ਲੁਧਿਆਣਾ,(ਪੰਕਜ)- ਡੇਢ ਸਾਲ ਤੱਕ ਪਤੀ-ਪਤਨੀ ਵਾਂਗ ਰਹਿਣ ਤੋਂ ਬਾਅਦ ਵਿਆਹ ਕਰਨ ਤੋਂ ਸਾਫ ਮਨ੍ਹਾ ਕਰਨ ਵਾਲੇ ਦੋਸ਼ੀ ਖਿਲਾਫ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਧੋਖੇ ਨਾਲ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਵਿਚ ਪਰਚਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਭੁਵਨਦੀਪ ਕੌਰ ਨੇ ਦੋਸ਼ ਲਾਇਆ ਕਿ ਡੇਢ ਸਾਲ ਪਹਿਲਾਂ ਉਸ ਨੂੰ ਮਿਲੇ ਜਸਵਿੰਦਰ ਸਿੰਘ ਪੁੱਤਰ ਸੋਮ ਲਾਲ ਨਿਵਾਸੀ ਜਲੰਧਰ ਬਾਈਪਾਸ ਨੇ ਪਹਿਲਾਂ ਤਾਂ ਉਸ ਨਾਲ ਦੋਸਤੀ ਕੀਤੀ ਅਤੇ ਬਾਅਦ ਵਿਚ ਥੋੜ੍ਹੇ ਸਮੇਂ ਬਾਅਦ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾ ਲਏ। ਲੰਬਾ ਸਮਾਂ ਬਿਨਾਂ ਵਿਆਹ ਕੀਤੇ ਪਤੀ-ਪਤਨੀ ਵਾਂਗ ਰਹਿਣ ਤੋਂ ਬਾਅਦ ਜਦੋਂ ਉਸ ਨੇ ਜਸਵਿੰਦਰ ਨੂੰ ਵਿਆਹ ਕਰਨ ਲਈ ਕਿਹਾ ਤਾਂ ਉਸ ਨੇ ਸਾਫ ਮਨ੍ਹਾ ਕਰ ਦਿੱਤਾ। ਪੁਲਸ ਨੇ ਦੋਸ਼ੀ ਜਸਵਿੰਦਰ ਸਿੰਘ ਖਿਲਾਫ ਰੇਪ ਦਾ ਪਰਚਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਮਾਮਲਾ ਰੇਲਵੇ ਵਿਭਾਗ ਵੱਲੋਂ ਲਾਈਨ ਦੇ ਥੱਲਿਓਂ ਰਸਤਾ ਕੱਢਣ ਦਾ ਲੋਕਾਂ ਰੋਕਿਆ ਡੀ. ਐੱਮ. ਯੂ.
NEXT STORY