ਜਲੰਧਰ (ਬਿਊਰੋ)– ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਲਾ ਸੰਘਿਆਂ ਰੋਡ ’ਤੇ ਸਥਿਤ ਈਸ਼ਵਰ ਨਗਰ ਵਿਖੇ ਇਕ ਕੋਠੀ ਵਿਚ ਛਾਪੇਮਾਰੀ ਕਰਕੇ ਉਥੇ ਦੇਹ ਵਪਾਰ ਦੇ ਚੱਲ ਰਹੇ ਅੱਡੇ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਸ ਨੇ ਮੌਕੇ ਤੋਂ ਗਾਹਕ ਅਤੇ ਅੱਡਾ ਸੰਚਾਲਿਕਾ ਸਮੇਤ 4 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐੱਸ. ਐੱਚ. ਓ. ਨਿਰਲੇਪ ਸਿੰਘ ’ਤੇ ਕੇਸ ਦਰਜ ਨਾ ਕਰਨ ਦਾ ਵੀ ਦਬਾਅ ਪਾਇਆ ਗਿਆ ਹੈ ਪਰ ਉਨ੍ਹਾਂ ਦਬਾਅ ਨੂੰ ਨਜ਼ਰਅੰਦਾਜ਼ ਕਰਕੇ ਕੇਸ ਦਰਜ ਕਰ ਦਿੱਤਾ।
ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਈਸ਼ਵਰ ਨਗਰ ਵਿਚ ਕਾਫ਼ੀ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਸ ਨੇ ਫਰਜ਼ੀ ਗਾਹਕ ਬਣਾ ਕੇ ਉਸ ਨੂੰ ਉਥੇ ਭੇਜਿਆ ਅਤੇ ਨਿਰਧਾਰਿਤ ਯੋਜਨਾ ਤਹਿਤ ਗਾਹਕ ਨੇ 3 ਹਜ਼ਾਰ ਰੁਪਏ ਅੱਡਾ ਸੰਚਾਲਿਕਾ ਗੀਤਾ ਪਤਨੀ ਸ਼੍ਰੀਕਾਂਤ ਨਿਵਾਸੀ ਈਸ਼ਵਰ ਨਗਰ ਨੂੰ ਦਿੱਤੇ। ਇਸ ਤੋਂ ਬਾਅਦ ਪੁਲਸ ਨੇ ਮਹਿਲਾ ਫੋਰਸ ਨਾਲ ਮਿਲ ਕੇ ਉਥੇ ਛਾਪੇਮਾਰੀ ਕੀਤੀ ਅਤੇ ਗੀਤਾ ਦੇ ਨਾਲ ਰਾਣੀ ਪਤਨੀ ਸੁਨੀਲ ਕੁਮਾਰ ਨਿਵਾਸੀ ਗੋਬਿੰਦ ਨਗਰ ਮਾਲੇਰਕੋਟਲਾ, ਹਾਲ ਵਾਸੀ ਈਸ਼ਵਰ ਨਗਰ, ਆਰਤੀ ਪਤਨੀ ਗਗਨਦੀਪ ਨਿਵਾਸੀ ਤੇਜਮੋਹਨ ਨਗਰ, ਮਮਤਾ ਪਤਨੀ ਸੰਮੀ ਬਾਲੀ ਨਿਵਾਸੀ ਤਾਜਪੁਰ ਰੋਡ ਲੁਧਿਆਣਾ, ਹਾਲ ਵਾਸੀ ਈਸ਼ਵਰ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਵੱਡੀਆਂ ਚੁਣੌਤੀਆਂ ਦੇ ਬਾਵਜੂਦ ਸੁਖਬੀਰ ਬਾਦਲ ਦੀ ਪਕੜ ਸ਼੍ਰੋਮਣੀ ਕਮੇਟੀ ’ਤੇ ਰਹੀ ਬਰਕਰਾਰ
