆ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਉਹ ਬੁਢਲਾਡਾ ਦੀ ਪਹਿਲੀ ਮਹਿਲਾ ਡੀ. ਐੱਸ. ਪੀ. ਹੈ ਜੋ ਕੁਝ ਦਿਨ ਪਹਿਲਾਂ ਬੁਢਲਾਡਾ ਵਿਖੇ ਡੀ. ਐੱਸ. ਪੀ. ਤਾਇਨਾਤ ਹੋਏ ਹਨ। ਉਨ੍ਹਾਂ ਨੇ ਖੇਡਾਂ ਨਾਲ ਜੁੜ ਕੇ ਵੀ ਕਈ ਸਨਮਾਨ ਹਾਸਲ ਕੀਤੇ ਹਨ। ਗਣਤੰਤਰ ਦਿਵਸ ਮੌਕੇ ਸਿੱਖਿਆ ਮੰਤਰੀ ਵਲੋਂ ਸਨਮਾਨਿਤ ਕੀਤੀਆਂ ਸਖਸੀਅਤਾਂ ’ਚ ਜਦ ਪ੍ਰਭਜੋਤ ਕੌਰ ਦਾ ਨਾਮ ਸ਼ਾਮਲ ਹੋਇਆ ਤਾਂ ਉਨ੍ਹਾਂ ਦੇ ਸਨਮਾਨ ’ਚ ਤਾੜੀਆਂ ਵੱਜੀਆਂ ਅਤੇ ਪੁਲਸ ਮਹਿਲਾ ਅਧਿਕਾਰੀ ਨੂੰ ਮੰਤਰੀ ਕੋਲੋਂ ਸਨਮਾਨ ਮਿਲਣ ’ਤੇ ਖੁਸ਼ੀ ਮਹਿਸੂਸ ਕੀਤੀ ਗਈ। ਇਸ ਸਬੰਧੀ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਬੁਢਲਾਡਾ ਦੀ ਪਹਿਲੀ ਮਹਿਲਾ ਡੀ. ਐੱਸ. ਪੀ. ਪ੍ਰਭਜੋਤ ਕੌਰ ਨੇ ਸ਼ਾਨਦਾਰ ਪਰੇਡ ਕਰ ਕੇ ਮੰਤਰੀ ਕੋਲੋਂ ਸਨਮਾਨ ਹਾਸਲ ਕੀਤਾ ਹੈ ਜੋ ਕਿ ਇਕ ਮਾਣ ਵਾਲੀ ਗੱਲ ਹੈ। ਇਸ ਮੌਕੇ ਜ਼ਿਲ੍ਹੇ ਦੇ ਅਧਿਕਾਰੀ ਐੱਸ. ਐੱਸ. ਪੀ. ਮਾਨਸਾ ਸੁਰੇਂਦਰ ਲਾਂਬਾ, ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਗੁਪਤਾ, ਏ. ਡੀ. ਸੀ. (ਵਿਕਾਸ) ਅਮਰਪ੍ਰੀਤ ਕੌਰ ਸੰਧੂ, ਐੱਸ. ਡੀ. ਐੱਮ. ਮਾਨਸਾ ਸਿਖਾ ਭਗਤ, ਐੱਸ. ਪੀ. ਹੈੱਡ ਕੁਆਟਰ ਸਤਨਾਮ ਸਿੰਘ ਮੌਜੂਦ ਸਨ। ਇਸ ਤੋਂ ਇਲਾਵਾ ਐੱਸ. ਐੱਸ. ਪੀ. ਦੇ ਰੀਡਰ ਅਮਨਦੀਪ ਸਿੰਘ, ਬਲਵੰਤ ਸਿੰਘ ਭੀਖੀ ਦਾ ਵੀ ਸਨਮਾਨ ਕੀਤਾ ਗਿਆ।
ਸੰਵਿਧਾਨ ਨੇ ਦੇਸ਼ ਨੂੰ ਇਕ ਸੂਤਰ ’ਚ ਪਰੋਇਆ : ਸੋਨੀ
NEXT STORY