ਲੁਧਿਆਣਾ, (ਸਲੂਜਾ)- 2 ਦਿਨਾਂ ਦੀ ਖਿਲਖਿਲਾਉਂਦੀ ਧੁੱਪ ਦੇ ਬਾਅਦ ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਲੈ ਲਈ ਹੈ। ਬੀਤੀ ਰਾਤ ਵੀ ਸਥਾਨਕ ਨਗਰੀ ’ਚ ਬੂੰਦਾਬਾਂਦੀ ਹੋਈ। ਅੱਜ ਦੇਰ ਸ਼ਾਮ ਮੌਸਮ ਵਿਭਾਗ ਨੇ ਮੌਸਮ ਦੇ ਬਦਲਦੇ ਮਿਜ਼ਾਜ ਸਬੰਧੀ ਵਿਸ਼ੇਸ਼ ਬੁਲੇਟਿਨ ਜਾਰੀ ਕਰਦੇ ਹੋਏ ਦੱਸਿਆ ਕਿ ਪੱਛਮੀ ਹਿਮਾਚਲ ਅਤੇ ਉੱਤਰੀ ਪੱਛਮੀ ਭਾਰਤ ਦੇ ਪ੍ਰਭਾਵਿਤ ਹੋਣ ਦੀ ਵਜ੍ਹਾ ਨਾਲ 6, 7 ਅਤੇ 8 ਜਨਵਰੀ ਨੂੰ ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ’ਚ 1 ਤੋਂ 3 ਐੱਮ. ਐੱਮ. ਬਾਰਿਸ਼ ਹੋਣ ਦਾ ਅਨੁਮਾਨ ਹੈ। ਉਥੇ ਹੀ ਉੱਤਰ ਅਤੇ ਪੂਰਬੀ ਪੰਜਾਬ ਦੇ ਮਾਝਾ, ਦੋਆਬਾ ਅਤੇ ਉੱਤਰੀ ਹਰਿਆਣਾ ’ਚ ਬਾਰਿਸ਼ ਦੀ ਰਫਤਾਰ 2 ਤੋਂ 3 ਐੱਮ. ਐੱਮ. ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਲਕੀ ਹਨੇਰੀ ਦੇ ਨਾਲ-ਨਾਲ ਬਰਫਬਾਰੀ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਵੈਸਟਰਨ ਡਿਸਟਰਬੈਂਸ ਕਾਰਨ ਪੰਜਾਬ ਅਤੇ ਹਰਿਆਣਾ ’ਚ ਆਉਣ ਵਾਲੇ 3 ਦਿਨਾਂ ’ਚ ਵੱਧ ਤਾਪਮਾਨ 5 ਡਿਗਰੀ ਅਤੇ ਨਿਊਤਮ ਤਾਪਮਾਨ ’ਚ 2 ਤੋਂ 4 ਡਿਗਰੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਸੰਦੇਸ਼ ਲਿਖੇ ਪਾਕਿਸਤਾਨੀ ਗੁਬਾਰੇ ਮਿਲਣ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ, ਪੁਲਸ ਮੁਸਤੈਦ
NEXT STORY