ਬਰਨਾਲਾ (ਪੁਨੀਤ): ਬੱਸ ਸਟੈਂਡ ਨੇੜੇ ਇਕ ਦੁਕਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੋਬਾਈਲ ਫੋਨ ਚੋਰੀ ਕਰਨ ਵਾਲੇ ਗਿਰੋਹ 'ਤੇ ਸ਼ਿਕੰਜਾ ਕੱਸਦਿਆਂ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਬਾਕੀ ਰਹਿੰਦੇ ਤਿੰਨ ਦੋਸ਼ੀਆਂ ਦੀ ਭਾਲ ਵੀ ਜਾਰੀ ਹੈ ਤੇ ਉਨ੍ਹਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਇਸ ਸਬੰਧੀ ਡੀ.ਐੱਸ.ਪੀ. ਬਰਨਾਲਾ ਸਤਬੀਰ ਬੈਂਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਪਿਛਲੇ ਦਿਨੀਂ ਬੱਸ ਸਟੈਂਡ ਨਜਦੀਕ ਇਕ ਮਨੀ ਐਕਸਚੇਂਜ ਵਾਲੀ ਦੁਕਾਨ 'ਤੇ ਚਾਰ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਅਤੇ ਮੋਬਾਇਲ ਫੋਨ ਲੁੱਟ ਲਿਆ ਗਿਆ ਸੀ। ਇਸ ਤੋਂ ਬਾਅਦ ਮਾਮਲਾ ਥਾਣਾ ਸਿਟੀ ਬਰਨਾਲਾ ਦਰਜ ਕਰ ਦਿੱਤਾ ਗਿਆ ਸੀ ਤੇ ਮਾਮਲੇ ਦੀ ਤਫਤੀਸ਼ ਲਈ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਸਨ। ਥਾਣਾ ਸਿਟੀ ਇੰਚਾਰਜ ਲਖਵਿੰਦਰ ਸਿੰਘ ਅਤੇ ਬੱਸ ਸਟੈਂਡ ਚੌਂਕੀ ਇੰਚਾਰਜ ਵੱਲੋਂ ਤਫਤੀਸ਼ ਕੀਤੀ ਗਈ ਤੇ ਸੀ. ਸੀ. ਟੀ. ਵੀ. ਫੁਟੇਜ ਲਗਾਤਾਰ ਖੰਗਾਲੀ ਜਾ ਰਹੀ ਸੀ। ਦੋਸ਼ੀਆਂ ਨੂੰ ਟਰੇਸ ਕੀਤਾ ਗਿਆ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕੁੱਲ ਪੰਜ ਮੁਲਜ਼ਮ ਸਨ, ਇਨ੍ਹਾਂ ਵਿਚੋਂ ਚਾਰ ਵੱਲੋਂ ਦੁਕਾਨ 'ਤੇ ਹਮਲਾ ਕੀਤਾ ਗਿਆ ਅਤੇ ਇਕ ਮੁਲਜ਼ਮ ਵੱਲੋਂ ਰੇਕੀ ਕੀਤੀ ਗਈ ਸੀ। ਇਸ ਮਾਮਲੇ ਵਿਚ ਪੁਲਸ ਵੱਲੋਂ ਦੋ ਦੋਸ਼ੀ ਕਾਬੂ ਕਰ ਲਏ ਗਏ ਹਨ, ਜਿੰਨਾਂ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਬਾਕੀ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਉਹ ਵੀ ਜਲਦੀ ਹੀ ਕਾਬੂ ਕਰ ਲਏ ਜਾਣਗੇ।
ਭਾਜਪਾ ਤੇ ਅਕਾਲੀਆਂ ਦੀ ਧੜੇਬੰਦੀ ’ਚ ਵੰਡੀ ਕਾਂਗਰਸ ਦੇ ਲਈ ਖ਼ਤਰੇ ਦੀ ਘੰਟੀ! ਚੋਣਾਂ ਦੇਣਗੀਆਂ ਭਵਿੱਖ ਦੇ ਸੰਕੇਤ
NEXT STORY