ਪਟਿਆਲਾ, (ਬਲਜਿੰਦਰ)- ਪੀ. ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ. ਐੈੱਸ. ਆਈ. ਕਰਮ ਚੰਦ ਦੀ ਅਗਵਾਈ ਹੇਠ ਇੱਕ ਪੀ. ਓ. ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਭਾਰਤ ਕਾਲੋਨੀ ਨਾਭਾ ਰੋਡ ਵਜੋਂ ਹੋਈ ਹੈ। ਉਸ ਖਿਲਾਫ 10 ਅਕਤੂਬਰ 2016 ਨੂੰ 138 ਐੈੱਨ. ਆਈ. ਐਕਟ ਅਤੇ 420 ਆਈ. ਪੀ. ਸੀ. ਤਹਿਤ ਸ਼ਿਕਾਇਤ ਨੰ. 3285 ਥਾਣਾ ਸਿਵਲ ਲਾਈਨ ਵਿਖੇ ਦਰਜ ਹੈ। ਹਰਵਿੰਦਰ ਸਿੰਘ ਨੂੰ ਅਦਾਲਤ ਨੇ 31 ਮਈ 2017 ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਪੀ. ਓ. ਕਰਾਰ ਦੇ ਦਿੱਤਾ ਸੀ।
ਨਵੀਂ ਸਰਕਾਰ ਵੀ ਨਾ ਸੁਧਾਰ ਸਕੀ ਸਰਕਾਰੀ ਹਸਪਤਾਲ ਘਨੌਰ ਦੀ ਹਾਲਤ
NEXT STORY