ਹੁਸ਼ਿਆਰਪੁਰ (ਅਮਰਿੰਦਰ)— ਮੰਗਲਵਾਰ 5 ਵਜੇ ਦੇ ਕਰੀਬ ਸ਼ਹਿਰ ਦੇ ਮਹਾਰਾਣਾ ਪ੍ਰਤਾਪ ਚੌਕ ਵਿਚ ਤੇਜ਼ ਰਫਤਾਰ ਜਾ ਰਹੀ ਚਿੱਟੇ ਰੰਗ ਦੀ ਇਕ ਕਾਰ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਪਿੱਛਾ ਕਰਕੇ ਕਾਬੂ ਕੀਤਾ। ਲੋਕਾਂ ਨੂੰ ਬਾਅਦ 'ਚ ਪਤਾ ਲੱਗਾ ਕਿ ਕਾਰ 'ਚ ਸਵਾਰ ਲੋਕ ਕਥਿਤ ਤੌਰ 'ਤੇ ਚੋਰ ਗਿਰੋਹ ਨਾਲ ਸਬੰਧਤ ਹਨ। ਲੋਕਾਂ ਨੇ ਕਾਬੂ 2 ਔਰਤਾਂ ਅਤੇ ਕਾਰ ਚਾਲਕ ਨੂੰ ਸਬਜ਼ੀ ਮੰਡੀ ਚੌਕ ਵਿਚ ਪਹੁੰਚ ਕੇ ਪੀ. ਸੀ. ਆਰ. ਦੀ ਟੀਮ ਦੇ ਹਵਾਲੇ ਕਰ ਦਿੱਤਾ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਥਾਣਾ ਮਾਡਲ ਟਾਊਨ ਦੀ ਪੁਲਸ ਤਿੰਨਾਂ ਦੋਸ਼ੀਆਂ ਨੂੰ ਗੱਡੀ 'ਚ ਬਿਠਾ ਕੇ ਪੁੱਛਗਿੱਛ ਲੈ ਗਈ।

ਕੀ ਹੈ ਮਾਮਲਾ
ਸਬਜ਼ੀ ਮੰਡੀ ਚੌਕ 'ਚ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਚਿੱਟੇ ਰੰਗ ਦੀ ਕਾਰ ਨੂੰ ਜਲੰਧਰ ਵੱਲ ਜਾਂਦੀ ਦੇਖ ਅੰਬਰ ਫੈਸ਼ਨ ਦੇ ਮਾਲਕ ਨੇ ਰੌਲਾ ਪਾ ਦਿੱਤਾ ਕਿ ਕਾਰ 'ਚ ਸਵਾਰ ਉਹੀ ਲੋਕ ਹਨ ਜੋ 2 ਮਹੀਨੇ ਪਹਿਲਾਂ ਉਨ੍ਹਾਂ ਦੀ ਦੁਕਾਨ 'ਚੋਂ ਕੱਪੜੇ ਚੋਰੀ ਕਰ ਕੇ ਗਾਇਬ ਹੋ ਗਏ ਸਨ। ਕਾਰ ਦਾ ਪਿੱਛਾ ਕਰਦੇ ਦੇਖ ਕਰਨੀ ਸੈਨਾ ਦੇ ਪ੍ਰਧਾਨ ਲੱਕੀ ਠਾਕੁਰ ਤੇ ਸੁਰਮੂ ਪਹਿਲਵਾਨ ਨੇ ਵੀ ਆਪਣੇ ਸਾਥੀਆਂ ਨਾਲ ਪਿੱਛਾ ਕਰ ਕੇ ਪ੍ਰਭਾਤ ਚੌਕ ਵਿਚ ਕਾਰ ਨੂੰ ਕਾਬੂ ਕਰ ਲਿਆ।
ਅੰਬਰ ਫੈਸ਼ਨ ਦੇ ਮਾਲਕ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਇਹ ਲੋਕ ਮੇਰੀ ਦੁਕਾਨ 'ਤੇ ਆਏ ਸਨ। ਗੱਲਾਂ 'ਚ ਉਲਝਾ ਕੇ ਉਹ ਕੱਪੜਿਆਂ ਦੇ ਨਗ ਚੋਰੀ ਕਰ ਕੇ ਗਾਇਬ ਹੋਣ ਲੱਗੇ। ਅਸੀਂ ਉਨ੍ਹਾਂ ਦਾ ਪਿੱਛਾ ਕੀਤਾ ਪਰ ਉਹ ਕਾਰ ਸਮੇਤ ਫਰਾਰ ਹੋ ਗਏ। ਅਸੀਂ ਉਨ੍ਹਾਂ ਦੀ ਕਾਰ ਦਾ ਨੰਬਰ ਨੋਟ ਕਰ ਲਿਆ ਸੀ। ਇਸੇ ਚੌਕ 'ਚ ਸਥਿਤ ਅੰਮ੍ਰਿਤ ਹੈਂਡਲੂਮ ਦੀ ਮਾਲਕਣ ਅੰਮ੍ਰਿਤ ਰਾਣੀ ਨੇ ਪੁਲਸ ਨੂੰ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਕਾਬੂ ਬਜ਼ੁਰਗ ਔਰਤ ਦੁਕਾਨ 'ਤੇ ਆ ਕੇ ਮੇਰੇ ਨਾਲ ਜਾਣ-ਪਛਾਣ ਵਧਾ ਕੇ ਝਾਂਸਾ ਦੇ ਕੇ ਸਾਮਾਨ ਚੋਰੀ ਕਰ ਕੇ ਲੈ ਗਈ ਸੀ। ਕਰਨੀ ਸੈਨਾ ਦੇ ਪ੍ਰਧਾਨ ਲੱਕੀ ਠਾਕੁਰ ਨੇ ਦੱਸਿਆ ਕਿ ਕੱਚਾ ਕੁਆਰਟਰ ਨਜ਼ਦੀਕ ਮੰਦਰ 'ਚ ਮੇਰੀ ਤਾਈ ਰਾਜ ਰਾਣੀ ਦੇ ਜ਼ਬਰਦਸਤੀ ਗਲੇ ਮਿਲ ਕੇ ਉਕਤ ਔਰਤ ਉਸ ਦਾ ਸੋਨੇ ਦਾ ਕੜਾ ਚੋਰੀ ਕਰ ਕੇ ਗਾਇਬ ਹੋ ਗਈ ਸੀ।

ਕੀ ਕਹਿੰਦੀ ਹੈ ਪੁਲਸ
ਮੌਕੇ 'ਤੇ ਮੌਜੂਦ ਥਾਣਾ ਮਾਡਲ ਟਾਊਨ 'ਚ ਤਾਇਨਾਤ ਏ. ਐੱਸ. ਆਈ. ਨਾਨਕ ਸਿੰਘ ਨੇ ਮਹਿਲਾ ਕਾਂਸਟੇਬਲ ਦੀ ਮੌਜੂਦਗੀ 'ਚ ਦੱਸਿਆ ਕਿ ਦੁਕਾਨਦਾਰਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਤਿੰਨਾਂ ਦੋਸ਼ੀਆਂ ਨੂੰ ਥਾਣੇ ਲਿਆ ਪੁੱਛÎਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਤੋਂ ਬਾਅਦ ਹੀ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਚੰਡੀਗੜ੍ਹ : ਸ਼ਰਾਰਤੀ ਨੌਜਵਾਨਾਂ ਨੇ ਤੋੜੇ 25 ਗੱਡੀਆਂ ਦੇ ਸ਼ੀਸ਼ੇ (ਤਸਵੀਰਾਂ)
NEXT STORY