ਮੋਹਾਲੀ (ਰਣਬੀਰ) : ਮੋਹਾਲੀ ਨਗਰ ਨਿਗਮ ਦੇ ਚੋਣ ਨਤੀਜਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਖ਼ਰਕਾਰ ਆਪਣਾ ਖਾਤਾ ਖੋਲ੍ਹ ਲਿਆ ਹੈ। ਵਾਰਡ ਨੰਬਰ-44 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਵੀਰ ਸਿੰਘ ਨੇ ਜਿੱਤ ਦਰਜ ਕਰਕੇ ਅਜੇ ਤੱਕ ਇਕਲੌਤੀ ਸੀਟ ਪਾਰਟੀ ਦੀ ਝੋਲੀ ਪਾਈ ਹੈ। ਹੁਣ ਤੱਕ ਦੀ ਗਿਣਤੀ ਦੇ ਅੰਦਰ ਮੋਹਾਲੀ ਨਗਰ ਨਿਗਮ ਦੇ ਐਲਾਨੇ ਗਏ ਕੁੱਲ 50 ਨਤੀਜਿਆਂ ਵਿੱਚੋਂ ਸੱਤਾਧਾਰੀ ਪਾਰਟੀ-13, ਕਾਂਗਰਸ-3 ਸ਼੍ਰੋਮਣੀ ਅਕਾਲੀ ਦਲ-1, ਆਜ਼ਾਦ -1 ਵਾਰਡਾਂ 'ਚ ਜੇਤੂ ਰਹੀ ਹੈ।
ਇਹ ਵੀ ਪੜ੍ਹੋ : ਮੋਹਾਲੀ ਨਗਰ ਨਿਗਮ ਚੋਣਾਂ ਦੇ ਆ ਰਹੇ ਨਤੀਜੇ, ਜਾਣੋ ਕਿਹੜੇ ਵਾਰਡ 'ਚੋਂ ਕਿਸੇ ਨੇ ਮਾਰੀ ਬਾਜ਼ੀ
ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਜੋ ਇੱਕ ਵੱਡੀ ਉਮੀਦ ਲੈ ਕੇ ਇਨ੍ਹਾਂ ਚੋਣਾਂ 'ਚ ਉੱਤਰੀ ਸੀ, ਆਪਣੀ ਪਹਿਲੀ ਜਿੱਤ ਦੀ ਉਡੀਕ ਕਰ ਰਹੀ ਹੈ। ਜਾਣਕਾਰੀ ਮੁਤਾਬਕ ਵਾਰਡ ਨੰਬਰ 26, 28, 29, 31, 32, 33, 34, 36, 38, 42, 43 ਅਤੇ 50 ਵਿੱਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ।
ਇਹ ਵੀ ਪੜ੍ਹੋ : ਮਾਨਸਾ 'ਚ ਵੋਟਾਂ ਦੀ ਗਿਣਤੀ ਦੌਰਾਨ ਹੰਗਾਮਾ, ਅਚਾਨਕ ਪੈ ਗਿਆ ਪੰਗਾ, ਮੌਕੇ 'ਤੇ ਪੁੱਜੀ ਪੁਲਸ ਨੇ...
ਇਸ ਤੋਂ ਇਲਾਵਾ ਵਾਰਡ ਨੰਬਰ 27, 30 ਅਤੇ 37 ਵਿੱਚ ਕਾਂਗਰਸ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਵਾਰਡ ਨੰਬਰ-35 ਤੋਂ ਇੱਕ ਆਜ਼ਾਦ ਉਮੀਦਵਾਰ ਨੇ ਬਾਜ਼ੀ ਮਾਰੀ ਹੈ।
ਪੰਜਾਬ 'ਚ ਪੈ ਗਿਆ ਵੱਡਾ ਡਾਕਾ! ਹੋਸ਼ ਉਡਾ ਦੇਵੇਗੀ ਪੂਰੀ ਖ਼ਬਰ
NEXT STORY