ਮੋਰਿੰਡਾ/ਰੋਪੜ (ਸੱਜਣ ਸੈਣੀ)- ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੀ ਸੀ. ਟੀ. ਯੂ. ਦੀ ਬੱਸ ਮੋਰਿੰਡਾ ਦੇ ਨਜ਼ਦੀਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ ਅਤੇ ਮੌਕੇ ਉਤੇ ਹਾਹਾਕਾਰ ਮੱਚ ਗਈ। ਹਾਦਸੇ ਦੌਰਾਨ ਇਕ ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀਂ ਹੋਈਆਂ ਹਨ।
ਮੌਕੇ ਉਤੇ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸਥਾਨਕ ਪੁਲਸ ਪਹੁੰਚੀ ਅਤੇ ਬੱਸ ਵਿਚੋਂ ਸਵਾਰੀਆਂ ਨੂੰ ਕੱਢ ਕੇ ਮੋਰਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਸਵਾਰੀਆਂ ਜ਼ੇਰੇ ਇਲਾਜ ਹਨ। ਮੌਕੇ ਉਤੇ ਮੌਜੂਦ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੱਸ ਦੇ ਟਾਇਰ ਵਿਚ ਕੋਈ ਖਰਾਬੀ ਹੋਣ ਕਾਰਨ ਟਾਇਰ ਜਾਮ ਹੋ ਗਿਆ, ਜਿਸ ਕਾਰਨ ਬੱਸ ਪਲਟ ਗਈ।
ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਦੂਰ ਕੀਤੇ ਆਪਣੇ, ਮਰੀਜ਼ ਦੀ ਮੌਤ ਦੇ 10 ਦਿਨਾਂ ਬਾਅਦ ਵੀ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ
ਪੁਲਸ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਇਸ ਹਾਦਸੇ ਵਿੱਚ ਕਰੀਬ 13 ਸਵਾਰੀਆਂ ਜ਼ਖ਼ਮੀਂ ਹੋਈਆਂ ਹਨ, ਜਿਨ੍ਹਾਂ ਦਾ ਇਲਾਜ ਮੋਰਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਮੋਰਿੰਡਾ ਪੁਲਸ ਵੱਲੋਂ ਸਵਾਰੀਆਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਦੇ ਵਿਚੋਂ ਚੁਕਵਾ ਕੇ ਥਾਣੇ ਵਿਖੇ ਖੜ੍ਹਾ ਕੀਤਾ ਗਿਆ ਹੈ ।
ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ
ਇਹ ਵੀ ਪੜ੍ਹੋ: ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਨੂੰ ਵੱਢ ਦਿੱਤੀ ਸੀ ਭਿਆਨਕ ਮੌਤ, ਪੁਲਸ ਨੇ ਲੋੜੀਂਦਾ ਮੁਲਜ਼ਮ ਕੀਤਾ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਨਾਭਾ 'ਚ ਦਿਨ-ਦਿਹਾੜੇ ਜਨਾਨੀ ਕੋਲੋਂ ਹਜ਼ਾਰਾਂ ਦੀ ਨਕਦੀ ਤੇ ਸੋਨਾ ਖੋਹ ਕੇ ਲੁਟੇਰਾ ਫ਼ਰਾਰ
NEXT STORY