ਮੋਹਾਲੀ (ਰਾਣਾ) - ਕਰੋੜਾਂ ਦੀ ਲਾਗਤ ਨਾਲ ਬਣਾਇਆ ਗਿਆ ਆਈ. ਐੱਸ. ਬੀ. ਟੀ. ਬੱਸ ਅੱਡਾ ਅਜੇ ਵੀ ਜ਼ਿਆਦਾਤਰ ਸੁੰਨਾ ਹੀ ਪਿਆ ਰਹਿੰਦਾ ਹੈ ਕਿਉਂਕਿ ਸਬੰਧਤ ਸਾਰੇ ਵਿਭਾਗਾਂ ਨੇ ਆਪਣੇ ਵਲੋਂ ਪੂਰਾ ਜ਼ੋਰ ਲਾ ਲਿਆ ਹੈ ਕਿ ਸਾਰੀਆਂ ਬੱਸਾਂ ਨਵੇਂ ਬੱਸ ਅੱਡੇ ਤੋਂ ਚੱਲਣ ਪਰ ਕਈ ਬੱਸ ਚਾਲਕਾਂ ਨੇ ਉਨ੍ਹਾਂ ਦਾ ਹੁਕਮ ਨਹੀਂ ਮੰਨਿਆ । ਉਹ ਅਜੇ ਵੀ ਆਈ. ਐੱਸ. ਬੀ. ਟੀ. ਦੇ ਬਾਹਰੋਂ ਹੀ ਬੱਸਾਂ ਲੈ ਜਾਂਦੇ ਹਨ ਤੇ ਨਾਲ ਹੀ ਫੇਜ਼-8 ਦੇ ਪੁਰਾਣੇ ਬੱਸ ਅੱਡੇ ਤੋਂ ਫਿਰ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ । ਉਥੇ ਹੀ ਆਈ. ਐੱਸ. ਬੀ. ਟੀ. ਵਿਚ ਜਿਨ੍ਹਾਂ ਲੋਕਾਂ ਨੇ ਦੁਕਾਨਾਂ ਲੈਣ ਲਈ ਪੈਸੇ ਨਿਵੇਸ਼ ਕੀਤੇ ਸਨ, ਉਨ੍ਹਾਂ ਵਿਚੋਂ ਵੀ ਅਜੇ ਤਕ ਕਿਸੇ ਨੂੰ ਦੁਕਾਨਾਂ ਨਹੀਂ ਦਿੱਤੀਆਂ ਗਈਆਂ । ਉਨ੍ਹਾਂ ਲੋਕਾਂ ਨੇ ਵਿਭਾਗ ਨੂੰ ਕਰੋੜਾਂ ਰੁਪਏ ਦੀ ਅਦਾਇਗੀ ਕੀਤੀ ਹੋਈ ਹੈ । ਦੁਕਾਨਾਂ ਨਾ ਦੇਣ ਤੇ ਪੈਸੇ ਨਾ ਮਿਲਣ ਦੀ ਇਵਜ਼ ਵਿਚ ਕਈ ਲੋਕਾਂ ਨੇ ਆਈ. ਐੱਸ. ਬੀ. ਟੀ. ਵਿਚ ਜਾ ਕੇ ਹੰਗਾਮਾ ਕੀਤਾ।
ਡੀ. ਸੀ. ਨੇ ਕੀਤਾ ਸੀ ਨੋਟੀਫਿਕੇਸ਼ਨ ਜਾਰੀ
ਜਾਣਕਾਰੀ ਅਨੁਸਾਰ ਸਰਕਾਰ ਵਲੋਂ ਦਸੰਬਰ-2016 ਵਿਚ ਫੇਜ਼-8 ਤੋਂ ਬੱਸ ਸਟੈਂਡ ਫੇਜ਼-6 ਵਿਚ ਸ਼ਿਫਟ ਕਰ ਦਿੱਤਾ ਗਿਆ ਸੀ, ਨਾਲ ਹੀ ਡੀ. ਸੀ. ਵਲੋਂ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਕਿ ਹੁਣ ਫੇਜ਼-8 ਤੋਂ ਬੱਸਾਂ ਨਹੀਂ ਚੱਲਣਗੀਆਂ ਤੇ ਬੱਸਾਂ ਨਵੇਂ ਬੱਸ ਸਟੈਂਡ ਤੋਂ ਹੀ ਚਲਾਈਆਂ ਜਾਣਗੀਆਂ । ਇਸ ਤੋਂ ਬਾਅਦ ਬੱਸ ਸਟੈਂਡ ਨੂੰ ਬੰਦ ਕਰ ਦਿੱਤਾ ਗਿਆ । ਇੰਨਾ ਹੀ ਨਹੀਂ, ਕੁਝ ਦਿਨ ਤਾਂ ਟਰਾਂਸਪੋਰਟ ਵਿਭਾਗ ਨੇ ਵੀ ਇਸ 'ਤੇ ਨਜ਼ਰ ਰੱਖੀ ਪਰ ਇਸ ਵਿਚ ਵਿਧਾਨ ਸਭਾ ਚੋਣਾਂ ਹੋ ਗਈਆਂ । ਪ੍ਰਸ਼ਾਸਨ ਉਥੇ ਵਿਅਸਥ ਹੋ ਗਿਆ, ਨਾਲ ਹੀ ਬੱਸ ਆਪ੍ਰੇਟਰਾਂ ਨੇ ਪੁਰਾਣੇ ਬੱਸ ਸਟੈਂਡ ਤੋਂ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਲੁਧਿਆਣਾ, ਪਟਿਆਲਾ, ਜਲੰਧਰ ਸਮੇਤ ਕਈ ਜ਼ਿਲਿਆਂ ਦੀਆਂ ਬੱਸਾਂ ਉਥੇ ਹੀ ਆ ਕੇ ਸਵਾਰੀਆਂ ਉਤਾਰਦੀਆਂ ਹਨ । ਇਸ ਤੋਂ ਇਲਾਵਾ ਉਥੋਂ ਹੀ ਸਵਾਰੀਆਂ ਬਠਾਈਆਂ ਜਾਂਦੀਆਂ ਹਨ। ਇੰਨਾ ਹੀ ਨਹੀਂ, ਕਈ ਬੱਸਾਂ ਤਾਂ ਫੇਜ਼-6 ਸਥਿਤ ਨਵੇਂ ਬੱਸ ਸਟੈਂਡ 'ਚ ਜਾਂਦੀਆਂ ਹੀ ਨਹੀਂ।
ਨਹੀਂ ਮੰਨਦੇ ਹੁਕਮ
ਕੁਝ ਸਮਾਂ ਪਹਿਲਾਂ ਹੀ ਜ਼ਿਲਾ ਟਰਾਂਸਪੋਰਟ ਵਿਭਾਗ ਨੇ ਇਕ ਆਰਡਰ ਜਾਰੀ ਕੀਤਾ ਸੀ ਕਿ ਸ਼ਹਿਰ ਦੀਆਂ ਅੰਦਰੂਨੀ ਸੜਕਾਂ 'ਤੇ ਵੱਡੀਆਂ ਬੱਸਾਂ ਤੇ ਬਾਹਰੀ ਵਾਹਨ ਨਹੀਂ ਆਉਣਗੇ, ਜਦੋਂਕਿ ਉਕਤ ਬੱਸਾਂ ਉਕਤ ਨਿਯਮਾਂ ਨੂੰ ਵੀ ਤੋੜ ਕੇ ਸਿੱਧੇ ਫੇਜ਼-8 'ਚ ਪਹੁੰਦੀਆਂ ਹਨ ਜੇਕਰ ਇਨ੍ਹਾਂ ਬੱਸਾਂ ਨੂੰ ਕੋਈ ਅਧਿਕਾਰੀ ਰੋਕਦਾ ਹੈ ਤਾਂ ਬੱਸ ਚਾਲਕ ਉਨ੍ਹਾਂ ਦੀ ਵੀ ਨਹੀਂ ਸੁਣਦੇ ਪਰ ਹੁਣ ਤਾਂ ਸ਼ਰੇਆਮ ਸਾਰੀਆਂ ਬੱਸਾਂ ਆਈ. ਐੱਸ. ਬੀ. ਟੀ. ਦੀ ਥਾਂ ਫੇਜ਼-8 ਵਿਚ ਜਾਣ ਲੱਗੀਆਂ ਹਨ।
ਇਸ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੈ ਕਿ ਫੇਜ਼-8 ਵਿਚੋਂ ਬੱਸਾਂ ਚੱਲਣਗੀਆਂ ਪਰ ਫਿਰ ਵੀ ਉਥੋਂ ਹੀ ਬੱਸਾਂ ਚੱਲ ਰਹੀਆਂ ਹਨ ਤੇ ਕਾਰਵਾਈ ਦੇ ਨਾਂ 'ਤੇ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਪ੍ਰਸ਼ਾਸਨ ਕਿਉਂ ਨਹੀਂ ਲੈਂਦਾ ਐਕਸ਼ਨ
