ਫਤਿਹਗੜ੍ਹ ਚੂੜੀਆਂ, (ਸਰੰਗਲ, ਬਿਕਰਮਜੀਤ)- ਸਥਾਨਕ ਕਸਬੇ ਤੋਂ ਕੁਝ ਦੂਰੀ 'ਤੇ ਪਿੰਡ ਬੱਦੋਵਾਲ ਦੇ ਰੇਲਵੇ ਫਾਟਕ 'ਤੇ ਕਰੀਬ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਨੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਜਾਂਦੀ ਡੀ. ਐੱਮ. ਯੂ. ਨੂੰ ਰੋਕ ਦਿੱਤਾ।
ਇਸ ਸਬੰਧੀ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਸੜਕ ਬੰਦ ਕਰਕੇ ਲਾਈਨ ਦੇ ਥੱਲਿਓਂ ਦੀ ਰਸਤਾ ਕੱਢਿਆ ਜਾ ਰਿਹਾ ਹੈ, ਇਹ ਰਸਤਾ ਪਹਿਲੇ ਰਸਤੇ ਨਾਲੋਂ ਵੀ ਕਾਫੀ ਘੱਟ ਹੈ ਤੇ ਇਸ ਰਸਤੇ ਦੇ ਬਣਨ ਨਾਲ ਕਿਸਾਨਾਂ ਵੱਲੋਂ ਖੇਤੀ ਲਈ ਵਰਤੀ ਜਾਂਦੀ ਕੰਬਾਈਨ ਜਾਂ ਹੋਰ ਕੋਈ ਵੱਡੀ ਮਸ਼ੀਨਰੀ ਇਸ ਪੁਲ ਦੇ ਥੱਲਿਓਂ ਦੀ ਨਹੀਂ ਲੰਘ ਸਕੇਗੀ।
ਉਨ੍ਹਾਂ ਕਿਹਾ ਕਿ ਮੀਂਹ ਪੈਣ ਨਾਲ ਇਸ ਨੀਵੀਂ ਜਗ੍ਹਾ 'ਤੇ ਬਾਰਿਸ਼ ਦਾ ਪਾਣੀ ਵੀ ਖੜ੍ਹ ਜਾਵੇਗਾ, ਜਿਸ ਕਾਰਨ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਕਾਫੀ ਮੁਸਕਲ ਵਿਚੋਂ ਨਿਕਲਣਾ ਪਵੇਗਾ। ਇਸ ਮੌਕੇ ਕਰੀਬ 2 ਘੰਟੇ ਡੀ. ਐੱਮ. ਯੂ. ਰੇਲਵੇ ਲਾਈਨ 'ਤੇ ਖੜ੍ਹੀ ਰਹੀ ਤੇ ਤੁਰੰਤ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਤੇ ਐੱਸ. ਐੱਚ. ਓ. ਫਤਿਹਗੜ੍ਹ ਚੂੜੀਆਂ ਪਲਵਿੰਦਰ ਸਿੰਘ ਮੌਕੇ 'ਤੇ ਪਹੁੰਚੇ।
ਲੋਕਾਂ ਨੇ ਐੱਸ. ਡੀ. ਐੱਮ. ਬਟਾਲਾ ਨੂੰ ਉਕਤ ਸਮੱਸਿਆ ਬਾਰੇ ਜਾਣੂ ਕਰਵਾਇਆ। ਜਿਨ੍ਹਾਂ ਤੁਰੰਤ ਰੇਲਵੇ ਵਿਭਾਗ ਦੇ ਜੇ. ਈ. ਨਾਲ ਫੋਨ 'ਤੇ ਗੱਲ ਕਰਕੇ ਪਿੰਡਾਂ ਦੇ ਮੋਹਤਬਰਾਂ ਨਾਲ ਜੇ. ਈ. ਨਾਲ ਦਫਤਰ 'ਚ ਮਿਲਣ ਦਾ ਟਾਈਮ ਲਿਆ ਤਾਂ ਜੋ ਇਸ ਮਸਲੇ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾ ਸਕੇ। ਇਸ ਮੌਕੇ ਪ੍ਰੀਤਮ ਸਿੰਘ ਸਾਬਕਾ ਸਰਪੰਚ ਬੱਦੋਵਾਲ, ਸਤਨਾਮ ਸਿੰਘ, ਮਾਸਟਰ ਜੁਗਿੰਦਰ ਸਿੰਘ, ਰਣਧੀਰ ਸਿੰਘ, ਬਲਵਿੰਦਰ ਸਿੰਘ, ਤੇਗ ਸਿੰਘ, ਰਣਜੋਤ ਸਿੰਘ, ਪਲਵਿੰਦਰ ਸਿੰਘ ਆਦਿ ਪਿੰਡਾਂ ਦੇ ਲੋਕ ਹਾਜ਼ਰ ਸਨ।
ਟਾਸਕ ਫੋਰਸ ਟੀਮ ਨੇ ਉਦਯੋਗਿਕ ਸੰਸਥਾਵਾਂ 'ਤੇ ਛਾਪੇ ਮਾਰ ਕੇ ਮਾਸੂਮਾਂ ਨੂੰ ਕਰਵਾਇਆ ਰਿਹਾਅ
NEXT STORY