ਬਟਾਲਾ/ਜੈਂਤੀਪੁਰ(ਬੇਰੀ, ਬਲਜੀਤ)-ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਰੰਗੀਲਪੁਰਾ ਵਿਖੇ ਸੰਦੇਸ਼ ਲਿਖੇ ਪਾਕਿਸਤਾਨੀ ਗੁਬਾਰੇ ਮਿਲਣ ਕਾਰਣ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਮੌਕੇ ਐੱਸ. ਐੱਚ. ਓ. ਕੱਥੂਨੰਗਲ ਪਰਮਜੀਤ ਸਿੰਘ ਵਿਰਦੀ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਗੁਬਾਰੇ ਕਬਜ਼ੇ ’ਚ ਲੈ ਲਏ ਗਏ।
ਗੱਲਬਾਤ ਕਰਦਿਆ ਐੱਸ. ਐੱਚ. ਓ. ਕੱਥੂਨੰਗਲ ਨੇ ਕਿਹਾ ਕਿ ਇਨ੍ਹਾਂ ਗੁਬਾਰਿਆਂ ’ਤੇ ‘ਜੀ ਆਇਆਂ ਨੂੰ’ ਲਿਖਿਆ ਗਿਆ ਹੈ ਅਤੇ ਕੁਝ ਗੁਬਾਰਿਆਂ ’ਤੇ ਆਜ਼ਾਦੀ ਦਿਵਸ ਦੀਆ ਵਧਾਈਆਂ ਲਿਖੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਫਿਰ ਵੀ ਗੁਬਾਰਿਆਂ ਨੂੰ ਕਬਜ਼ੇ ਵਿਚ ਲੈ ਕੇ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਗੁਬਾਰੇ ਹਵਾ ਦੇ ਵਹਾਅ ਕਾਰਣ ਭਾਰਤ ਵਿਚ ਦਾਖਲ ਹੋਏ ਹਨ ਪਰ ਫਿਰ ਵੀ ਇਲਾਕੇ ਵਿਚ ਪੂਰੀ ਮੁਸਤੈਦੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਇਸ ਮੌਕੇ ਪਿੰਡ ਰੰਗੀਲਪੁਰਾ ਦੇ ਮੋਹਤਬਰ ਆਗੂ ਹਾਜ਼ਰ ਸਨ।
ਇਮਰਾਨ ਖਾਨ ਪਾਕਿ ਸਥਿਤ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ : ਭਾਈ ਲੌਂਗੋਵਾਲ
NEXT STORY