ਫੇਜ਼-4 ਨਿਵਾਸੀ ਰੁਪਿੰਦਰ ਸਿੰਘ ਨੇ ਕਿਹਾ ਕਿ ਬੱਸਾਂ ਪੁਰਾਣੇ ਬੱਸ ਸਟੈਂਡ ਤੋਂ ਚੱਲਣ ਲਈ ਉਹ ਕਾਫੀ ਹੱਦ ਤਕ ਪ੍ਰਸ਼ਾਸਨ ਨੂੰ ਹੀ ਜ਼ਿੰਮੇਦਾਰ ਮੰਨਦੇ ਹਨ । ਪ੍ਰਸ਼ਾਸਨ ਵਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਨਾਲ ਹੀ ਪੁਰਾਣੇ ਬੱਸ ਸਟੈਂਡ ਨੂੰ ਲੋਹੇ ਦੀ ਤਾਰ ਲਾ ਕੇ ਬੰਦ ਕਰ ਦੇਣਾ ਚਾਹੀਦਾ ਹੈ । ਇੰਨਾ ਹੀ ਨਹੀਂ, ਕੁਝ ਬੱਸ ਆਪਰੇਟਰ ਫੇਜ਼-6 ਬੱਸ ਸਟੈਂਡ ਜਾਣ ਤੋਂ ਪਹਿਲਾਂ ਫੇਜ਼-8 ਬੱਸ ਸਟਾਪ 'ਤੇ ਜਾਂਦੇ ਹਨ, ਉਥੇ ਨੈਸ਼ਨਲ ਹਾਈਵੇ 'ਤੇ ਬੱਸਾਂ ਰੋਕ ਕੇ ਸਵਾਰੀਆਂ ਭਰਦੇ ਹਨ । ਅਜਿਹੇ ਵਿਚ ਉਹ ਹੋਰਨਾਂ ਦਾ ਜੀਵਨ ਵੀ ਖਤਰੇ ਵਿਚ ਪਾ ਦਿੰਦੇ ਹਨ। ਉਹ ਕਹਿੰਦੇ ਹਨ ਕਿ ਨਵੇਂ ਬੱਸ ਸਟੈਂਡ 'ਤੇ ਸਵਾਰੀਆਂ ਆਉਂਦੀਆਂ ਹੀ ਨਹੀਂ ਹਨ । ਅਜਿਹੇ ਵਿਚ ਉਹ ਮਜਬੂਰੀ ਵਿਚ ਪਹਿਲਾਂ ਇਥੇ ਬੱਸ ਲੈ ਕੇ ਆਉਂਦੇ ਹਨ ਤੇ ਇਸ ਤੋਂ ਬਾਅਦ ਸਵਾਰੀਆਂ ਲੈ ਕੇ ਅੱਗੇ ਜਾਂਦੇ ਹਨ ।
ਲੋਕਾਂ ਨੇ ਕੀਤਾ ਹੰਗਾਮਾ
ਜਾਣਕਾਰੀ ਅਨੁਸਾਰ ਫੇਜ਼-6 ਆਈ. ਐੱਸ. ਬੀ. ਟੀ. ਬੱਸ ਅੱਡੇ ਵਿਚ ਸਬੰਧਤ ਕੰਪਨੀ ਨੇ ਲੋਕਾਂ ਤੋਂ ਪੈਸੇ ਲਏ ਸਨ ਕਿ ਉਨ੍ਹਾਂ ਨੂੰ ਬੱਸ ਅੱਡੇ 'ਚ ਦੁਕਾਨਾਂ ਬਣਾ ਕੇ ਦਿੱਤੀਆਂ ਜਾਣਗੀਆਂ । ਕੁਝ ਦੁਕਾਨਾਂ ਤਾਂ ਬਣ ਗਈਆਂ ਪਰ ਅਜੇ ਵੀ ਕਾਫੀ ਦੁਕਾਨਾਂ ਬਣਨੀਆਂ ਬਾਕੀ ਹਨ, ਜਿਸ ਵਿਚ ਲੋਕਾਂ ਨੇ ਕਰੋੜਾਂ ਰੁਪਏ ਨਿਵੇਸ਼ ਕੀਤੇ ਹੋਏ ਹਨ ਤੇ ਜਿਨ੍ਹਾਂ ਨੂੰ ਅਜੇ ਤਕ ਦੁਕਾਨਾਂ ਨਹੀਂ ਦਿੱਤੀਆਂ ਗਈਆਂ, ਉਨ੍ਹਾਂ ਲੋਕਾਂ ਨੇ ਬੱਸ ਸਟੈਂਡ ਵਿਚ ਬੈਠੇ ਅਫਸਰਾਂ ਦੇ ਦਫਤਰ ਦੇ ਬਾਹਰ ਕਾਫੀ ਹੰਗਾਮਾ ਕੀਤਾ ।
ਵਾਸ਼ਿੰਗ ਮਸ਼ੀਨ ਨਾਲ ਘਰ 'ਚ ਲੱਗੀ ਅੱਗ, ਸਾਰਾ ਸਾਮਾਨ ਸੜਿਆ
NEXT STORY