ਨਵਾਂਸ਼ਹਿਰ (ਮਨੋਰੰਜਨ) : ਪੈਸਿਆ ਦੇ ਲੈਣ-ਦੇਣ ਦੇ ਚੱਲਦਿਆਂ ਸੋਮਵਾਰ ਸ਼ਾਮ ਨੂੰ ਪਿੰਡ ਚੱਕਲੀ ਸੁਜਾਤ ਪੁਰ ਦੇ ਇਕ ਮਸ਼ਹੂਰ ਕਾਰੋਬਾਰੀ ਦੇ ਖੁਦਕੁਸ਼ੀ ਮਾਮਲੇ ਵਿੱਚ ਮਿਲੇ ਉਸ ਦੇ ਸੁਸਾਈਡ ਨੋਟ ਦੀ ਪੁਲਸ ਨੇ ਜਾਂਚ ਸ਼ੁਰੁ ਕਰ ਦਿੱਤੀ ਹੈ। ਪੁਲਸ ਨੂੰ ਉਕਤ ਸੁਸਾਈਡ ਨੋਟ ਮ੍ਰਿਤਕ ਦੇ ਪੋਸਟ ਮਾਰਟਮ ਤੋਂ ਬਾਅਦ ਮਿਲਿਆ। ਇਸ ਤੋਂ ਪਹਿਲਾ ਪੁਲਸ ਨੇ ਮ੍ਰਿਤਕ ਦੇ ਪੁੱਤਰ ਦੇ ਬਿਆਨਾਂ 'ਤੇ ਧਾਰਾ-174 ਦੇ ਅਧੀਨ ਕਾਰਵਾਈ ਕਰ ਦਿੱਤੀ ਸੀ। ਸੁਸਾਈਡ ਨੋਟ ਮਿਲਣ ਦੇ ਬਾਅਦ ਜਦੋਂ ਪਰਿਵਾਰ ਵਾਲੇ ਉਸ ਦੀ ਲਾਸ਼ ਨਵਾਂਸ਼ਹਿਰ ਸਿਵਲ ਹਸਪਤਾਲ ਤੋਂ ਪਿੰਡ ਚੱਕਲੀ ਸੁਜਾਤਪੁਰ ਲੈ ਕੇ ਜਾ ਰਹੇ ਸੀ ਤਾਂ ਉਨ੍ਹਾਂ ਪਿੰਡ ਸਜਾਵਲਪੁਰ ਚੌਕ ਦੇ ਕੋਲ ਸੁਸਾਈਡ ਨੋਟ ਨੂੰ ਲੈ ਕੇ ਕਾਰਵਾਈ ਕਰਨ ਦੀ ਮੰਗ 'ਤੇ ਮੰਗਲਵਾਰ ਦੁਪਿਹਰ ਨੂੰ ਹੰਗਾਮਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਪਰਿਵਾਰ ਵਾਲਿਆਂ ਨੂੰ ਭਰੋਸਾ ਦੁਆਇਆ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਪੂਰਾ ਇਨਸਾਫ ਦੇਣਗੇ। ਇਸ ਭਰੋਸੇ ਦੇ ਬਾਅਦ ਪਰਿਵਾਰ ਵਾਲੇ ਉੱਥੋਂ ਲਾਸ਼ ਲੈ ਕੇ ਪਿੰਡ ਚੱਕਲੀ ਸੁਜਾਤਪੁਰ ਪਹੁੰਚੇ, ਜਿੱਥੇ ਦੇਰ ਸ਼ਾਮ ਮ੍ਰਿਤਕ ਦਾ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਰਾਜਿੰਦਰ ਦੇ ਸਾਲੇ ਅਮਰਜੀਤ ਨੇ ਦੱਸਿਆ ਕਿ ਉਸ ਦਾ ਜੀਜਾ ਲੱਕੜੀ ਦਾ ਵਪਾਰ ਕਰਦਾ ਸੀ। ਉਹ ਪਾਪੂਲਰ ਦੇ ਦਰੱਖਤ ਕੱਟ ਕੇ ਬਲਾਚੌਰ ਵਿੱਚ ਇਕ ਫੈਕਟਰੀ ਨੂੰ ਸਪਲਾਈ ਕਰਦਾ ਸੀ। ਅਮਰਜੀਤ ਦੇ ਅਨੁਸਾਰ ਉਸ ਦੇ ਜੀਜਾ ਨੇ ਉਕਤ ਫੈਕਟਰੀ ਤੋਂ ਪੈਸੇ ਲੈਣੇ ਸਨ, ਇਸ ਕਾਰਨ ਉਹ ਅਕਸਰ ਪਰੇਸ਼ਾਨ ਰਹਿੰਦਾ ਸੀ।
ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਫੈਕਟਰੀ ਨੂੰ ਇਕ ਆਈ. ਪੀ. ਐੱਸ. ਪੱਧਰ ਦੇ ਪੁਲਸ ਅਧਿਕਾਰੀ ਦਾ ਪਰਿਵਾਰ ਚਲਾਉਂਦਾ ਹੈ। ਅਮਰਜੀਤ ਦਾ ਦੋਸ਼ ਹੈ ਕਿ ਜਦੋਂ ਉਹ ਉਕਤ ਫੈਕਟਰੀ 'ਚੋਂ ਪੈਸੇ ਲੈਣ ਜਾਂਦਾ ਸੀ ਤਾ ਉਸ ਨੂੰ ਪੈਸੇ ਨਹੀਂ ਮਿਲਦੇ ਸਨ। ਮ੍ਰਤਕ ਰਾਜਿੰਦਰ ਸਿੰਘ ਨੇ ਵੀ ਆਪਣੇ ਸੁਸਾਈਡ ਨੋਟ ਵਿੱਚ ਅਜਿਹਾ ਹੀ ਲਿਖਿਆ ਹੈ। ਇਸ ਸਬੰਧ ਵਿੱਚ ਡੀ. ਐੱਸ. ਪੀ. ਮੁਖਤਿਆਰ ਰਾਏ ਦਾ ਕਹਿਣਾ ਹੈ ਕਿ ਸੁਸਾਈਡ ਨੋਟ ਪੋਸਟਮਾਰਟਮ ਦੇ ਬਾਅਦ ਮਿਲਿਆ ਹੈ। ਇਸ ਤੋਂ ਪਹਿਲਾ ਪਰਿਵਾਰ ਵਾਲਿਆਂ ਦੇ ਵੱਲੋਂ ਧਾਰਾ-174 ਦੇ ਅਧੀਨ ਕਾਰਵਾਈ ਕੀਤੀ ਗਈ ਸੀ। ਹੁਣ ਸੁਸਾਈਡ ਨੋਟ ਨੂੰ ਐੱਫ. ਆਈ. ਆਰ. ਦੇ ਨਾਲ ਜੋੜ ਕੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਸੜਕ ਹਾਦਸੇ 'ਚ ਸਾਬਕਾ ਸਰਪੰਚ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ
NEXT STORY