ਚੰਡੀਗੜ੍ਹ : ਇੱਥੇ ਉਬਰ ਕੈਬ ਦੇ ਇਕ ਡਰਾਈਵਰ ਵਲੋਂ ਇਕ ਲੜਕੀ ਨੂੰ ਤੰਗ-ਪਰੇਸ਼ਾਨ ਕਰਨ ਕਾਰਨ ਉਸ ਨੂੰ ਲੜਕੀ ਦੇ ਪੂਰੇ ਪਰਿਵਾਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਪਰਿਵਾਰਕ ਮੈਂਬਰਾਂ ਨੇ ਜੰਮ ਕੇ ਡਰਾਈਵਰ ਦੀ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਉਬਰ ਕੈਬ ਡਰਾਈਵਰ ਜਸਬੀਰ ਸਿੰਘ ਮੋਹਾਲੀ ਦਾ ਰਹਿਣ ਵਾਲਾ ਹੈ।
ਪਿਛਲੇ ਦਿਨੀਂ ਡੱਡੂਮਾਜਰਾ ਦੀ ਇਕ ਕੁੜੀ ਵਲੋਂ ਜਸਬੀਰ ਸਿੰਘ ਦੀ ਉਬਰ ਕੈਬ ਬੁੱਕ ਕੀਤੀ ਗਈ ਤਾਂ ਜਸਬੀਰ ਕੋਲ ਲੜਕੀ ਦਾ ਨੰਬਰ ਆ ਗਿਆ। ਜਸਬੀਰ ਨੇ ਕੁੜੀ ਨੂੰ ਉਸ ਦਿਨ ਦਾ ਉਸ ਦੀ ਮੰਜ਼ਿਲ ਤੱਕ ਪਹੁੰਚਾ ਦਿੱਤਾ ਪਰ ਬਾਅਦ 'ਚ ਕੁੜੀ ਬਣ ਕੇ ਉਸ ਨਾਲ ਚੈਟਿੰਗ ਕਰਨ ਲੱਗਾ ਅਤੇ ਅਸ਼ਲੀਲ ਭੇਜਣ ਲੱਗ ਪਿਆ। ਜਦੋਂ ਕੁੜੀ ਨੂੰ ਇਹ ਅਹਿਸਾਸ ਹੋਇਆ ਕਿ ਇਹ ਨੰਬਰ ਕੁੜੀ ਨਹੀਂ, ਸਗੋਂ ਕੈਬ ਡਰਾਈਵਰ ਦਾ ਹੈ ਤਾਂ ਕੁੜੀ ਨੇ ਮਿਲਣ ਦੇ ਬਹਾਨੇ ਉਸ ਨੂੰ ਬੁਲਾ ਲਿਆ।
ਬੱਸ ਫਿਰ ਕੀ ਸੀ ਪਰਿਵਾਰ ਨੇ ਤਾਂ ਉਸ ਦਾ ਕੁਟਾਪਾ ਚਾੜ੍ਹਿਆ ਹੀ, ਸਗੋਂ ਜਿਸ ਨੂੰ ਵੀ ਉਸ ਦੀ ਕਰਤੂਤ ਦਾ ਪਤਾ ਲੱਗਿਆ, ਉਸ ਨੇ ਹੀ ਉਸ ਦੇ ਥੱਪੜ ਜੜ੍ਹ ਛੱਡੇ। ਇਸ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਕੈਬ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਅੱਗੇ ਦੀ ਕਾਰਵਾਈ 'ਚ ਲੱਗ ਗਈ।
ਚੰਡੀਗੜ੍ਹ 'ਚ ਭਾਰੀ ਬਾਰਸ਼ ਕਾਰਨ ਆਸਮਾਨੋਂ ਹਟੀ 'ਧੂੜ', ਮੌਸਮ ਸੁਹਾਵਣਾ
NEXT STORY