ਬੁਢਲਾਡਾ (ਬਾਂਸਲ) : ਨਗਰ ਕੌਂਸਲ ਚੋਣਾਂ ਦੇ ਐਲਾਨੇ ਨਤੀਜਿਆਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਆਜ਼ਾਦ ਹਮਾਇਤੀ ਉਮੀਦਵਾਰਾਂ ਦਾ ਪੱਲੜਾ ਭਾਰੀ ਰਿਹਾ। ਖਚਾਖਚ ਭਰੇ ਗਿਣਤੀ ਕੇਂਦਰ 'ਚ ਹਮਾਇਤੀਆਂ ਨਾਲ ਜੁੱਟੇ ਉਮੀਦਵਾਰਾਂ ਨੇ ਗੁਲਾਲ ਨਾਲ ਜਿੱਤ ਦਾ ਜਸ਼ਨ ਮਨਾਇਆ। ਸ਼੍ਰੋਮਣੀ ਅਕਾਲੀ ਦਲ ਦੇ ਵਾਰਡ-3 ਤੋਂ ਪਰਮਜੀਤ ਕੌਰ, ਵਾਰਡ ਨੰਬਰ-4 ਤੋਂ ਰਾਜੂ ਘੰਡ, ਵਾਰਡ ਨੰਬਰ-8 ਤੋਂ ਯਾਦਵਿੰਦਰ ਯਾਦੂ, ਵਾਰਡ ਨੰਬਰ-10 ਤੋਂ ਕਰਮਜੀਤ ਸਿੰਘ ਮਾਘੀ, ਵਾਰਡ ਨੰਬਰ-15 ਤੋਂ ਸੁਖਵਿੰਦਰ ਕੌਰ ਸੁੱਖੀ ਜੇਤੂ ਰਹੇ। ਇਸੇ ਤਰ੍ਹਾਂ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਵਾਰਡ ਨੰਬਰ-5 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ-6 ਤੋਂ ਬਲਵਿੰਦਰ ਸਿੰਘ ਬਿੰਦਰੀ, ਵਾਰਡ ਨੰਬਰ-17 ਤੋਂ ਨੀਤੂ ਸ਼ਰਮਾ ਜੇਤੂ ਰਹੇ। ਸੱਤਾਧਾਰੀ ਪਾਰਟੀ ਦੇ 7 ਉਮੀਦਵਾਰ ਵਾਰਡ ਨੰਬਰ-2 ਤੋਂ ਗੁਰਪ੍ਰੀਤ ਸਿੰਘ ਵਿਰਕ, ਵਾਰਡ ਨੰਬਰ-7 ਤੋਂ ਸਿਮਰਜੀਤ ਕੌਰ, ਵਾਰਡ ਨੰਬਰ-11 ਮਨਪ੍ਰੀਤ ਕੌਰ, ਵਾਰਡ ਨੰਬਰ-12 ਤੋਂ ਸਤਨਾਮ ਸਿੰਘ ਖਨਾਲੀਆ, ਵਾਰਡ ਨੰਬਰ-16 ਤੋਂ ਟਿੰਕੂ ਪੰਜਾਬ, ਵਾਰਡ ਨੰਬਰ-18 ਤੋਂ ਸਤਨਾਮ ਸਿੰਘ, ਵਾਰਡ ਨੰਬਰ-19 ਤੋਂ ਕਰਮਜੀਤ ਕੌਰ ਜੇਤੂ ਰਹੇ। ਇਸੇ ਤਰ੍ਹਾਂ ਕਾਂਗਰਸ ਦੇ ਵਾਰਡ ਨੰਬਰ-13 ਤੋਂ ਸੁਖਜੀਤ ਕੌਰ, ਵਾਰਡ ਨੰਬਰ-14 ਤੋਂ ਵਨੀਤ ਜਿੰਦਲ ਜੇਤੂ ਰਹੇ। ਸੀ. ਪੀ. ਆਈ. ਅਤੇ ਕਾਂਗਰਸ ਦੇ ਸਾਂਝੇ ਆਜ਼ਾਦ ਕਾਮਰੇਡ ਜਗਸੀਰ ਸਿੰਘ ਰਾਏਕੇ ਕਲਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਾਰਡ ਨੰਬਰ-9 ਤੋਂ ਸੰਦੀਪ ਕੌਰ ਜੇਤੂ ਰਹੀ।
ਇਹ ਵੀ ਪੜ੍ਹੋ : ਮੋਹਾਲੀ ਨਗਰ ਨਿਗਮ ਚੋਣਾਂ ਦੇ ਆ ਰਹੇ ਨਤੀਜੇ, ਜਾਣੋ ਕਿਹੜੇ ਵਾਰਡ 'ਚੋਂ ਕਿਸੇ ਨੇ ਮਾਰੀ ਬਾਜ਼ੀ
