ਲੁਧਿਆਣਾ (ਕੁਲਵੰਤ) : ਲੁਧਿਆਣਾ ਵਿਚ ਲੁਟੇਰਿਆਂ ਦੇ ਹੌਂਸਲੇ ਕਿੱਥੋਂ ਤੱਕ ਬੁਲੰਦ ਹਨ ਇਸ ਦਾ ਅੰਦਾਜ਼ਾ ਬੁੱਧਵਾਰ ਨੂੰ ਦਿਨ ਦਿਹਾੜੇ ਸ਼ਹਿਰ ਦੇ ਪਾਸ਼ ਇਲਾਕੇ ਵਿਚ ਹੋਈ ਕਰੋੜਾਂ ਦੀ ਲੁੱਟ ਤੋਂ ਲਗਾਇਆ ਜਾ ਸਕਦਾ ਹੈ। ਦਰਅਸਲ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ਵਿਚ ਬੁੱਧਵਾਰ ਦਿਨ ਦਿਹਾੜੇ ਉੱਘੇ ਇਲੈਕਟ੍ਰਾਨਿ ਕਾਰੋਬਾਰੀ ਰਾਜ ਕੁਮਾਰ ਅਗਨੀਹੋਤਰੀ ਦੇ ਘਰੋਂ ਲੁਟੇਰੇ ਕਰੋੜਾਂ ਦਾ ਸੋਨਾ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਉਕਤ ਵਾਰਦਾਤ ਹੋਈ ਉਸ ਸਮੇਂ ਘਰ ਵਿਚ ਔਰਤਾਂ ਮੌਜੂਦ ਸਨ। ਲੁਟੇਰਿਆਂ ਨੂੰ ਪਹਿਲਾਂ ਔਰਤਾਂ ਨੂੰ ਘਰ ਦੇ ਕਮਰੇ ਵਿਚ ਬੰਦ ਕੀਤਾ ਅਤੇ ਫਿਰ 250 ਤੋਲੇ ਸੋਨਾ ਅਤੇ 10 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਅਤੇ ਪੁਲਸ ਦੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਿਨ ਦਿਹਾੜੇ ਹੋਈ ਇਸ ਲੁੱਟ ਦੀ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਦੀਨਾਨਗਰ 'ਚ ਦੇਖੇ ਗਏ ਦੋ ਸ਼ੱਕੀ, ਪੁਲਸ ਵਲੋਂ ਸਰਚ ਮੁਹਿੰਮ ਜਾਰੀ
NEXT STORY