ਮੋਗਾ (ਗਰੋਵਰ, ਗੋਪੀ)-ਜ਼ਿਲਾ ਮੈਜਿਸਟ੍ਰੇਟ ਮੋਗਾ ਦਿਲਰਾਜ ਸਿੰਘ ਆਈ. ਏ. ਐੱਸ. ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤ ਬੱਸ ਅੱਡਾ ਮੋਗਾ ਤੋਂ ਬੱਸਾਂ ਦੀ ਆਵਾਜਾਈ 'ਚ ਤਬਦੀਲੀ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਨ੍ਹਾਂ ਤਹਿਤ ਲੁਧਿਆਣਾ, ਬਰਨਾਲਾ, ਕੋਟਕਪੂਰਾ, ਬਠਿੰਡਾ ਆਦਿ ਸ਼ਹਿਰਾਂ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਲੁਹਾਰਾ ਬਾਈਪਾਸ ਅਤੇ ਫਿਰੋਜ਼ਪੁਰ, ਫਰੀਦਕੋਟ ਨੂੰ ਆਉਣ-ਜਾਣ ਵਾਲੀਆਂ ਬੱਸਾਂ ਦਾ ਰੂਟ ਤਿਕੋਨੀ ਜ਼ੀਰਾ ਰੋਡ ਤੋਂ ਪੁਲ ਸੂਆ ਬਾਈਪਾਸ ਦੁੱਨੇਕੇ ਰਾਹੀਂ
ਕੀਤਾ ਗਿਆ ਸੀ।
ਜ਼ਿਲਾ ਮੈਜਿਸਟ੍ਰੇਟ ਵੱਲੋਂ ਇਨ੍ਹਾਂ ਹੁਕਮਾਂ 'ਚ 31 ਮਾਰਚ 2018 ਤੱਕ ਵਾਧਾ ਕੀਤਾ ਗਿਆ ਹੈ। ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੋਗਾ ਸ਼ਹਿਰ ਅੰਦਰ ਨੈਸ਼ਨਲ ਹਾਈਵੇ ਮਾਰਗ 95 ਦੀ ਕੰਸਟਰੱਕਸ਼ਨ ਦਾ ਕੰਮ ਚੱਲਦਾ ਹੋਣ ਕਰਕੇ ਟ੍ਰੈਫਿਕ ਦੀ ਕਾਫੀ ਸਮੱਸਿਆ ਹੈ ਅਤੇ ਜੇਕਰ ਬੱਸਾਂ ਦੀ ਐਂਟਰੀ ਸ਼ਹਿਰ 'ਚ ਦੀ ਕਰ ਦਿੱਤੀ ਜਾਂਦੀ ਹੈ, ਤਾਂ ਇਸ ਨਾਲ ਟ੍ਰੈਫਿਕ ਦੀ ਸਮੱਸਿਆ ਹੋਰ ਵਧੇਗੀ ਅਤੇ ਕੰਸਟਰੱਕਸ਼ਨ ਦੇ ਕੰਮ ਦੀ ਚਾਲ ਵੀ ਹੌਲੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਮੂਹ ਟਰਾਂਸਪੋਰਟਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਲਿਆ ਗਿਆ ਕਿ ਬੱਸਾਂ ਨੂੰ ਇਕ ਪਾਸੇ (ਬੱਸ ਸਟੈਂਡ ਨੂੰ ਆਉਣ ਵੇਲੇ ਜਾਂ ਬੱਸ ਸਟੈਂਡ ਨੂੰ ਜਾਣ ਵੇਲੇ) ਸ਼ਹਿਰ 'ਚ ਦੀ ਜੀ. ਟੀ. ਰੋਡ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਣੀ ਵਾਜਿਬ ਹੋਵੇਗੀ।
ਇਸ ਲਈ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ 'ਚ ਹੋਰ ਵਾਧਾ ਕਰਦੇ ਹੋਏ ਮੋਗਾ ਤੋਂ ਲੁਧਿਆਣਾ, ਬਰਨਾਲਾ, ਕੋਟਕਪੂਰਾ, ਬਠਿੰਡਾ ਆਦਿ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਨੂੰ ਬੱਸ ਸਟੈਂਡ ਤੋਂ ਜਾਣ ਵੇਲੇ ਜੀ. ਟੀ. ਰੋਡ ਰਾਹੀਂ ਜਾਣ ਦੀ ਇਜਾਜ਼ਤ ਹੋਵੇਗੀ ਅਤੇ ਵਾਪਸ ਆਉਣ ਵੇਲੇ ਇਹ ਬੱਸਾਂ ਬੁੱਘੀਪੁਰਾ ਚੌਕ ਤੋਂ ਵਾਇਆ ਲੁਹਾਰਾ ਚੌਕ-ਬੱਸ ਸਟੈਂਡ ਆਉਣਗੀਆਂ। ਇਸੇ ਤਰ੍ਹਾਂ ਫਿਰੋਜ਼ਪੁਰ, ਫਰੀਦਕੋਟ ਆਦਿ ਨੂੰ ਜਾਣ ਵਾਲੀਆਂ ਬੱਸਾਂ ਬੱਸ ਸਟੈਂਡ ਤੋਂ ਤਿਕੋਨੀ ਜ਼ੀਰਾ ਰੋਡ ਤੋਂ ਪੁਲ ਸੂਆ ਬਾਈਪਾਸ ਦੁੱਨੇਕੇ ਰਾਹੀਂ ਜਾਣਗੀਆਂ, ਜਦਕਿ ਆਉਣ ਵਾਲੀਆਂ ਬੱਸਾਂ ਜੀ. ਟੀ. ਰੋਡ ਰਾਹੀਂ ਬੱਸ ਸਟੈਂਡ ਨੂੰ ਆਉਣਗੀਆਂ।
ਨੰਗ ਹੋਏ ਬਿਜਲੀ ਨਿਗਮ ਦੇ ਕਾਮਿਆਂ ਨੇ ਮੁੱਖ ਦਫਤਰ ਸਾਹਮਣੇ ਲਾਇਆ ਰੋਸ ਧਰਨਾ
NEXT STORY