ਇਨ੍ਹਾਂ ਚੋਣਾਂ 'ਚ ਭਾਜਪਾ ਆਪਣਾ ਖਾਤਾ ਨਾ ਖੋਲ੍ਹ ਸਕੀ, ਸਗੋਂ ਵਾਰਡ ਨੰਬਰ-14 ਵਿੱਚ ਆਪਣੇ ਹੀ ਆਜ਼ਾਦ ਉਮੀਦਵਾਰ ਨੂੰ ਹਰਾਉਣ 'ਚ ਸਥਾਨਕ ਪੱਧਰ ਦੇ ਨੇਤਾਵਾਂ ਨੇ ਅਹਿਮ ਰੋਲ ਅਦਾ ਕੀਤਾ, ਜੋ 14 ਵੋਟਾਂ ਤੋਂ ਕਾਂਗਰਸ ਤੋਂ ਹਾਰ ਗਿਆ, ਇਸ ਦੇ ਮੁਕਾਬਲੇ ਭਾਜਪਾ ਦਾ ਉਮੀਦਵਾਰ 88 ਵੋਟਾਂ ਪ੍ਰਾਪਤ ਕਰਦਿਆ ਚੌਥੇ ਸਥਾਨ 'ਤੇ ਰਿਹਾ। ਉੱਥੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਖੁਦ ਹਾਰ ਗਏ ਪਰ ਉਨ੍ਹਾਂ ਦੀ ਮਾਤਾ ਸਰਬਜੀਤ ਕੌਰ ਵਾਰਡ ਨੰ. 13 ਤੋਂ ਜੇਤੂ ਰਹੀ। ਉੱਥੇ ਸੱਤਾਧਾਰੀ ਪਾਰਟੀ ਦੇ ਪਤੀ-ਪਤਨੀ ਕੰਚਨ ਮਦਾਨ ਅਤੇ ਟਿੰਕੂ ਪੰਜਾਬ ਵਿੱਚੋਂ ਟਿੰਕੂ ਪੰਜਾਬ ਵਾਰਡ ਨੰ. 16 ਤੋਂ ਜੇਤੂ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਬੁਢਲਾਡਾ ਸ਼ਹਿਰ ਦੇ ਇੰਚਾਰਜ ਠੇਕੇਦਾਰ ਗੁਰਪਾਲ ਸਿੰਘ ਨੇ ਆਪਣੇ 5 ਤੱਕੜੀ ਅਤੇ 3 ਆਜ਼ਾਦ ਹਮਾਇਤੀ ਸਮੇਤ 8 ਉਮੀਦਵਾਰਾਂ ਨਾਲ ਜੇਤੂ ਜਸ਼ਨ ਮਨਾਇਆ। ਇਨ੍ਹਾਂ ਨਤੀਜਿਆ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਸੁੱਖੀ ਦੋਵੇ ਹੀ ਜੇਤੂ ਰਹੇ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦਿੱਤਾ ਹੈ।
ਇਹ ਵੀ ਪੜ੍ਹੋ : ਮਾਨਸਾ 'ਚ ਵੋਟਾਂ ਦੀ ਗਿਣਤੀ ਦੌਰਾਨ ਹੰਗਾਮਾ, ਅਚਾਨਕ ਪੈ ਗਿਆ ਪੰਗਾ, ਮੌਕੇ 'ਤੇ ਪੁੱਜੀ ਪੁਲਸ ਨੇ...
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ 'ਚ ਆਪਣਾ ਪ੍ਰਧਾਨ ਬਣਾਉਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਗੁਰਪਾਲ ਸਿੰਘ ਅਗਵਾਈ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਜਿੱਤ ਪ੍ਰਾਪਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਿੱਜੀ ਤੌਰ 'ਤੇ ਬੁਢਲਾਡਾ ਹਲਕੇ ਨਾਲ ਪਿਆਰ ਕਰਦੇ ਹਨ ਅਤੇ ਲੋਕਾਂ ਦੇ ਹਰ ਦੁੱਖ-ਸੁੱਖ 'ਚ ਨਾਲ ਖੜ੍ਹਦੇ ਹਨ। ਉਨ੍ਹਾਂ ਇਸ ਜਿੱਤ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ, ਉਥੇ ਵਿਸ਼ੇਸ਼ ਤੌਰ 'ਤੇ ਠੇਕੇਦਾਰ ਗੁਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੋਹਾਲੀ ਚੋਣ ਨਤੀਜਿਆਂ 'ਚ ਅਕਾਲੀ ਦਲ ਨੇ ਖੋਲ੍ਹਿਆ ਖਾਤਾ, 3 ਵਾਰਡਾਂ 'ਚ ਜਿੱਤੀ ਕਾਂਗਰਸ
NEXT STORY