ਲੁਧਿਆਣਾ (ਮਹੇਸ਼) : ਲੁਧਿਆਣਾ ਦੇ ਹੈਬੋਵਾਲ ਕਲਾਂ ਸਥਿਤ ਦੁੱਗਰੀ ਪੁਰੀ ਇਲਾਕੇ 'ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਕਾਰੋਬਾਰੀ ਨੇ ਖ਼ੁਦ ਨੂੰ ਗੋਲੀਆਂ ਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਜਾਣਕਾਰੀ ਮੁਤਾਬਕ ਕਾਰੋਬਾਰੀ ਨੀਰਜ ਕਟਾਰੀਆ (40) ਦਾ ਆਟੋ ਪਾਰਟਸ ਦਾ ਕਾਰੋਬਾਰ ਹੈ। ਉਸ ਨੇ ਆਪਣੀ 32 ਬੋਰ ਦੀ ਪਿਸਤੌਲ ਨਾਲ ਖ਼ੁਦ ਨੂੰ 2 ਗੋਲੀਆਂ ਮਾਰੀਆਂ, ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਨੇ 'ਪਰਗਟ ਸਿੰਘ' ਨੂੰ ਨਿਯੁਕਤ ਕੀਤਾ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ
ਫਿਲਹਾਲ ਪੁਲਸ ਵਾਰਦਾਤ ਵਾਲੀ ਥਾਂ 'ਤੇ ਪਹੁੰਚ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। ਕਾਰੋਬਾਰੀ ਕੋਲੋ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਛੋਟੇ ਭਰਾ ਅਮਿਤ ਨੇ ਦੱਸਿਆ ਕਿ ਮ੍ਰਿਤਕ ਨੀਰਜ ਦੀ ਪਤਨੀ ਅਤੇ ਵੱਡਾ ਪੁੱਤਰ ਬਾਲਾ ਜੀ ਗਏ ਹੋਏ ਹਨ। ਮ੍ਰਿਤਕ ਨੇ ਖ਼ੁਦਕੁਸ਼ੀ ਨੋਟ 'ਚ ਖ਼ੁਦਕੁਸੀ ਦਾ ਕਾਰਨ ਰਾਜਨ ਜੈਨ ਵਾਸੀ ਕਰੋਲ ਬਾਗ ਦੁਕਾਨ ਵਰਧਮਾਨ ਆਟੋ ਅਤੇ ਹਰੀਸ਼ ਸੱਭਰਵਾਲ ਵਾਸੀ ਸ਼ਿਮਲਾਪੁਰੀ ਦੁਕਾਨ ਹਰੀਸ਼ ਆਟੋ ਪ੍ਰੀਤ ਨਗਰ ਨੂੰ ਦੱਸਿਆ ਹੈ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ
ਉਸ ਨੇ ਲਿਖਿਆ ਕਿ ਇਨ੍ਹਾਂ ਨੂੰ ਬਖਸ਼ਿਆ ਨਾ ਜਾਵੇ ਅਤੇ ਨਾਲ ਹੀ ਉਹ ਆਪਣੇ ਪਰਿਵਾਰ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹੈ। ਉਸ ਨੇ ਖ਼ੁਦਕੁਸ਼ੀ ਨੋਟ 'ਚ ਇਹ ਵੀ ਲਿਖਿਆ ਕਿ ਉਸ ਦੇ ਛੋਟੇ ਭਰਾ ਦਾ ਕਿਸੇ ਵੀ ਲੈਣ-ਦੇਣ 'ਚ ਕੋਈ ਹੱਥ ਨਹੀਂ ਹੈ।
ਕਾਰੋਬਾਰੀ ਵੱਲੋਂ ਇੰਨਾ ਵੱਡਾ ਕਦਮ ਚੁੱਕੇ ਜਾਣ ਮਗਰੋਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਦਾ ਕਹਿਣਾ ਹੈ ਕਿ 1-2 ਦਿਨ ਪਹਿਲਾਂ ਹੀ ਨੀਰਜ ਇਕ ਸਮਾਰੋਹ 'ਚ ਸ਼ਾਮਲ ਹੋਇਆ ਸੀ ਅਤੇ ਕਾਫੀ ਖ਼ੁਸ ਸੀ ਪਰ ਉਸ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਇਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਲੱਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕੁਵੈਤ ’ਚ ਵਾਪਰੇ ਹਾਦਸੇ ਦੌਰਾਨ ਨੂਰਪੁਰਬੇਦੀ ਦੇ ਨੌਜਵਾਨ ਗੁਰਮੁੱਖ ਸਿੰਘ ਦੀ ਮੌਤ
NEXT STORY