ਬੁਢਲਾਡਾ (ਮਨਜੀਤ) : ਇੱਥੋਂ ਦੀ ਬੱਸ ਸਟੈਂਡ ਟਰੱਕ ਯੂਨੀਅਨ ਰੋਡ ਨਵੀਂ ਬਣਾਈ ਜਾਣ ਵਾਲੀ ਸੜਕ ਦੇ ਨਿਰਮਾਣ ਕਾਰਜ ਨੂੰ ਅੱਜ ਇਥੇ ਕਾਂਗਰਸ ਦੇ ਹਲਕਾ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਅਤੇ ਸ਼ਹਿਰੀ ਪ੍ਰਧਾਨ ਰਾਜ ਕੁਮਾਰ ਬੱਛੌਆਣਾ ਨੇ ਟੱਕ ਲਗਾ ਕੇ ਸ਼ੁਰੂ ਕਰਵਾਇਆ। ਬੀਬੀ ਭੱਟੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੁਢਲਾਡਾ ਹਲਕੇ ਦੇ ਚੌਤਰਫਾ ਵਿਕਾਸ ਲਈ ਵਚਨਬੱਧ ਹੈ ਅਤੇ ਜਲਦ ਹੀ ਸ਼ਹਿਰ ਦੀਆਂ ਰਹਿੰਦੀਆਂ ਸੜਕਾਂ ਦਾ ਕਾਰਜ ਵੀ ਸ਼ੁਰੂ ਕਰਵਾਇਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਬੁਢਲਾਡਾ ਦੇ ਕਾਰਜ ਸਾਧਕ ਅਫਸਰ ਵਿਜੇ ਕੁਮਾਰ ਜਿੰਦਲ ਨੇ ਦੱਸਿਆ ਕਿ ਇਸ ਬਣਨ ਵਾਲੀ ਸੜਕ 'ਤੇ 43 ਲੱਖ ਰੁਪਏ ਖਰਚ ਆਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ 1 ਤੋਂ 6 ਵਾਰਡ ਅੰਦਰ ਸਾਰੀ ਸੀਵਰੇਜ ਪਾਉਣ ਅਤੇ ਸੜਕਾਂ ਬਣਾਉਣ ਦੇ ਕੰਮ ਨੂੰ ਵੀ ਤੇਜ਼ੀ ਨਾਲ ਮੁਕੰਮਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਕਮੇਟੀ ਪੰਜਾਬ ਦੇ ਸਕੱਤਰ ਰਣਜੀਤ ਸਿੰਘ ਦੋਦੜਾ, ਪ੍ਰਧਾਨ ਗੁਰਮੇਲ ਸਿੰਘ ਬੀਰੋਕੇ, ਵਪਾਰ ਮੰਡਲ ਪ੍ਰਧਾਨ ਗੁਰਿੰਦਰ ਮੋਹਨ, ਕੇ. ਸੀ. ਬਾਵਾ ਬੱਛੌਆਣਾ, ਪੀ.ਏ. ਪਰਵੇਸ਼ ਹੈਪੀ, ਜ਼ਿਲਾ ਸੀਨੀਅਰੀ ਕਾਂਗਰਸੀ ਆਗੂ ਨਵੀਨ ਕਾਲਾ, ਜੱਗੀ ਬੀਰੋਕੇ, ਨਗਰ ਕੌਂਸਲ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ, ਲਵਇੰਦਰ ਲਵਲੀ ਬੋਹਾ, ਮਨਪ੍ਰੀਤ ਕੁਲਾਣਾ, ਬਲਵਿੰਦਰ ਸਿੰਘ ਬੱਛੌਆਣਾ ਆਦਿ ਮੌਜੂਦ ਸਨ।
ਕੀ ਅਕਾਲੀ ਦਲ ਦੇ ਪਤਨ ਦਾ ਕਾਰਨ ਬਣੇਗੀ ਟਕਸਾਲੀਆਂ ਦੀ ਬਗਾਵਤ ?
NEXT STORY