ਚੰਡੀਗਡ਼੍ਹ, (ਸੰਦੀਪ)- ਸੈਕਟਰ-17 ਬੱਸ ਸਟੈਂਡ ’ਤੇ ਦਿੱਲੀ ਜਾਣ ਲਈ ਪੁੱਜੇ ਦੇਹਰਾਦੂਨ ਦੇ ਰਹਿਣ ਵਾਲੇ ਅਤਰ ਸਿੰਘ ਦਾ ਇਕ ਨੌਜਵਾਨ ਬੈਗ ਲੈ ਕੇ ਫਰਾਰ ਹੋ ਗਿਆ। ਅਤਰ ਸਿੰਘ ਅਨੁਸਾਰ ਉਸ ਦੇ ਬੈਗ ਵਿਚ ਸਟਿੱਲ ਕੈਮਰੇ ਸਮੇਤ ਹੋਰ ਸਾਮਾਨ ਸੀ। ਪੁਲਸ ਨੇ ਉਸਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਸਦੀ ਪਛਾਣ ਕਰਨ ਲਈ ਪੁਲਸ ਬੱਸ ਸਟੈਂਡ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।
ਪੁਲਸ ਜਾਂਚ ਵਿਚ ਸਾਹਮਣੇ ਆਇਆ ਕਿ ਅਤਰ ਸਿੰਘ ਦੇਹਰਾਦੂਨ ਤੋਂ ਚੰਡੀਗਡ਼੍ਹ ਆਇਆ ਸੀ ਤੇ ਸ਼ੁੱਕਰਵਾਰ ਨੂੰ ਉਸ ਨੇ ਦਿੱਲੀ ਜਾਣਾ ਸੀ। ਦਿੱਲੀ ਜਾਣ ਲਈ ਉਹ ਸੈਕਟਰ-17 ਬੱਸ ਸਟੈਂਡ ਦੇ ਦਿੱਲੀ ਕਾਊਂਟਰ ’ਤੇ ਖਡ਼੍ਹਾ ਸੀ। ਇਸ ਦੌਰਾਨ ਇਕ ਨੌਜਵਾਨ ਉਸਦੇ ਨਾਲ ਹੀ ਬੱਸ ਦੇ ਇੰਤਜ਼ਾਰ ਵਿਚ ਖਡ਼੍ਹਾ ਸੀ। ਕੁਝ ਸਮੇਂ ਬਾਅਦ ਅਤਰ ਸਿੰਘ ਨੇ ਉਸ ਨੌਜਵਾਨ ਨੂੰ ਆਪਣੇ ਬੈਗ ਦਾ ਧਿਆਨ ਰੱਖਣ ਲਈ ਕਿਹਾ ਤੇ ਉਹ ਕਿਸੇ ਕੰਮ ਚਲਾ ਗਿਆ। ਕੁਝ ਮਿੰਟਾਂ ਬਾਅਦ ਜਦੋਂ ਉਹ ਵਾਪਸ ਅਾਇਆ ਤਾਂ ਉਹ ਨੌਜਵਾਨ ਤੇ ਉਸਦਾ ਬੈਗ ਗਾਇਬ ਸੀ। ਕਾਫ਼ੀ ਲੱਭਣ ’ਤੇ ਵੀ ਜਦੋਂ ਉਹ ਨੌਜਵਾਨ ਨਹੀਂ ਮਿਲਿਆ ਤਾਂ ਪ੍ਰੇਸ਼ਾਨ ਹੋ ਕੇ ਅਤਰ ਸਿੰਘ ਨੇ ਇਸਦੀ ਸੂਚਨਾ ਬੱਸ ਸਟੈਂਡ ਚੌਕੀ ਪੁਲਸ ਨੂੰ ਦਿੱਤੀ। ਅਤਰ ਸਿੰਘ ਨੇ ਦੱਸਿਆ ਕਿ ਉਸ ਦੇ ਬੈਗ ਵਿਚ ਕੈਮਰਾ, ਲੈੱਨਜ਼, ਡਾਟਾ ਨੋਟ ਬੁੱਕ, ਜੀ. ਪੀ. ਐੱਸ. ਟਰਮੀਨਲ ਤੇ ਹੋਰ ਜ਼ਰੂਰੀ ਸਾਮਾਨ ਸੀ।
ਇੰਸਪੈਕਟਰ ਤੇ ਇਕ ਔਰਤ ਦੀ ਨਸ਼ੇ ਦੀ ਹਾਲਤ 'ਚ ਵੀਡੀਓ ਵਾਇਰਲ
NEXT STORY