ਮੌਕੇ ਤੋਂ ਗਾਹਕ ਉਮਰ ਅਲੀ ਪੁੱਤਰ ਫੈਜ਼ਰ ਹੱਕ ਨਿਵਾਸੀ ਕਟੜਾ ਮੁਹੱਲਾ ਬਸਤੀ ਦਾਨਿਸ਼ਮੰਦਾਂ, ਮੂਲ ਨਿਵਾਸੀ ਬੰਗਾਲ ਨੂੰ ਵੀ ਕਾਬੂ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜ ਦਿੱਤਾ ਗਿਆ। ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਗੀਤਾ ਦੇਹ ਵਪਾਰ ਦਾ ਅੱਡਾ ਚਲਾਉਂਦੀ ਸੀ ਅਤੇ ਕਈ ਔਰਤਾਂ ਉਸ ਦੇ ਸੰਪਰਕ ਵਿਚ ਸਨ। ਉਹ ਗਾਹਕਾਂ ਕੋਲੋਂ ਪੈਸੇ ਲੈ ਕੇ ਉਸ ਦਾ ਕੁਝ ਹਿੱਸਾ ਸਰੀਰਕ ਸੰਬੰਧ ਬਣਾਉਣ ਵਾਲੀਆਂ ਔਰਤਾਂ ਨੂੰ ਦਿੰਦੀ ਸੀ। ਜਿਸ ਕੋਠੀ ਵਿਚ ਗੀਤਾ ਰਹਿ ਰਹੀ ਹੈ, ਉਹ ਵੀ ਉਸ ਦੀ ਹੈ। ਪੁਲਸ ਇਸ ਨਾਲ ਜੁੜੇ ਲੋਕਾਂ ਬਾਰੇ ਜਾਣਕਾਰੀ ਹਾਸਲ ਕਰ ਰਹੀ ਹੈ।
ਪੁਲਸ ਜਿਉਂ ਹੀ ਕਾਬੂ ਮੁਲਜ਼ਮਾਂ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਮੈਡੀਕਲ ਲਈ ਲਿਆਈ ਤਾਂ ਪਹਿਲਾਂ ਤਾਂ ਪੁਲਸ ਨੂੰ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਔਰਤਾਂ ਦੇ ਟੈਸਟਾਂ ਲਈ ਕਈ ਘੰਟੇ ਉਡੀਕ ਕਰਨੀ ਪਈ। ਦੇਰ ਸ਼ਾਮ ਜਿਉਂ ਹੀ ਮੈਡੀਕਲ ਰਿਪੋਰਟਾਂ ਮਿਲੀਆਂ ਤਾਂ ਪੁਲਸ ਨੇ ਮੁਲਜ਼ਮਾਂ ਨੂੰ ਸਰਕਾਰੀ ਗੱਡੀ ਵਿਚ ਬਿਠਾਇਆ ਪਰ ਗੱਡੀ ਸਟਾਰਟ ਨਾ ਹੋਈ ਤਾਂ ਪੁਲਸ ਨੇ ਮੁਲਜ਼ਮ ਔਰਤਾਂ ਕੋਲੋਂ ਹੀ ਧੱਕਾ ਲੁਆਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਗੱਡੀ ਸਟਾਰਟ ਹੋ ਸਕੇ। ਆਖਿਰਕਾਰ ਧੱਕਾ ਲਾਉਣ ਤੋਂ ਬਾਅਦ ਗੱਡੀ ਸਟਾਰਟ ਹੋਈ ਤਾਂ ਪੁਲਸ ਨੇ ਸੁੱਖ ਦਾ ਸਾਹ ਲਿਆ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਉਂਝ ਤਾਂ ਡੀ. ਜੀ. ਪੀ. ਪੰਜਾਬ ਦਾਅਵੇ ਕਰਦੇ ਹਨ ਕਿ ਪੰਜਾਬ ਪੁਲਸ ਕੋਲ ਵਧੀਆ ਗੱਡੀਆਂ ਅਤੇ ਹਥਿਆਰ ਹਨ ਪਰ ਜ਼ਮੀਨੀ ਹਕੀਕਤ ਤਾਂ ਇਹ ਹੈ ਕਿ ਪੁਲਸ ਨੂੰ ਦਿੱਤੀਆਂ ਗਈਆਂ ਸਰਕਾਰੀ ਗੱਡੀਆਂ ਕੰਡਮ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਨੇ ਜਾਹੋ-ਜਲਾਲ ਨਾਲ ਕੱਢਿਆ ਮਹੱਲਾ, ਵਿਖਾਏ ਜੌਹਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਡੇਰਾ ਪ੍ਰੇਮੀ ਪ੍ਰਦੀਪ ਦਾ ਸਸਕਾਰ ਕਰਨ ਤੋਂ ਪਰਿਵਾਰ ਦਾ ਇਨਕਾਰ, ਨਾਮ ਚਰਚਾ ਘਰ 'ਚ ਰੱਖੀ ਮ੍ਰਿਤਕ ਦੇਹ
NEXT STORY