ਕੋਟ ਈਸੇ ਖਾਂ (ਗਰੋਵਰ) - ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਦੇ ਹੁਕਮਾਂ 'ਤੇ ਏ. ਡੀ. ਸੀ. ਰਜੇਸ਼ ਤ੍ਰਿਪਾਠੀ ਦੀ ਦੇਖ-ਰੇਖ ਹੇਠ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪਰਮਜੀਤ ਕੌਰ ਵੱਲੋਂ ਜ਼ਿਲਾ ਇੰਸਪੈਕਸ਼ਨ ਕਮੇਟੀ ਨਾਲ ਅੱਜ ਸ੍ਰੀ ਹੇਮਕੁੰਟ ਸਕੂਲ, ਕੋਟ ਈਸੇ ਖਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸਕੂਲੀ ਬੱਸਾਂ ਦੀ ਕੰਡੀਸ਼ਨ, ਸੀ. ਸੀ. ਟੀ. ਵੀ. ਕੈਮਰੇ, ਸਪੀਡ ਗਵਰਨਰ, ਅੱਗ ਬੁਝਾਊ ਯੰਤਰ, ਫਸਟ ਏਡ ਕਿੱਟ, ਸੀਟ ਬੈਲੇਟਾਂ ਅਤੇ ਐਮਰਜੈਂਸੀ ਵਿੰਡੋ ਆਦਿ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਾਰਾ ਕੁਝ ਸਹੀ ਪਾਇਆ ਗਿਆ।
ਇਸ ਸਮੇਂ ਤਰਸੇਮ ਸਿੰਘ ਏ. ਐੱਸ. ਆਈ. ਇੰਚਾਰਜ ਟ੍ਰੈਫਿਕ ਐਜੂਕੇਸ਼ਨ ਸੈੱਲ ਜ਼ਿਲਾ ਮੋਗਾ ਨੇ ਸਕੂਲੀ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਸਕੀਮ ਸਬੰਧੀ ਹਦਾਇਤਾਂ ਦਿੱਤੀਆਂ ਕਿ ਗੱਡੀ ਨੂੰ ਕਿਵੇਂ ਅਤੇ ਕਿੰਨੀ ਰਫ਼ਤਾਰ 'ਤੇ ਚਲਾਉਣਾ ਹੈ ਅਤੇ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕਰੋਟ ਦੀਆਂ ਹਦਾਇਤਾਂ ਮੁਤਾਬਕ ਕਿਹੜਾ ਸਾਮਾਨ ਬੱਸਾਂ 'ਚ ਹੋਣਾ ਜ਼ਰੂਰੀ ਹੈ।
ਇਸ ਮੌਕੇ ਮੈਡਮ ਪਰਮਜੀਤ ਕੌਰ ਨੇ ਡਰਾਈਵਰਾਂ ਨੂੰ ਕਿਹਾ ਕਿ ਉਹ ਸੇਫ ਸਕੂਲ ਵਾਹਨ ਪਾਲਿਸੀ ਨੂੰ ਧਿਆਨ 'ਚ ਰੱਖਦੇ ਹੋਏ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਸਾਰੇ ਜ਼ਿਲੇ ਦੇ ਸਕੂਲਾਂ ਦੀ ਚੈਕਿੰਗ ਵਾਰੀ-ਵਾਰੀ ਕੀਤੀ ਜਾਵੇਗੀ। ਇਸ ਸਮੇਂ ਉਨ੍ਹਾਂ ਨਾਲ ਐਡਵੋਕੇਟ ਮੈਡਮ ਏਕਤਾ ਮਗਰਵਾਲ ਵੀ ਉਚੇਚੇ ਤੌਰ 'ਤੇ ਹਾਜ਼ਰ ਸਨ।
ਵਿਧਾਇਕ ਨੂੰ ਵਾਅਦਾ ਚੇਤੇ ਕਰਵਾਉਂਦਿਆਂ ਔਰਤਾਂ ਨੇ ਕੀਤੀ ਵੱਖਰੀ ਸੈਰਗਾਹ ਦੀ ਮੰਗ
NEXT STORY